ਦੇਸ਼ ਦੇ 8 ਹਾਈ ਕੋਰਟਾਂ ਨੂੰ ਮਿਲੇ ਨਵੇਂ ਚੀਫ਼ ਜਸਟਿਸ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 6 ਸਤੰਬਰ ,ਬੋਲੇ ਪੰਜਾਬ ਬਿਊਰੋ;

ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਦੇਸ਼ ਦੀਆਂ ਵੱਖ-ਵੱਖ ਹਾਈਕੋਰਟਾਂ ਵਿੱਚ 8 ਨਵੇਂ ਚੀਫ਼ ਜਸਟਿਸ ਨਿਯੁਕਤ ਕੀਤੇ ਹਨ। ਇਹ ਨਿਯੁਕਤੀਆਂ ਸੁਪਰੀਮ ਕੋਰਟ ਕਾਲੇਜੀਅਮ ਦੀ ਸਿਫ਼ਾਰਸ਼ ਤੋਂ ਕੁਝ ਦਿਨ ਬਾਅਦ ਕੀਤੀਆਂ ਗਈਆਂ ਹਨ। ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੀਆਂ ਕੁੱਲ 8 ਹਾਈ ਕੋਰਟਾਂ ਵਿੱਚ ਨਵੇਂ ਚੀਫ਼ ਜਸਟਿਸ ਨਿਯੁਕਤ ਕੀਤੇ ਗਏ ਹਨ। ਤਾਜ਼ਾ ਨਿਯੁਕਤੀਆਂ ਤਹਿਤ ਜੰਮੂ-ਕਸ਼ਮੀਰ ਅਤੇ ਲੱਦਾਖ, ਪਟਨਾ, ਕਲਕੱਤਾ, ਰਾਜਸਥਾਨ, ਬੰਬੇ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਹਾਈ ਕੋਰਟਾਂ ਨੂੰ ਵੀ ਨਵੇਂ ਚੀਫ਼ ਜਸਟਿਸ ਮਿਲੇ ਹਨ।

8 ਹਾਈ ਕੋਰਟਾਂ ‘ਚ ਨਿਯੁਕਤ ਕੀਤੇ ਗਏ ਮੁੱਖ ਜੱਜ:
ਜਸਟਿਸ ਸੰਜੇ ਕੁਮਾਰ ਅਗਰਵਾਲ — ਰਾਜਸਥਾਨ ਹਾਈ ਕੋਰਟ
ਜਸਟਿਸ ਵੀ. ਕਮੇਸ਼ਵਰ ਰਾਓ — ਪਟਨਾ ਹਾਈ ਕੋਰਟ
ਜਸਟਿਸ ਰਵਿੰਦਰ ਵੀ. ਘੁਗੇ — ਕਲਕੱਤਾ ਹਾਈ ਕੋਰਟ
ਜਸਟਿਸ ਐੱਮ.ਸੀ. ਤ੍ਰਿਪਾਠੀ — ਬੰਬੇ ਹਾਈ ਕੋਰਟ
ਜਸਟਿਸ ਅਲਪੇਸ਼ ਯਸ਼ਵੰਤ ਕੋਗਜੇ — ਮੱਧ ਪ੍ਰਦੇਸ਼ ਹਾਈ ਕੋਰਟ
ਜਸਟਿਸ ਡਾ. ਪੁਸ਼ਪਿੰਦਰ ਸਿੰਘ ਭਾਟੀ — ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ
ਜਸਟਿਸ ਕ੍ਰਿਸ਼ਨਾ ਰਾਮ ਮੋਹਾਪਾਤਰਾ — ਛੱਤੀਸਗੜ੍ਹ ਹਾਈ ਕੋਰਟ

ਇਸ ਤਰ੍ਹਾਂ ਇੱਕੋ ਸਮੇਂ 8 ਹਾਈ ਕੋਰਟਾਂ ਵਿੱਚ ਮੁੱਖ ਜੱਜਾਂ ਦੀ ਨਿਯੁਕਤੀ ਨਾਲ ਨਿਆਂਪਾਲਿਕਾ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।