ਹੁਣ ਸੰਗਤ ਦੇ ਰੂਪ ਵਿੱਚ ਸ਼ਰਧਾਲੂ ਖਾਟੂਸ਼ਾਮ, ਮਥੁਰਾ ਤੇ ਸਾਲਾਸਰ ਦੇ ਦਰਸ਼ਨ ਵੀ ਕਰ ਸਕਣਗੇ ਕੁਲਵੰਤ ਸਿੰਘ
ਮੋਹਾਲੀ 25 ਅਗਸਤ ,ਬੋਲੇ ਪੰਜਾਬ ਬਿਊਰੋ;
ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਅੱਜ ਤਿੰਨ ਹੋਰ ਬੱਸਾਂ ਨੂੰ ਮੁੱਖ ਮੰਤਰੀ ਪੀੜਤ ਯਾਤਰਾ ਯੋਜਨਾ ਦੇ ਤਹਿਤ ਰਵਾਨਾ ਕੀਤਾ ਗਿਆ ,ਇਹਨਾਂ ਬੱਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਹਾਲੀ ਹਲਕੇ ਤੋਂ ਹੁਣ ਤੱਕ 116 ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਚੁੱਕੀਆਂ ਹਨ ਅਤੇ ਹੁਣ ਤਿੰਨ ਹੋਰ ਬੱਸਾਂ ਵਿੱਚ ਸ਼ਰਧਾਲੂ ਹਰਿਦੁਆਰ, ਮਥੁਰਾ ,ਬਰਿੰਦਾਵਨ, ਖਾਟੂ ਸ਼ਮ ਅਤੇ ਸਾਲਾਸਰ ਦੇ ਦਰਸ਼ਨ ਕਰਵਾਉਣ ਦੇ ਲਈ ਬੱਸਾਂ ਭੇਜੀਆਂ ਗਈਆਂ ਹਨ, ਇਸ ਗੱਲ ਦੇ ਲਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਧੰਨਵਾਦ ਕਰਦੇ ਹਨ ਜਿਨਾਂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ ,ਗ੍ਰਾਮ ਤੀਰਥ ਵਾਲਮੀਕੀ ਮੰਦਰ, ਵਾਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨ ਪੰਜਾਬ ਭਰ ਦੇ ਸੀਨੀਅਰ ਸਿਟੀਜਨ ਨੂੰ ਕਰਵਾਉਣ ਦਾ ਫੈਸਲਾ ਕੀਤਾ ਸੀ ਅਤੇ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇਹਨਾਂ ਤੀਰਥਾਂ ਦੇ ਯਾਤਰਾ ਕਰਕੇ ਵਾਪਸ ਆ ਚੁੱਕੇ ਹਨ ਅਤੇ ਹੁਣ ਹਿੰਦੂ- ਵੀਰਾਂ ਦੀ ਸ਼ਰਧਾ ਅਤੇ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ 3 ਹੋਰ ਬੱਸਾਂ ਵੱਖਰੇ ਤੌਰ ਤੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਭੇਜੀਆਂ ਗਈਆਂ ਹਨ , ਇਹਨਾਂ ਵਿੱਚ ਇਹ ਬੱਸਾਂ ਤੀਰਥ ਸਥਾਨਾਂ ਦੀ ਯਾਤਰਾ ਦੇ ਦੌਰਾਨ ਰਾਤ ਵੇਲੇ ਸਫਰ ਕਰਨਗੇ ਅਤੇ ਦਿਨ ਵੇਲੇ ਸ਼ਰਧਾਲੂ ਇਹਨਾਂ ਤੇ ਸਥਾਨਾਂ ਵਿਖੇ ਨਤਮਸਤਕ ਹੋਣਗੇ, ਮੇਰੀ ਪਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਜੋ ਮਨੋਕਾਮਨਾਵਾਂ ਲੈ ਕੇ ਇਹ ਸੀਨੀਅਰ ਸਿਟੀਜਨ ਸ਼ਰਧਾਲੂ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਤੇ ਜਾ ਰਹੇ ਹਨ , ਜਾਂ ਜਾਣਗੇ ਪਰਮਾਤਮਾ ਇਹਨਾਂ ਦੀਆਂ ਸਭ ਇੱਛਾਵਾਂ ਨੂੰ ਪੂਰਾ ਕਰੇ, ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਲਗਭਗ 250 ਤੋਂ ਵੀ ਵੱਧ ਬੱਸਾਂ ਇਹਨਾਂ ਤੀਰਥਾਂ ਦੀ ਯਾਤਰਾ ਦੇ ਲਈ ਜਾ ਰਹੀਆਂ ਹਨ, ਜਿਨਾਂ ਨੂੰ ਲੈ ਕੇ ਸਾਡੇ ਵੱਲੋਂ ਪੂਰੀ ਤਿਆਰੀ ਹੈ ਅਤੇ ਇਸ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਵੱਲੋਂ ਰਜਿਸਟਰੇਸ਼ਨ ਲਗਾਤਾਰ ਕਰਵਾਈ ਕੀਤੀ ਜਾ ਰਹੀ ਹੈ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੁਆਰਡੀਨੇਟਰ ਅਤੇ ਸਟੇਟ ਅਵਾਰਡੀ- ਫੂਲ ਰਾਜ ਸਿੰਘ ਹੋਰਾਂ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਬੱਸਾਂ ਰੋਜ਼ਾਨਾ ਵਿਧਾਨ ਸਭਾ ਹਲਕਾ ਮਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਦੇਖਰੇਖ ਹੇਠ ਰਵਾਨਾ ਕੀਤੀਆਂ ਜਾਂਦੀਆਂ ਹਨ ਇਹ ਬੱਸਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸਥਾਨਾਂ ਦੇ ਯਾਤਰਾ ਕਰਕੇ ਵਾਪਸ ਆ ਆਈਆਂ ਆ ਚੁੱਕੀਆਂ ਹਨ ਅਤੇ ਹੁਣ ਮਥੁਰਾ ,ਬਰਿੰਦਾਵਨ, ਹਰਿਦੁਆਰ, ਖਾਟੂਸ਼ਾਮ ਅਤੇ ਸਾਲਾਸਰ ਦੇ ਦਰਸ਼ਨ ਕਰਵਾਉਣ ਦੇ ਲਈ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਅਤੇ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਸਬੰਧੀ ਅਤੇ ਜਾਣ ਵਾਲੇ ਸ਼ਰਧਾਲੂਆਂ ਦੀ ਸਮੁੱਚੀ ਲਿਸਟ ਅਤੇ ਵੇਰਵੇ ਰੋਜ਼ਾਨਾ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੂੰ ਸੌਂਪੇ ਜਾਂਦੇ ਹਨ, ਕਿਉਂਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਇਸ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ, ਇਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਵਿਧਾਇਕ ਕੁਲਵੰਤ ਸਿੰਘ ਹੋਰੀ ਰੋਜ਼ਾਨਾ ਇਸ ਯਾਤਰਾ ਦੇ ਦੇ ਨਾਲ ਸੰਬੰਧਿਤ ਜਰੂਰੀ ਜਾਣਕਾਰੀ ਲੈਂਦੇ ਹਨ, ਇਸ ਮੌਕੇ ਤੇ
ਜਿਲਾ ਯੋਜਨਾ ਬੋਰਡ ਮੋਹਾਲੀ -ਪ੍ਰਬਜੋਤ ਕੌਰ ਜਿਲ੍ਹਾ ਪ੍ਰਧਾਨ, ਫੂਲਰਾਜ ਸਿੰਘ, ਅਕਬਿੰਦਰ ਸਿੰਘ ਗੋਸਲ, ਅਮਰਜੀਤ ਸਿੰਘ ਸਿੱਧੂ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਮੰਗਲ ਲਾਲ, ਰਾਮ ਲਾਲ, ਰੀਟਾ ਬਲੌਂਗੀ, ਮੱਖਣ ਸਿੰਘ ਬਲੌਂਗੀ ਵੀ ਹਾਜ਼ਰ ਸਨ,












