ਨਵੇਂ ਨਿਵੇਸ਼ ਨਾਲ ਕੰਪਨੀ ਤੇਜ਼ੀ ਨਾਲ ਵਿਸਥਾਰ ਕਰਨ ਦੇ ਯੋਗ ਹੋਵੇਗੀ
ਮੋਹਾਲੀ, 26 ਅਗਸਤ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਕਾਰਪੋਰੇਟ ਖੇਤਰ ਲਈ ਇੱਕ ਵੱਡੇ ਘਟਨਾਕ੍ਰਮ ਵਿੱਚ, ਮੋਹਾਲੀ ਸਥਿਤ ਟਾਈਨੋਰ ਆਰਥੋਟਿਕਸ, ਭਾਰਤ ਦਾ ਮੋਹਰੀ ਆਰਥੋਪੈਡਿਕ ਸਪੋਰਟ ਅਤੇ ਰਿਹੈਬਿਲਿਟੇਸ਼ਨ ਬ੍ਰਾਂਡ, ਕੇਦਾਰਾ ਕੈਪੀਟਲ ਤੋਂ 200 ਮਿਲੀਅਨ ਡਾਲਰ ਦਾ ਰਣਨੀਤਕ ਨਿਵੇਸ਼ ਪ੍ਰਾਪਤ ਕਰਨ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਟਾਈਨੋਰ ਭਾਰਤ ਵਿੱਚ ਡਾਕਟਰਾਂ ਵੱਲੋਂ ਸਿਫਾਰਸ਼ ਕੀਤਾ ਗਿਆ ਨੰਬਰ 1 ਆਰਥੋਪੈਡਿਕ ਸਪੋਰਟ, ਮੋਬਿਲਿਟੀ ਏਡਜ਼, ਸਪੋਰਟਸ ਪਰਫਾਰਮੈਂਸ ਵਧਾਉਣ ਵਾਲੇ ਹੱਲ ਅਤੇ ਰਿਹੈਬਿਲਿਟੇਸ਼ਨ ਸਲਿਊਸ਼ਨ ਬ੍ਰਾਂਡ ਹੈ, ਜੋ ਮੇਡ-ਟੈਕ ਅਤੇ ਰੋਜ਼ਾਨਾ ਦੀ ਕੰਜਿਊਮਰ ਹੈਲਥ ਦੇ ਬਿਹਤਰ ਤਾਲਮੇਲ ’ਤੇ ਖਾਸ ਤੌਰ ’ਤੇ ਸਥਾਪਿਤ ਹੈ। 1993 ਵਿੱਚ ਸਥਾਪਿਤ ਟਾਈਨੋਰ ਨੇ ਤੇਜ਼ੀ ਨਾਲ ਵਿਸਥਾਰ ਕੀਤਾ ਹੈ ਅਤੇ 60 ਦੇਸ਼ਾਂ ਵਿੱਚ 3,00,000 ਤੋਂ ਵੱਧ ਰਿਟੇਲ ਆਊਟਲੈਟਸ ਅਤੇ 8,000 ਹਸਪਤਾਲਾਂ ਤੱਕ ਇਸ ਦੀ ਪਹੁੰਚ ਹੈ। ਟਾਈਨੋਰ ਦੇ ਉਤਪਾਦਾਂ ਨੇ 10 ਕਰੋੜ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਸਹਾਰਾ ਦਿੱਤਾ ਹੈ, ਜਿਸ ਨਾਲ ਸਿਹਤ ਸੇਵਾਵਾਂ ਕਿਫਾਇਤੀ ਅਤੇ ਪਹੁੰਚਯੋਗ ਬਣੀਆਂ ਹਨ।
ਟਾਈਨੋਰ ਦੇ ਪ੍ਰਮੋਟਰ ਡਾ. ਪੀ.ਜੇ. ਸਿੰਘ ਅਤੇ ਸ੍ਰੀ ਏ.ਜੇ. ਸਿੰਘ ਨੇ ਕਿਹਾ ਕਿ “ਪੂਰੇ ਮਾਣ ਅਤੇ ਖੁਸ਼ੀ ਨਾਲ ਭਰੇ ਦਿਲ ਨਾਲ ਅਸੀਂ ਕੇਦਾਰਾ ਕੈਪੀਟਲ ਦਾ ਸਵਾਗਤ ਕਰਦੇ ਹਾਂ। ਗਲੋਬਲ ਸਾਊਥ ਦਾ ਮੋਹਰੀ ਅਤੇ ਗਲੋਬਲ ਨੌਰਥ ਲਈ ਇੱਕ ਲਗਾਤਾਰ ਬਣੇ ਰਹਿਣ ਵਾਲੇ ਸਪਲਾਈ ਚੇਨ ਪਾਰਟਨਰ ਬਣਨ ਦੀ ਟਾਈਨੋਰ ਦੀ ਵੱਡੀ ਇੱਛਾ ਹੁਣ ਕੇਦਾਰਾ ਨੂੰ ਭਾਈਵਾਲ ਬਣਾਕੇ ਹਾਸਲ ਕੀਤੀ ਜਾਵੇਗੀ। ਕੇਦਾਰਾ ਦੀ ਚੁਸਤੀ ਅਤੇ ਟਾਈਨੋਰ ਦੀ ਮਜ਼ਬੂਤ ਪ੍ਰਕਿਰਿਆ-ਅਧਾਰਿਤ ਪਹੁੰਚ ਨਾਲ ਵਿਕਾਸ ਦੀ ਬੇਮਿਸਾਲ ਗਤੀ ਆਵੇਗੀ। ਕੇਦਾਰਾ ਉਸ ਕੰਮ ਨੂੰ ਹੋਰ ਅੱਗੇ ਵਧਾਏਗਾ, ਜਿਸ ਦੀ ਸ਼ੁਰੂਆਤ ਟੂਏਨ® ਨੇ ਕੀਤੀ ਸੀ ਅਤੇ ਜਿਸ ਨੂੰ ਲਾਈਟਹਾਊਸ ਨੇ ਅੱਗੇ ਵਧਾਇਆ। ਅਸੀਂ ਸੱਚਮੁੱਚ ਉਤਸ਼ਾਹਿਤ ਹਾਂ।”
ਇਹ ਦੱਸਣਾ ਮਹੱਤਵਪੂਰਨ ਹੈ ਕਿ ਟਾਈਨੋਰ 6.5 ਲੱਖ ਵਰਗ ਫੁੱਟ ਵਿੱਚ ਫੈਲੀਆਂ ਤਿੰਨ ਅਤਿ-ਆਧੁਨਿਕ ਸਹੂਲਤਾਂ ਦਾ ਵੀ ਸੰਚਾਲਨ ਕਰਦਾ ਹੈ, ਜਿੱਥੇ ਆਪਣੀ ਸ਼੍ਰੇਣੀ ਦੀਆਂ ਬੈਸਟ ਲੀਨ ਮੈਨਿਊਫੈਕਚਰਿੰਗ ਸਮਰੱਥਾਵਾਂ ਨਾਲ ਮੁਕਾਬਲੇ ਵਾਲੀਆਂ ਕੀਮਤਾਂ ’ਤੇ ਵਿਸ਼ਵ ਪੱਧਰੀ ਉਤਪਾਦ ਤਿਆਰ ਕੀਤੇ ਜਾਂਦੇ ਹਨ।
ਸੁਨੀਸ਼ ਸ਼ਰਮਾ, ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ, ਕੇਦਾਰਾ ਕੈਪੀਟਲ ਨੇ ਕਿਹਾ ਕਿ “ਭਾਰਤ ਦਾ ਮੈਡੀਕਲ ਡਿਵਾਈਸ ਖੇਤਰ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਖੇਤਰਾਂ ਵਿੱਚੋਂ ਇੱਕ ਹੈ ਅਤੇ ਟਾਈਨੋਰ ਆਰਥੋਪੈਡਿਕ ਸਪੋਰਟ ਅਤੇ ਰਿਹੈਬਿਲਿਟੇਸ਼ਨ ਵਿੱਚ ਸਪਸ਼ਟ ਸ਼੍ਰੇਣੀ ਦੇ ਮੋਹਰੀ ਨਾਲ ਭਾਈਵਾਲੀ ਕਰਨ ਦਾ ਇੱਕ ਦੁਰਲੱਭ ਮੌਕਾ ਪੇਸ਼ ਕਰਦਾ ਹੈ। ਅਸੀਂ ਡਾ. ਪੀ.ਜੇ. ਸਿੰਘ ਅਤੇ ਸ੍ਰੀ ਏ.ਜੇ. ਸਿੰਘ ਦੀ ਲੰਬੇ ਸਮੇਂ ਤੋਂ ਪ੍ਰਸ਼ੰਸਾ ਕਰਦੇ ਆ ਰਹੇ ਹਾਂ, ਜਿਨ੍ਹਾਂ ਨੇ ਮਜ਼ਬੂਤ ਮੁੱਲਾਂ, ਸੁਦ੍ਰਿੜ ਪ੍ਰਣਾਲੀਆਂ ਅਤੇ ਅਨੁਸ਼ਾਸਿਤ ਪ੍ਰਕਿਰਿਆਵਾਂ ’ਤੇ ਅਧਾਰਿਤ ਕੰਪਨੀ ਦਾ ਨਿਰਮਾਣ ਕੀਤਾ ਹੈ। ਸਾਨੂੰ ਉਨ੍ਹਾਂ ਅਤੇ ਟੂਏਨ® ਨਾਲ ਭਾਈਵਾਲੀ ਕਰਕੇ ਟਾਈਨੋਰ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਦਾ ਮੌਕਾ ਮਿਲਣ ’ਤੇ ਮਾਣ ਹੈ।”
ਜ਼ਿਕਰਯੋਗ ਹੈ ਕਿ ਕੇਦਾਰਾ, ਟਾਈਨੋਰ ਦੇ ਪ੍ਰਮੋਟਰਾਂ ਡਾ. ਪੀ.ਜੇ. ਸਿੰਘ ਅਤੇ ਸ੍ਰੀ ਏ.ਜੇ. ਸਿੰਘ, ਕਾਲੇਜੀਅਮ ਅਤੇ ਪ੍ਰੋਫੈਸ਼ਨਲ ਮੈਨੇਜਮੈਂਟ ਟੀਮ, ਜਿਸ ਵਿੱਚ ਸ੍ਰੀ ਪਾਰਸ ਬਾਫਨਾ, ਗਰੁੱਪ ਸੀਐੱਫਓ, ਡਾ. ਪ੍ਰਮੋਦ ਲਾਂਬਾ, ਗਰੁੱਪ ਸੀਐੱਚਆਰਓ, ਸ੍ਰੀ ਜਸਪ੍ਰੀਤ ਸਿੰਘ, ਹੈੱਡ-ਸਪਲਾਈ ਚੇਨ ਮੈਨੇਜਮੈਂਟ (ਐੱਸਸੀਐੱਮ) ਸ਼ਾਮਲ ਹਨ, ਅਤੇ ਲੰਬੇ ਸਮੇਂ ਤੋਂ ਰਣਨੀਤਕ ਭਾਈਵਾਲ ਟੂਏਨ® ਦੇ ਨਾਲ ਮਿਲ ਕੇ ਇੱਕ ਮੋਹਰੀ ਆਰਥੋ-ਕੇਂਦਰਿਤ ਵੈਲਨੈੱਸ ਪਲੇਟਫਾਰਮ ਤਿਆਰ ਕਰਨ ਲਈ ਕੰਮ ਕਰੇਗਾ। ਇਸ ਰਣਨੀਤਕ ਨਿਵੇਸ਼ ਦਾ ਉਦੇਸ਼ ਭਾਰਤ ਵਿੱਚ ਬ੍ਰਾਂਡ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨਾ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਇਸ ਦੀ ਮੌਜੂਦਗੀ ਦਾ ਵਿਸਥਾਰ ਕਰਨਾ ਅਤੇ ਵਿਸ਼ਵ ਪੱਧਰੀ, ਕੁਸ਼ਲ ਮੈਨਿਊਫੈਕਚਰਿੰਗ ਵਿੱਚ ਨਿਵੇਸ਼ ਜਾਰੀ ਰੱਖਣਾ ਹੈ, ਕਿਉਂਕਿ ਕੰਪਨੀ ਵਿਕਾਸ ਦੇ ਅਗਲੇ ਪੜਾਅ ਵਿੱਚ ਦਾਖਲ ਹੋ ਰਹੀ ਹੈ।
ਟੂਏਨ® ਗਰੁੱਪ ਦੀ ਚੇਅਰਮੈਨ ਐਲਿਜ਼ਾਬੇਥ ਡੁਕੋਟੇਟ ਨੇ ਕਿਹਾ ਕਿ “ਟਾਈਨੋਰ ਨਾਲ ਸਾਡੀ ਭਾਈਵਾਲੀ 15 ਸਾਲ ਤੋਂ ਵੱਧ ਪਹਿਲਾਂ ਸ਼ੁਰੂ ਹੋਈ ਸੀ। ਇਹ ਭਾਰਤੀ ਬਾਜ਼ਾਰ ਦੀ ਸਮਰੱਥਾ ਵਿੱਚ ਸਾਂਝੇ ਵਿਸ਼ਵਾਸ ਅਤੇ ਉੱਚ ਗੁਣਵੱਤਾ ਵਾਲੇ ਆਰਥੋਪੈਡਿਕ ਸਲਿਊਸ਼ਨਜ਼ ਨੂੰ ਵੱਧ ਤੋਂ ਵੱਧ ਮਰੀਜ਼ਾਂ ਤੱਕ ਪਹੁੰਚਯੋਗ ਬਣਾਉਣ ਦੀ ਸਾਂਝੀ ਇੱਛਾ ਤੋਂ ਪ੍ਰੇਰਿਤ ਸੀ। ਉਦੋਂ ਤੋਂ ਅਸੀਂ ਟਾਈਨੋਰ ਨੂੰ ਇੱਕ ਸ਼ਾਨਦਾਰ ਕੰਪਨੀ ਅਤੇ ਭਾਰਤ ਵਿੱਚ ਇੱਕ ਮਾਨਤਾ ਪ੍ਰਾਪਤ ਮੋਹਰੀ ਕੰਪਨੀ ਵਜੋਂ ਵਿਕਸਤ ਹੁੰਦੇ ਦੇਖਿਆ ਹੈ।”
ਟੂਏਨ® ਗਰੁੱਪ ਦੀ ਸੀਈਓ ਡੈਲਫੀਨ ਹੇਂਟਨ ਨੇ ਕਿਹਾ ਕਿ “ਕੇਦਾਰਾ ਦੀ ਆਮਦ ਇਸ ਯਾਤਰਾ ਵਿੱਚ ਇੱਕ ਨਵਾਂ ਅਧਿਆਇ ਖੋਲ੍ਹਦੀ ਹੈ। ਟਾਈਨੋਰ ਦੀ ਉੱਦਮੀ ਅਤੇ ਉਦਯੋਗਿਕ ਤਾਕਤ, ਕੇਦਾਰਾ ਦੀ ਨਿਵੇਸ਼ ਅਤੇ ਵਿਸਥਾਰ ਦੀਆਂ ਸਮਰੱਥਾਵਾਂ ਅਤੇ ਆਰਥੋਪੈਡਿਕਸ ਵਿੱਚ ਟੂਏਨ® ਦੀ ਅੰਤਰਰਾਸ਼ਟਰੀ ਮਾਹਿਰਤਾ ਨੂੰ ਇਕੱਠਾ ਕਰਕੇ ਸਾਡੇ ਕੋਲ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਟਾਈਨੋਰ ਦੇ ਵਿਕਾਸ ਨੂੰ ਰਫ਼ਤਾਰ ਦੇਣ ਲਈ ਇੱਕ ਮਜ਼ਬੂਤ ਆਧਾਰ ਹੈ।”
ਲਾਈਟਹਾਊਸ ਫੰਡਜ਼ ਦੀ ਪਾਰਟਨਰ ਰੋਸ਼ੇਲ ਡਿਸੂਜ਼ਾ ਨੇ ਕਿਹਾ ਕਿ “ਪਿਛਲੇ ਅੱਠ ਸਾਲਾਂ ਦੌਰਾਨ ਡਾ. ਪੀ.ਜੇ. ਸਿੰਘ, ਸ੍ਰੀ ਏ.ਜੇ. ਸਿੰਘ ਅਤੇ ਟਾਈਨੋਰ ਦੀ ਟੀਮ ਨਾਲ ਭਾਈਵਾਲੀ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਰਹੀ ਹੈ। ਉਤਪਾਦ ਦੀ ਗੁਣਵੱਤਾ ਅਤੇ ਜਿਨ੍ਹਾਂ ਡਾਕਟਰਾਂ ਅਤੇ ਮਰੀਜ਼ਾਂ ਦੀ ਉਹ ਸੇਵਾ ਕਰਦੇ ਹਨ, ਉਨ੍ਹਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੇ ਹੀ ਟਾਈਨੋਰ ਨੂੰ ਅੱਜ ਦਾ ਮੋਹਰੀ ਬ੍ਰਾਂਡ ਬਣਾਇਆ ਹੈ। ਅਸੀਂ ਕੰਪਨੀ ਅਤੇ ਕੇਦਾਰਾ ਵਿੱਚ ਇਸ ਦੇ ਨਵੇਂ ਭਾਈਵਾਲਾਂ ਨੂੰ ਆਉਣ ਵਾਲੇ ਸਾਲਾਂ ਲਈ ਹਰ ਸਫਲਤਾ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।”
ਓ3 ਕੈਪੀਟਲ ਨੇ ਇਸ ਲੈਣ-ਦੇਣ ਲਈ ਵਿਸ਼ੇਸ਼ ਵਿੱਤੀ ਸਲਾਹਕਾਰ ਵਜੋਂ ਕੰਮ ਕੀਤਾ।












