ਸਰਕਾਰੀ ਵਿਭਾਗਾਂ ਦੇ ਸਮੁੱਚੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ
ਸ਼੍ਰੀ ਚਮਕੌਰ ਸਾਹਿਬ,27, ਅਗਸਤ ,ਬੋਲੇ ਪੰਜਾਬ ਬਿਊਰੋ;
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਜ਼ਿਲ੍ਹਾ ਰੋਪੜ ਦੇ ਸੱਦੇ ਤੇ ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੀ ਗਈ ਹੜਤਾਲ ਦੇ ਹਮਾਇਤ ਵਿੱਚ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ ਦੀ ਪ੍ਰਧਾਨਗੀ ਹੇਠ ਲੇਬਰ ਚੌਂਕ ਵਿਖੇ ਪੰਜਾਬ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਮਿ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋ , ਪ੍ਰੈਸ ਸਕੱਤਰ ਸਤਵਿੰਦਰ ਸਿੰਘ ਨੀਟਾ,ਨੇ ਕਿਹਾ ਕਿ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਾਗੂ ਕੀਤੀਆਂ ਜਾ ਰਹੀਆਂ ਨਵੀਆਂ ਆਰਥਿਕ ਨੀਤੀਆਂ ਤਹਿਤ ਜਿੱਥੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਨੂੰ ਕਾਰਪੋਰੇਟਰਾਂ ਦੇ ਮੁਨਾਫਿਆਂ ਦੀ ਭੇਟ ਚੜਾਇਆ ਜਾ ਰਿਹਾ ਹੈ। ਜਿਸ ਨਾਲ ਕਿਰਤ ਕਰਦੇ ਲੱਖਾਂ ਸਰਕਾਰੀ ਤੇ ਅਰਧ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਪੈਨਸ਼ਨਾਂ ,ਭੱਤਿਆਂ ਵਿੱਚ ਕਟੌਤੀ ਕਰਕੇ ਕਾਰਪੋਰੇਟਰਾਂ ਨੂੰ ਸਸਤੀ ਲੇਬਰ ਸਪਲਾਈ ਕਰਨੀ ਹੈ ਅਤੇ ਇਹਨਾਂ ਨੀਤੀਆਂ ਨਾਲ ਜੇਕਰ ਸਰਕਾਰੀ ਅਦਾਰੇ ਬੰਦ ਹੋ ਜਾਣਗੇ ਤਾਂ ਉਸਾਰੀ ਨਾਲ ਸੰਬੰਧਿਤ ਮਜ਼ਦੂਰਾਂ ਨੂੰ ਮਿਲਦੀਆਂ ਸਹੂਲਤਾਂ ਦਾ ਵੀ ਭੋਗ ਪੈ ਜਾਵੇ, ਇਹਨਾਂ ਕਿਹਾ ਕਿ ਜੇਕਰ ਹਸਪਤਾਲਾਂ ,ਕਿਰਤ, ਬਿਜਲੀ, ਸਿਖਿਆ ਦੇ ਕੱਚੇ ਪੱਕੇ ਹੁੰਦੇ ਹਨ। ਤਾਂ ਇਨ੍ਹਾਂ ਵਿਭਾਗਾਂ ਦੇ ਚੱਲਣ ਦੀ ਗਰੰਟੀ ਬਣਦੀ ਹੈ, ਅਤੇ ਬੁਨਿਆਦੀ ਸਹੂਲਤਾਂ ਦੇਣ ਵਾਲੇ ਵਿਭਾਗ ਬਚੇ ਰਹਿ ਸਕਦੇ ਹਨ। ਇਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਲੇਬਰ ਵੈਲਫੇਅਰ ਬੋਰਡ ਦੀ ਮੀਟਿੰਗ ਵਿੱਚ ਐਲਾਨ ਕੀਤਾ ਗਿਆ ਸੀ ਕਿ ਲੇਬਰ ਚੌਂਕਾਂ ਵਿਖੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਪ੍ਰੰਤੂ ਇਨ੍ਹਾਂ ਐਲਾਨਾਂ ਨੂੰ ਵੀ ਕਈ ਮਹੀਨੇ ਬੀਤ ਜਾਣ ਤੇ ਵੀ ਨਾ ਸਥਾਨਕ ਪ੍ਰਸ਼ਾਸਨ ਅਤੇ ਨਾ ਹੀ ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ। ਜਿਸ ਕਾਰਨ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਹਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਲੇਬਰ ਚੋਂਕ ਵਿਖੇ ਬੁਨਿਆਦੀ ਸਹੂਲਤਾਂ ਜਾਰੀ ਨਾ ਕੀਤੀਆਂ ਤਾਂ ਨਗਰ ਕੌਂਸਲ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਦੀ ਜਿੰਮੇਵਾਰੀ ਕੌਂਸਲ ਦੀ ਹੋਵੇਗੀ । ਇਸ ਮੌਕੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋਂ ਦੇ ਸਕੱਤਰ ਕਸ਼ਮੀਰ ਸਿੰਘ ਰੱਤੋ ਤੋਂ ਇਲਾਵਾ ਕਮਲਜੀਤ ਸਿੰਘ ਸੁਰਿੰਦਰ ਸਿੰਘ, ਦਲਵੀਰ ਸਿੰਘ ਜੀਵਨ ਸਿੰਘ ,ਗੁਰਮੇਲ ਸਿੰਘ ਅਜੈਬ ਸਿੰਘ ਸਮਾਣਾ, ਸੋਹਣ ਸਿੰਘ, ਰਮੇਸ਼ ਕੁਮਾਰ ਕਾਕਾ, ਜਸਵੰਤ ਸਿੰਘ, ਆਦਿ ਹਾਜ਼ਰ ਸਨ












