ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ (ਰਜਿ) ਦਾ ਚੋਣ ਇਜਲਾਸ ਹੋਇਆ

ਪੰਜਾਬ

ਬਲਵਿੰਦਰ ਸਿੰਘ ਸਿਮਰੂ ਪ੍ਰਧਾਨ, ਮਿਸਤਰੀ ਮਨਮੋਹਣ ਸਿੰਘ ਕਾਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ


ਸ਼੍ਰੀ ਚਮਕੌਰ ਸਾਹਿਬ,23, ਅਗਸਤ;

ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀ ਜੱਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ( ਰਜਿ) ਸਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦਾ ਚੌਣ ਇਜਲਾਸ ਮਲਾਗਰ ਸਿੰਘ, ਕੁਲਦੀਪ ਸਿੰਘ ਡਹਿਰ, ਸਤਵਿੰਦਰ ਸਿੰਘ ਨੀਟਾ, ਦਲਵੀਰ ਸਿੰਘ ਜਟਾਣਾ ਦੇ ਅਧਾਰਿਤ ਪ੍ਰਧਾਨਗੀ ਮੰਡਲ ਹੇਠ ਹੋਇਆ। ਇਜਲਾਸ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਇਜਲਾਸ ਵਿੱਚ ਉਸਾਰੀ ਨਾਲ ਸੰਬੰਧਿਤ ਰਾਜ ਮਿਸਤਰੀਆਂ, ਮਜ਼ਦੂਰਾਂ, ਪਲੰਬਰਾ, ਕਾਰਪੇਟਰਾ, ਇਲੈਕਟ੍ਰਾਨਿਕ,ਮਾਰਬਲ,ਟਾਇਲ,ਬਾਰ ਬੈਲਡਰਾ,ਪੀ ਓ ਪੀ,ਲੈਟਰ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਇਜਲਾਸ ਵਿੱਚ ਸਮੂਚੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ, ਰਜਿਸਟਰੇਸ਼ਨ ਨਿਊ ਕਰਨ, ਸਮੇਤ ਪੰਜਾਬ ਉਸਾਰੀ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਵੱਲੋਂ ਜਾਰੀ ਕੀਤੀਆਂ ਸਕੀਮਾਂ ਨੂੰ ਲਾਗੂ ਕਰਾਉਣ ਲਈ ਜਥੇਬੰਦੀ ਨੂੰ ਮਜਬੂਤ ਕਰਨ, ਸਕੀਮਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਦਾ ਅਹਿਦ ਕੀਤਾ ਗਿਆ। ਇਜਲਾਸ ਦੌਰਾਨ ਜੱਥੇਬੰਦੀ ਦੇ ਆਗੂਆਂ ਦੀ ਸਲਾਨਾ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ,ਜਨਰਲ ਸਕੱਤਰ ਮਿਸਤਰੀ ਮਨਮੋਹਣ ਸਿੰਘ ਕਾਲਾ, ਖਜਾਨਚੀ ਮਿਸਤਰੀ ਗੁਰਮੇਲ ਸਿੰਘ, ਚੈਅਰਮੈਨ ਅਜੈਬ ਸਿੰਘ ਸਮਾਣਾ,ਵਾਇਸ ਚੇਅਰਮੈਨ ਜਰਨੈਲ ਸਿੰਘ ਜੈਲਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਅੰਗਰੇਜ਼,ਸੀਨੀਅਰ ਮੀਤ ਪ੍ਰਧਾਨ, ਗੁਲਾਬ ਚੰਦ ਚੌਹਾਨ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਭਰੂੜੈ, ਮੀਤ ਪ੍ਰਧਾਨ ਬਹਾਦਰ ਸਿੰਘ ਜਟਾਣਾ, ਮੀਤ ਪ੍ਰਧਾਨ ਜਗਮੀਤ ਸਿੰਘ , ਮੀਤ ਪ੍ਰਧਾਨ ਜਸਵੰਤ ਸਿੰਘ,ਜੁਆਇੰਟ ਸਕੱਤਰ ਸਤਵਿੰਦਰ ਸਿੰਘ ਨੀਟਾ, ਪ੍ਰੈਸ ਸਕੱਤਰ ਮਿ ਕਮਲਜੀਤ ਸਿੰਘ, ਪ੍ਰਚਾਰ ਸਕੱਤਰ ਉਂਕਾਰ ਸਿੰਘ ਬਿਜਲੀ ਵਿੰਗ, ਮੁੱਖ ਸਲਾਹਕਾਰ ਮਲਾਗਰ ਸਿੰਘ ਖਮਾਣੋ, ਸਲਾਹਕਾਰ ਹਰਮੇਸ਼ ਕੁਮਾਰ, ਸਹਾਇਕ ਵਿੱਤ ਸਕੱਤਰ ਜਸਵੀਰ ਸਿੰਘ ਜੱਸੀ,ਐਡੀਟਰ ਜੀਵਨ ਸਿੰਘ ਕਾਰਜਕਾਰੀ ਮੈਂਬਰ ਮਨਦੀਪ ਸਿੰਘ, ਕਸਤੂਰੀ ਲਾਲ ਬੇਲਾ ਆਦਿ ਸਰਬਸੰਮਤੀ ਨਾਲ ਨਾਲ ਚੁਣੇ ਗਏ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।