ਗੁਰੂ ਨਾਨਕ ਚੇਅਰ ਨੂੰ ਮੁੜ ਸਰਗਰਮ ਕਰਨ ਦੀ ਮੰਗ, ਜੀਵਨ ਸਿੰਘ ਤਾਮਿਲ ਦੀ ਅਗਵਾਈ ਹੇਠ ਤਾਮਿਲ ਸਿੱਖ ਸੰਗਤ ਨੇ ਯੂਨੀਵਰਸਿਟੀ ਨੂੰ ਸੋਪਿਆਂ ਮੰਗ ਪੱਤਰ

ਨੈਸ਼ਨਲ ਪੰਜਾਬ

ਨਵੀਂ ਦਿੱਲੀ 1 ਸੰਤਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):

ਤਾਮਿਲ ਸਿੱਖ ਸੰਗਤ ਅਤੇ ਤਾਮਿਲ-ਸਿੱਖ ਕਲਚਰਲ ਬ੍ਰਦਰਹੁੱਡ ਐਂਡ ਐਜੂਕੇਸ਼ਨਲ ਫਾਊਂਡੇਸ਼ਨ ਦੇ ਵਫ਼ਦ ਨੇ ਮਦੁਰਾਈ ਕਾਮਰਾਜ ਯੂਨੀਵਰਸਿਟੀ ਦੇ ਰਜਿਸਟਰਾਰ ਨਾਲ ਮੁਲਾਕਾਤ ਕਰਕੇ ਗੈਰ-ਸਰਗਰਮ ‘ਗੁਰੂ ਨਾਨਕ ਚੇਅਰ’ ਨੂੰ ਤੁਰੰਤ ਮੁੜ ਸਰਗਰਮ ਕਰਨ ਦੀ ਮੰਗ ਕੀਤੀ। ਵਫ਼ਦ ਦੀ ਅਗਵਾਈ ਤਾਮਿਲ ਸਿੱਖ ਸੰਗਤ ਦੇ ਸੰਸਥਾਪਕ ਸਰਦਾਰ ਜੀਵਨ ਸਿੰਘ ਤਾਮਿਲ ਨੇ ਕੀਤੀ। ਐਡਵੋਕੇਟ ਸੇਲਵਾ ਸਿੰਘ ਅਤੇ ਸਕੱਤਰ ਕੋਰਕਾਈ ਪਲਾਨੀ ਸਿੰਘ ਵੀ ਵਫ਼ਦ ਵਿੱਚ ਸ਼ਾਮਲ ਸਨ। ਵਫ਼ਦ ਨੇ ਰਜਿਸਟਰਾਰ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਰਾਬਰੀ, ਮਨੁੱਖਤਾ, ਭਾਈਚਾਰੇ ਅਤੇ ਸ਼ਾਂਤੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਬੇਹੱਦ ਪ੍ਰਸੰਗਿਕ ਹਨ। ਇਹ ਚੇਅਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਸਥਾਪਿਤ ਕੀਤੀ ਗਈ ਸੀ। ਵਫ਼ਦ ਨੇ ਯੂਨੀਵਰਸਿਟੀ ਪ੍ਰਸ਼ਾਸਨ ਅੱਗੇ ਤਿੰਨ ਮੁੱਖ ਮੰਗਾਂ ਰੱਖੀਆਂ। ਪਹਿਲੀ, ਗੁਰੂ ਨਾਨਕ ਚੇਅਰ ਲਈ ਤੁਰੰਤ ਯੋਗ ਕੋਆਰਡੀਨੇਟਰ ਜਾਂ ਮੁਖੀ ਨਿਯੁਕਤ ਕੀਤਾ ਜਾਵੇ। ਦੂਜੀ, ਚੇਅਰ ਅਧੀਨ ਬੰਦ ਪਈਆਂ ਅਕਾਦਮਿਕ ਗਤੀਵਿਧੀਆਂ, ਦਾਰਸ਼ਨਿਕ ਕੋਰਸਾਂ, ਖੋਜ ਕਾਰਜਾਂ ਅਤੇ ਵਿਦਿਆਰਥੀ ਸੈਮੀਨਾਰਾਂ ਨੂੰ ਮੁੜ ਸ਼ੁਰੂ ਕੀਤਾ ਜਾਵੇ। ਤੀਜੀ, ਚੇਅਰ ਨੂੰ ਨਿਯਮਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਸਥਾਈ ਅਕਾਦਮਿਕ ਪ੍ਰਬੰਧ ਅਤੇ ਲੋੜੀਂਦੇ ਸਰੋਤ ਮੁਹੱਈਆ ਕਰਵਾਏ ਜਾਣ। ਤਾਮਿਲ ਸਿੱਖ ਸੰਗਤ ਨੇ ਇਨ੍ਹਾਂ ਕਾਰਜਾਂ ਲਈ ਯੂਨੀਵਰਸਿਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਰਜਿਸਟਰਾਰ ਨੇ ਮੰਗ ਪੱਤਰ ਨੂੰ ਸਕਾਰਾਤਮਕ ਢੰਗ ਨਾਲ ਪ੍ਰਾਪਤ ਕਰਦਿਆਂ ਚੇਅਰ ਦੀ ਮੁੜ ਸਰਗਰਮੀ ਲਈ ਲੋੜੀਂਦੇ ਕਦਮਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਵਫ਼ਦ ਨੇ ਜ਼ੋਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਦੀ ਸਰਬ-ਸਾਂਝੀ ਵਿਚਾਰਧਾਰਾ ਨੂੰ ਅਕਾਦਮਿਕ ਪੱਧਰ ’ਤੇ ਅੱਗੇ ਵਧਾਉਣ ਲਈ ਚੇਅਰ ਨੂੰ ਸਰਗਰਮ ਕਰਨਾ ਜ਼ਰੂਰੀ ਹੈ। ਇਸ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਬੰਧੀ ਖੋਜ, ਅੰਤਰ-ਧਰਮ ਸੰਵਾਦ ਅਤੇ ਵਿਦਿਆਰਥੀਆਂ ਲਈ ਅਧਿਐਨ ਦੇ ਨਵੇਂ ਮੌਕੇ ਪੈਦਾ ਹੋਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।