ਚੰਡੀਗੜ੍ਹ , 25 ਅਗਸਤ ,ਬੋਲੇ ਪੰਜਾਬ ਬਿਊਰੋ;
ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਚੋਣਾਂ 2026-27 ਲਈ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਕੁੱਲ 16 ਉਮੀਦਵਾਰ ਮੈਦਾਨ ਵਿੱਚ ਹਨ। ਯੂਨੀਵਰਸਿਟੀ ਨੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ।
ਦੱਸ ਦਈਏ ਕਿ ਹੁਣ 31 ਅਗਸਤ ਨੂੰ ਸਵੇਰੇ 9:30 ਵਜੇ ਤੋਂ ਵੋਟਿੰਗ ਹੋਵੇਗੀ। ਵੋਟਾਂ ਪੈਣ ਤੋਂ ਬਾਅਦ ਉਸੇ ਦਿਨ ਜਿਮਨੇਜ਼ੀਅਮ ਹਾਲ ਵਿੱਚ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਐਲਾਨੇ ਜਾਣਗੇ।
ਪ੍ਰਧਾਨ ਅਹੁਦੇ ਲਈ :
ਪ੍ਰਧਾਨ ਦੇ ਅਹੁਦੇ ਲਈ ਆਦਿਲ ਬਰਾੜ (ਯੂ.ਆਈ.ਐੱਲ.ਐੱਸ.), ਅੰਕਿਤ (ਸੈਂਟਰ ਫ਼ਾਰ ਦ ਸਟੱਡੀ ਆਫ਼ ਸੋਸ਼ਲ ਇਨਕਲੂਜ਼ਨ), ਦਰਸ਼ਪ੍ਰੀਤ ਸਿੰਘ (ਸਕੂਲ ਆਫ਼ ਪੰਜਾਬੀ ਸਟੱਡੀਜ਼) ਅਤੇ ਗੁਰਮਨ ਸਿੰਘ ਸਿੱਧੂ (ਯੂ.ਆਈ.ਪੀ.ਐੱਸ.) ਮੈਦਾਨ ਵਿੱਚ ਹਨ।
ਮੀਤ ਪ੍ਰਧਾਨ ਅਹੁਦੇ ਲਈ:
ਮੀਤ ਪ੍ਰਧਾਨ ਦੇ ਅਹੁਦੇ ਲਈ ਆਕਾਂਕਸ਼ਾ ਠਾਕੁਰ (ਬਾਇਓਫਿਜ਼ਿਕਸ), ਅਰਮਾਨ ਸਿੰਘ (ਲੌਅਜ਼), ਅਰਮਾਨ ਸਿੰਘ (ਭਿੰਡਰ) (ਉਰਦੂ), ਮਨਮੀਤ ਕੌਰ (ਯੂ.ਆਈ.ਐੱਲ.ਐੱਸ.) ਅਤੇ ਵਿਪੁਲ ਭਾਦੂ (ਲੌਅਜ਼) ਚੋਣ ਲੜਨਗੇ।
ਸਕੱਤਰ ਅਹੁਦੇ ਲਈ : ਸਕੱਤਰ ਦੇ ਅਹੁਦੇ ਲਈ ਆਰੀਅਨ ਸਹਾਰਨ (ਯੂ.ਆਈ.ਐੱਲ.ਐੱਸ.), ਧਿਆਨ ਸਿੰਘ (ਯੂ.ਆਈ.ਐੱਲ.ਐੱਸ.) ਅਤੇ ਮੁਸਕਾਨ ਚੌਹਾਨ (ਸੈਂਟਰ ਫ਼ਾਰ ਵੂਮੈਨ ਸਟੱਡੀਜ਼ ਐਂਡ ਡਿਵੈਲਪਮੈਂਟ) ਉਮੀਦਵਾਰ ਹਨ।
ਸੰਯੁਕਤ ਸਕੱਤਰ ਅਹੁਦੇ ਲਈ
ਸੰਯੁਕਤ ਸਕੱਤਰ ਦੇ ਅਹੁਦੇ ਲਈ ਅਮੀਨ ਕੌਰ (ਪੋਲੀਟੀਕਲ ਸਾਇੰਸ), ਦੇਵਰਾਜ ਸਿੰਘ ਨੈਨ (ਜੀ.ਐੱਨ.ਐੱਸ.ਐੱਸ.), ਰਾਮ ਚੰਦਰ ਸਿੰਘ (ਜੀ.ਐੱਨ.ਐੱਸ.ਐੱਸ.) ਅਤੇ ਵਿਸ਼ਾਲ (ਬਾਮਲ) (ਯੂ.ਆਈ.ਏ.ਐੱਮ.ਐੱਸ.) ਮੈਦਾਨ ਵਿੱਚ ਹਨ।












