ਪੱਤਰਕਾਰ ਅਤੇ ਕਵੀ ਧਰਮਪਾਲ ਉਪਾਸ਼ਕ ਦਾ ਅੰਤਿਮ ਸਸਕਾਰ, ਦਰਜਨਾਂ ਸਾਹਿਤਕ ਅਤੇ ਰੰਗਕਰਮੀ ਹਸਤੀਆਂ ਨੇ ਕੀਤੀ ਸ਼ਿਰਕਤ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਅਤੇ ਸ਼ਹਿਰ ਵਾਸੀ ਵੀ ਰਹੇ ਮੌਜੂਦ

ਪੰਜਾਬ

ਪੱਤਰਕਾਰ ਅਤੇ ਕਵੀ ਧਰਮਪਾਲ ਉਪਾਸ਼ਕ ਦਾ ਅੰਤਿਮ ਸਸਕਾਰ: ਦਰਜਨਾਂ ਸਾਹਿਤਕ ਅਤੇ ਰੰਗਕਰਮੀ ਹਸਤੀਆਂ ਨੇ ਕੀਤੀ ਸ਼ਿਰਕਤ
ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਅਤੇ ਸ਼ਹਿਰ ਵਾਸੀ ਵੀ ਰਹੇ ਮੌਜੂਦ

ਅੰਤਿਮ ਅਰਦਾਸ 30 ਅਗਸਤ ਨੂੰ

ਐੱਸ ਏ ਐੱਸ ਨਗਰ(ਮੋਹਾਲੀ), 23 ਅਗਸਤ,ਬੋਲੇ ਪੰਜਾਬ ਬਿਊਰੋ;

ਨਾਮਵਰ ਪੱਤਰਕਾਰ ਅਤੇ ਪੰਜਾਬੀ ਕਵੀ ਧਰਮਪਾਲ ਉਪਾਸ਼ਕ(83), ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸਸਕਾਰ ਅੱਜ ਮੁਹਾਲੀ ਦੇ ਬਲੌਂਗੀ ਸਥਿਤ ਸਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਾਹਿਤਕ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਰੰਗਕਰਮੀ ਅਤੇ ਅਦਾਕਾਰਾ ਧੀ ਅਨੀਤਾ ਸਬਦੀਸ਼ ਅਤੇ ਉਨ੍ਹਾਂ ਦੇ ਪੁੱਤਰ ਕੁਮਾਰ ਪਵਨਦੀਪ, ਸਬਦੀ਼ਸ਼ ਨਾਲ ਦੁੱਖ ਵੰਡਾਇਆ।

ਧਰਮਪਾਲ ਉਪਾਸ਼ਕ ਦੀ ਵੱਡ ਆਕਾਰੀ ਤਸਵੀਰ ਲਗਾ ਕੇ ਅੰਤਿਮ ਯਾਤਰਾ ਉਨ੍ਹਾਂ ਦੇ ਫੇਜ਼ ਪੰਜ ਵਿਚਲੇ ਘਰ ਤੋਂ ਆਰੰਭ ਹੋ ਕੇ ਸਮਸ਼ਾਨਘਾਟ ਪਹੁੰਚੀ। ਜਿਸ ਮਗਰੋਂ ਉਨਾਂ ਦਾ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਕੁਮਾਰ ਪਵਨਦੀਪ, ਧੀ ਅਨੀਤਾ, ਪੋਤਰੇ ਅਨਿਕੇਤ ਅਤੇ ਅਨੁਰਾਗ ਨੇ ਵਿਖਾਈ। ਇਸ ਮੌਕੇ ਵੱਖ-ਵੱਖ ਸਾਹਿਤ ਸਭਾਵਾਂ ਅਤੇ ਪ੍ਰੈੱਸ ਕਲੱਬਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਤੇ ਫੁੱਲ ਮਾਲਾਵਾਂ ਅਤੇ ਲੋਈਆਂ ਪਾਈਆਂ। ਉਨ੍ਹਾਂ ਦੀ ਅੰਤਿਮ ਅਰਦਾਸ 30 ਅਗਸਤ, ਐਤਵਾਰ ਨੂੰ ਮੁਹਾਲੀ ਦੇ ਫੇਜ਼ ਪੰਜ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ ਬਾਰਾਂ ਤੋਂ ਦੋ ਵਜੇ ਤੱਕ ਹੋਵੇਗੀ।

ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਲਖਵਿੰਦਰ ਕੌਰ ਗਰਚਾ, ਕੁਲਜੀਤ ਸਿੰਘ ਬੇਦੀ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ ਸਵਰਾਜਬੀਰ ਸਿੰਘ, ਡਾ ਸੁਖਦੇਵ ਸਿੰਘ ਸਿਰਸਾ, ਮਲਕੀਤ ਰੌਣੀ, ਸੁਸ਼ੀਲ ਦੁਸਾਂਝ, ਜਸਵੰਤ ਦਮਨ, ਦੇਵਿੰਦਰ ਦਮਨ, ਗੁਰਨਾਮ ਕੰਵਰ, ਦਰਸ਼ਨ ਔਲਖ, ਬਲਕਾਰ ਸਿੱਧੂ, ਬਲਵਿੰਦਰ ਉੱਤਮ, ਸੁਰਜੀਤ ਜੱਜ, ਗੁਰਪ੍ਰੀਤ ਕੌਰ ਭੰਗੂ, ਗੁਰਭੇਜ ਗੁਰਾਇਆ, ਦਲਜੀਤ ਸਿੰਘ ਸ਼ਾਹੀ, ਰਮਨ ਢਿਲੋਂ, ਸੰਜੀਵਨ ਸਿੰਘ, ਰੰਜੀਵਨ ਸਿੰਘ, ਡਾ ਅਰੀਤ, ਜਸਬੀਰ ਗਿੱਲ, ਬਲਬੀਰ ਸੂਫ਼ੀ, ਸਿਕੰਦਰ ਸਲੀਮ, ਲੱਖਾ ਲਹਿਰੀ, ਇੰਦਰਜੀਤ ਗੋਲਡੀ, ਡਾ ਸ਼ਿੰਦਰਪਾਲ ਸਿੰਘ, ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਸਤਵੀਰ ਸਿੰਘ ਧਨੋਆ,ਮਨਜੀਤ ਸਿੰਘ ਸੇਠੀ, ਸਮਸ਼ੇਰ ਪੁਰਖਾਲਵੀ ਤੋਂ ਇਲਾਵਾ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ,ਸੁਖਦੇਵ ਸਿੰਘ ਪਟਵਾਰੀ ,ਗੁਰਮੀਤ ਸ਼ਾਹੀ,ਬਲਜੀਤ ਬੱਲੀ ,ਤੇਜੀ ,ਦਵਿੰਦਰ ਦਵੀ,ਕਮਲਜੀਤ ਸਿੰਘ ਬਨਵੈਤ, ਡਾ ਭੁਪਿੰਦਰ ਸਿੰਘ, ਕਿਰਨਦੀਪ ਕੌਰ, ਅਜਾਇਬ ਔਜਲਾ, ਗੁਰਜੀਤ ਬਿੱਲਾ, ਰਣਜੀਤ ਰਾਣਾ, ਕਰਮਜੀਤ ਸਿੰਘ ਚਿੱਲਾ, ਦਰਸ਼ਨ ਸਿੰਘ ਸੋਢੀ ਆਦਿ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।