ਮੋਰਿੰਡਾ,25, ਅਗਸਤ ,ਬੋਲੇ ਪੰਜਾਬ ਬਿਊਰੋ;
ਪੀ ਡਬਲਿਊ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਭਵਨ ਤੇ ਮਾਰਗ, ਸਿੰਚਾਈ ਤੇ ਸੀਵਰੇਜ ਬੋਰਡ ਤੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ,ਜਰਨਲ ਸਕੱਤਰ ਜਸਵਿੰਦਰ ਸਿੰਘ ਕਾਲਝਰਾਣੀ, ਵਿੱਤ ਸਕੱਤਰ ਭੂਸ਼ਣ ਗੋਇਲ, ਪ੍ਰੈੱਸ ਸਕੱਤਰ ਅਸ਼ੋਕ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਉਮਕਾਰ ਯਾਦਵ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ 27 ਅਗਸਤ ਨੂੰ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਤੇ ਮੁਲਾਜ਼ਮ ਸਾਂਝਾ ਮੰਚ ਦੇ ਸੱਦੇ ਤੇ ਕੀਤੇ ਜਾ ਰਹੇ ਮਹਾਨ ਸੰਗਰਾਮ ਵਿੱਚ ਪੀ ਡਬਲਿਊ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ ,ਭਵਨ ਤੇ ਮਾਰਗ , ਸਿੰਚਾਈ ਤੇ ਸੀਵਰੇਜ ਬੋਰਡ ਤੇ ਸੈਕੜੇ ਫੀਲਡ ਮੁਲਾਜ਼ਮ ਸ਼ਮੂਲੀਅਤ ਕਰਨਗੇ। ਇਹਨਾਂ ਨੇ ਕਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਆਮ ਆਦਮੀ, ਮੁਲਾਜ਼ਮਾ ਕੱਚੇ ਕੰਮ ਆ ਤੇ ਪੈਨਸ਼ਨਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਲਾਗੂ ਕਰਨ ਦੀ ਬਜਾਏ ਸਗੋਂ ਵੱਡੀ ਅਫਸਰਸ਼ਾਹੀ ਤੇ ਕਾਰਪੋਰੇਟਾ ਤੇ ਪੱਖ ਵਿੱਚ ਹੀ ਫੈਸਲੇ ਕੀਤੇ ਗਏ ਹਨ। ਪਿੰਡਾਂ ਤੋਂ ਚੱਲਣ ਦੇ ਦਾਅਵੇ ਕਰਨ ਵਾਲੀ ਸਰਕਾਰ ਨੇ ਪੇਂਡੂ ਭੱਤੇ ਸਮੇਤ 35 ਭੱਤੇ ਕੱਟ ਕੇ ਪੇਂਡੂ ਲੋਕਾਂ ਨੂੰ ਮਿਲਦੀਆਂ ਬੁਨਿਆਦੀ ਸਹੂਲਤਾਂ ਦਾ ਭੋਗ ਪਾ ਦਿੱਤਾ ਗਿਆ। ਪੇਂਡੂ ਜਲ ਸਪਲਾਈ ਸਕੀਮਾਂ ਰੱਬ ਆਸਰੇ ਹੀ ਚੱਲ ਰਹੀਆਂ ਨੇ, ਸੈਂਕੜੇ ਮੁਲਾਜ਼ਮ ਰਿਟਾਇਰ ਹੋਣ ਦੇ ਬਾਵਜੂਦ ਇੱਕ ਵੀ ਮੁਲਾਜ਼ਮ ਦੀ ਭਰਤੀ ਨਹੀਂ ਕੀਤੀ ਗਈ। ਤਰਸ ਦੇ ਆਧਾਰ ਤੇ ਦਿੱਤੀਆਂ ਨੌਕਰੀਆਂ ਵਾਲੇ ਮੁਲਾਜ਼ਮਾਂ ਨੂੰ ਅਫਸਰਸ਼ਾਹੀ ਦੀ ਸੇਵਾ ਲਈ ਰੱਖਿਆ ਗਿਆ। ਜਿਸ ਕਾਰਨ ਫੀਲਡ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇ ਜਾ ਰਿਹਾ ਹੈ। ਸੰਘਰਸ਼ ਦੀ ਤਿਆਰੀ ਹਿੱਤ ਸੁਬਾ ਕਮੇਟੀ ਨੇ ਫੈਸਲਾ ਕੀਤਾ ਕਿ ਵੱਖ ਵੱਖ ਬਰਾਂਚ ਕਮੇਟੀਆਂ ਦੀ ਅਗਵਾਈ ਵਿੱਚ ਸਬ ਡਵੀਜਨਾਂ, ਜ਼ਿਲ੍ਹਾ ਕੇਂਦਰਾਂ ਤੇ ਸਾਂਝੇ ਇਕੱਠਾ ਵਿੱਚ ਸ਼ਮੂਲੀਅਤ ਕਰਨਗੇ।












