ਨਿਤਿਨ ਗਡਕਰੀ ਦੇ ‘ਨਵੀਂ ਪੀੜ੍ਹੀ’ ਵਾਲੇ ਬਿਆਨ ‘ਤੇ ਰਾਜਨੀਤੀ ਤੋਂ ਰੀਟਾਇਰ ਹੋਣ ਦੀ ਛਿੜੀ ਨਵੀਂ ਬਹਿਸ ,ਸੇਵਾਮੁਕਤੀ ਦੀਆਂ ਅਟਕਲਾਂ ਸ਼ੁਰੂ

ਨੈਸ਼ਨਲ ਪੰਜਾਬ

ਨਵੀ ਦਿੱਲੀ , 25 ਅਗਸਤ,ਬੋਲੇ ਪੰਜਾਬ ਬਿਊਰੋ;

ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ‘ਜ਼ਿੰਮੇਵਾਰੀ ਨਵੀਂ ਪੀੜ੍ਹੀ ਦੇ ਹੱਥਾਂ ਵਿੱਚ ਸੌਂਪਣ’ ਵਾਲੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਸੇਵਾਮੁਕਤੀ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ। ਹੁਣ ਇਸ ਬਿਆਨ ‘ਤੇ ਸਪੱਸ਼ਟੀਕਰਨ ਆਇਆ ਹੈ। ਗਡਕਰੀ ਦੇ ਦਫ਼ਤਰ ਨੇ ਕਿਹਾ, ‘ਉਨ੍ਹਾਂ ਨੇ ਆਪਣੇ ਟਰੱਸਟ ਨਾਲ ਜੁੜੇ ਸਮਾਜਿਕ ਕਾਰਜਾਂ ਦੀ ਜ਼ਿੰਮੇਵਾਰੀ ਨਵੀਂ ਪੀੜ੍ਹੀ ਨੂੰ ਸੌਂਪਣ ਦੀ ਗੱਲ ਕਹੀ ਸੀ।ਦਫ਼ਤਰ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਦਰਅਸਲ, ਨਿਤਿਨ ਗਡਕਰੀ ਦਾ ਇਹ ਬਿਆਨ 23 ਅਗਸਤ ਦਾ ਹੈ। ਪੁਣੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਸੀ, “ਮੈਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰ ਰਿਹਾ ਹਾਂ। ਮੈਂ ਕਈ ਉਤਾਰ-ਚੜ੍ਹਾਅ ਦੇਖੇ ਹਨ ਅਤੇ ਕਈ ਪੁਰਸਕਾਰ ਵੀ ਹਾਸਲ ਕੀਤੇ ਹਨ। ਪਰ ਹੁਣ ਮੈਂ ਜ਼ਿਆਦਾ ਕੰਮ ਨਹੀਂ ਕਰ ਸਕਦਾ, ਜਦੋਂ ਕਰ ਸਕਦਾ ਸੀ, ਉਦੋਂ ਕੀਤਾ। ਹੁਣ ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ।’ ਕੇਂਦਰੀ ਕੈਬਨਿਟ ਵਿੱਚ ਫੇਰਬਦਲ ਦੀਆਂ ਚਰਚਾਵਾਂ ਵਿਚਾਲੇ ਨਿਤਿਨ ਗਡਕਰੀ ਦੇ ਹਾਲੀਆ ਬਿਆਨਾਂ ਨੇ ਉਨ੍ਹਾਂ ਦੇ ਰਾਜਨੀਤੀ ਤੋਂ ਰੀਟਾਇਰ ਹੋਣ ਦੀ ਨਵੀਂ ਬਹਿਸ ਛੇੜ ਦਿੱਤੀ ਸੀ।

ਗਡਕਰੀ ਦੇ ਦਫ਼ਤਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਟਿੱਪਣੀਆਂ ਟਰੱਸਟ ਦੇ ਸੰਦਰਭ ਵਿੱਚ ਸਨ। ਇਹ ਸੰਸਥਾ ਕਬਾਇਲੀ ਇਲਾਕਿਆਂ ਵਿੱਚ ਕੰਮ ਕਰਦੀ ਹੈ ਅਤੇ ਉੱਥੇ ‘ਏਕਲਵਯ ਏਕਲ ਵਿਦਿਆਲਿਆ’ ਚਲਾਉਂਦੀ ਹੈ। ਗਡਕਰੀ ਲੰਬੇ ਸਮੇਂ ਤੋਂ ਇਸ ਟਰੱਸਟ ਦੇ ਕੰਮਕਾਜ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਦਫ਼ਤਰ ਅਨੁਸਾਰ, ਉਹ ਟਰੱਸਟ ਦੇ ਭਵਿੱਖ ਅਤੇ ਕੰਮਕਾਜ ਬਾਰੇ ਚਰਚਾ ਕਰ ਰਹੇ ਸਨ ਅਤੇ ਇਸੇ ਸੰਦਰਭ ਵਿੱਚ ਉਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਵਧੇਰੇ ਜ਼ਿੰਮੇਵਾਰੀ ਸੌਂਪਣ ਬਾਰੇ ਗੱਲ ਕੀਤੀ ਸੀ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।