ਕਾਂਗਰਸ ਵਿਰੁੱਧ ਗਰਜਣ ਵਾਲੀ ਦਿੱਲੀ ਕਮੇਟੀ ਭਾਜਪਾ ਮਾਮਲੇ ’ਚ ਕਿਉਂ ਹੋਈ ਖਾਮੋਸ਼.? ਸੰਤ ਮੀਤ ਸਿੰਘ ਨੇ ਘੇਰੀ ਪ੍ਰਬੰਧਕਾਂ ਦੀ ਦੋਗਲੀ ਨੀਤੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ 1 ਸੰਤਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਇਕ ਕਾਂਗਰਸੀ ਆਗੂ ਵੱਲੋਂ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਕਹਿਣ ’ਤੇ ਰਾਹੁਲ ਗਾਂਧੀ ਦੇ ਘਰ ਬਾਹਰ ਮੁਜ਼ਾਹਰਾ ਕੀਤਾ ਗਿਆ, ਪਰ ਭਾਜਪਾ ਦੇ ਤਿੰਨ ਸੀਨੀਅਰ ਆਗੂਆਂ ਵੱਲੋਂ ਸੱਜਣ ਕੁਮਾਰ ਦੇ ਉਠਾਲੇ ਵਿੱਚ ਸ਼ਾਮਲ ਹੋਣ ਦੇ ਮਾਮਲੇ ਵਿੱਚ ਕਾਰਵਾਈ ਬਿਆਨ ਅਤੇ ਪੱਤਰ ਤੱਕ ਹੀ ਸੀਮਤ ਰਹੀ। ਪੰਥਕ ਦਰਦ ਸੱਚਾ ਹੈ ਤਾਂ ਵਿਰੋਧ ਵੀ ਸਿਆਸੀ ਪਾਰਟੀ ਦੇਖ ਕੇ ਨਹੀਂ ਹੋ ਸਕਦਾ। ਇਹ ਤਿੱਖਾ ਸਵਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਜਨਕਪੁਰੀ ਵਾਰਡ ਨੰਬਰ 32 ਤੋਂ ਉਮੀਦਵਾਰ ਸਰਦਾਰ ਸੰਤ ਮੀਤ ਸਿੰਘ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ’ਤੇ ਪੰਥਕ ਮੁੱਦਿਆਂ ਨੂੰ ਸਿਆਸੀ ਸਹੂਲਤ ਮੁਤਾਬਕ ਵਰਤਣ ਦਾ ਦੋਸ਼ ਲਾਉਂਦਿਆਂ ਉਠਾਇਆ। ਸਰਦਾਰ ਸੰਤ ਮੀਤ ਸਿੰਘ ਨੇ ਕਮੇਟੀ ਪ੍ਰਬੰਧਕਾਂ ਨੂੰ ਸਿੱਧੇ ਸਵਾਲ ਕਰਦਿਆਂ ਕਿਹਾ, “ਤੁਹਾਡੀ ਕਮਾਂਡ ਹੇਠ ਸੱਜਣ ਕੁਮਾਰ ਇਕ ਕੇਸ ਵਿੱਚੋਂ ਬਰੀ ਕਿਵੇਂ ਹੋ ਗਿਆ ਅਤੇ ਜਗਦੀਸ਼ ਟਾਈਟਲਰ ਆਪਣਾ ਪਾਸਪੋਰਟ ਬਣਵਾਉਣ ਵਿੱਚ ਕਿਵੇਂ ਕਾਮਯਾਬ ਹੋ ਗਿਆ?” ਜ਼ਿਕਰਯੋਗ ਹੈ ਕਿ ਜਨਵਰੀ 2026 ਵਿੱਚ ਦਿੱਲੀ ਦੀ ਰਾਊਸ ਐਵੇਨਿਊ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਸਿਆਸੀ ਬਿਆਨਬਾਜ਼ੀ ਕਰਨਾ ਸੰਗਤ ਨੂੰ ਗੁੰਮਰਾਹ ਕਰਨ ਤੋਂ ਵੱਧ ਕੁਝ ਨਹੀਂ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਪੰਥ ਦੀ ਸੰਸਥਾ ਹੈ, ਕਿਸੇ ਸਿਆਸੀ ਪਾਰਟੀ ਦੀ ਢਾਲ ਨਹੀਂ। ਜੇ ਕਾਂਗਰਸ ਦੇ ਆਗੂ ਦੇ ਬਿਆਨ ’ਤੇ ਸੜਕਾਂ ’ਤੇ ਉਤਰਨਾ ਪੰਥਕ ਫਰਜ਼ ਹੈ ਤਾਂ ਭਾਜਪਾ ਆਗੂਆਂ ਦੇ ਉਸੇ ਮਾਮਲੇ ਵਿੱਚ ਸ਼ਾਮਲ ਹੋਣ ’ਤੇ ਚੁੱਪੀ ਕਿਉਂ? ਓਨ੍ਹਾ ਵਿਰੁੱਧ ਕਿਉਂ ਨਹੀ ਸੜਕਾਂ ਤੇ ਉਤਰ ਰਹੇ ਹੋ.? ਉਨ੍ਹਾਂ ਕਿਹਾ ਕਿ ਅਜਿਹੇ ਦੋਹਰੇ ਮਾਪਦੰਡ ਪੰਥਕ ਸੰਸਥਾਵਾਂ ਦੀ ਸਾਖ ਅਤੇ ਸੰਗਤ ਦੇ ਭਰੋਸੇ ਨੂੰ ਠੇਸ ਪਹੁੰਚਾਉਂਦੇ ਹਨ। ਸੰਗਤ ਹੁਣ ਬਿਆਨ ਨਹੀਂ, ਇੱਕੋ ਮਾਪਦੰਡ ਅਤੇ ਸਪੱਸ਼ਟ ਜਵਾਬ ਮੰਗਦੀ ਹੈ। ਅੰਤ ਵਿਚ ਸਰਦਾਰ ਸੰਤ ਮੀਤ ਸਿੰਘ ਨੇ ਕਿਹਾ ਕਿ ਨਵੰਬਰ 1984 ਦੇ ਪੀੜਤਾਂ ਦਾ ਇਨਸਾਫ਼ ਕਿਸੇ ਪਾਰਟੀ ਦੀ ਜਾਇਦਾਦ ਨਹੀਂ ਅਤੇ ਨਾ ਹੀ ਇਸ ਮੁੱਦੇ ਨੂੰ ਵੋਟਾਂ ਜਾਂ ਸਿਆਸੀ ਰਿਸ਼ਤਿਆਂ ਦੀ ਤੱਕੜੀ ਵਿੱਚ ਤੋਲਿਆ ਜਾ ਸਕਦਾ ਹੈ। ਜੇ ਕਮੇਟੀ ਪ੍ਰਬੰਧਕ ਸੱਚਮੁੱਚ ਪੀੜਤਾਂ ਦੇ ਇਨਸਾਫ਼ ਲਈ ਵਚਨਬੱਧ ਹਨ ਤਾਂ ਕਾਂਗਰਸ ਹੋਵੇ ਜਾਂ ਭਾਜਪਾ—ਹਰ ਆਗੂ ਲਈ ਇੱਕੋ ਕਸੌਟੀ ਹੋਣੀ ਚਾਹੀਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।