ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ: ਵੀਨਾ ਅਰੋੜਾ ਹੈੱਡ ਮਿਸਟ੍ਰੈਸ
ਰਾਜਪੁਰਾ, 31 ਅਗਸਤ ,ਬੋਲੇ ਪੰਜਾਬ ਬਿਊਰੋ;
ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੀ ਸੱਤਵੀਂ ਬੀ ਜਮਾਤ ਦੀ ਵਿਦਿਆਰਥਣ ਸ਼੍ਰਿਸ਼ਟੀ ਨੇ ਅੰਡਰ-17 ਵਰਗ ਦੇ ਜ਼ਿਲ੍ਹਾ ਪੱਧਰੀ ਵੇਟਲਿਫਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸਦੇ ਨਾਲ ਹੀ ਸ੍ਰਿਸ਼ਟੀ ਨੂੰ ਸਟੇਟ ਕੈੰਪ ਲਈ ਵੀ ਚੁਣਿਆ ਗਿਆ।
ਇਸ ਸ਼ਾਨਦਾਰ ਉਪਲਬਧੀ ਲਈ ਸਕੂਲ ਵੱਲੋਂ ਵੇਟਲਿਫਟਿੰਗ ਕੋਚ ਮਨਪ੍ਰੀਤ ਕੌਰ, ਵਿਭਾਗ ਸਪੋਰਟਸ ਪੰਜਾਬ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥਣ ਨੂੰ ਕੀਮਤੀ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਦਾਨ ਕੀਤਾ।
ਸਕੂਲ ਦੀ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਅਤੇ ਕਲਾਸ ਇੰਚਾਰਜ ਰੋਜ਼ੀ ਨੂੰ ਵੀ ਇਸ ਉਪਲਬਧੀ ਲਈ ਵਧਾਈ ਦਿੱਤੀ ਗਈ। ਸਕੂਲ ਦੀ ਸਵੇਰ ਦੀ ਸਭਾ ਦੌਰਾਨ ਵੇਟਲਿਫਟਿੰਗ ਮੁਕਾਬਲੇ ਵਿੱਚ ਪ੍ਰਾਪਤੀਆਂ ਕਰਨ ਵਾਲੇ ਸਾਰੇ ਵਿਦਿਆਰਥੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਗੁੰਜਨ ਨੌਵੀਂ ਸੀ, ਸ਼ਗਨਦੀਪ ਕੌਰ ਨੌਵੀਂ ਸੀ, ਨੇਹਾ ਸੱਤਵੀਂ ਬੀ, ਅਦਿਤੀ ਸੱਤਵੀਂ ਏ, ਸ਼ਿਵਾ ਛੇਵੀਂ ਸੀ ਅਤੇ ਵਿਦਿਆਰਥੀ ਪਾਰਥ ਸੱਤਵੀਂ ਏ ਸ਼ਾਮਲ ਸਨ।
ਇਸ ਮੌਕੇ ਹਰਜੀਤ ਕੌਰ, ਰਾਜਿੰਦਰ ਸਿੰਘ ਚਾਨੀ, ਮੀਨਾ ਰਾਣੀ, ਕਿੰਪੀ ਬਤਰਾ, ਮਮਤਾ, ਸੋਨੀਆ ਰਾਣੀ, ਜਸਵਿੰਦਰ ਕੌਰ, ਤਲਵਿੰਦਰ ਕੌਰ, ਅਮਿਤਾ ਤਨੇਜਾ, ਪੂਨਮ ਨਾਗਪਾਲ, ਅਕਸ਼ੇ ਕੁਮਾਰ, ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ। ਸਕੂਲ ਮੁਖੀ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਮਿਹਨਤ, ਅਨੁਸ਼ਾਸਨ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਸਕੂਲ ਸਟਾਫ਼ ਨੇ ਵਿਦਿਆਰਥਣ ਸ਼੍ਰਿਸ਼ਟੀ ਅਤੇ ਸਮੂਹ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।












