ਜਨਮ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਲਈ ਪਾਸ਼ -ਹੰਸਰਾਜ ਯਾਦਗਾਰੀ ਕੰਪਲੈਕਸ ‘ਚ ਮਜ਼ਦੂਰ ਕਿਸਾਨ ਕਾਰਕੁੰਨ ਪਹੁੰਚੇ

ਪੰਜਾਬ

ਸਰਪੰਚ ਅਤੇ ਉਸਦੇ ਹਮਾਇਤੀਆਂ ਵਲੋਂ ਗਾਲੀ ਗਲੋਚ ਅਤੇ ਹਮਲਾ ਕਰਨ ਦੀ ਕੋਸ਼ਿਸ਼

ਵਲੰਟੀਅਰਜ਼ ‘ਤੇ ਕੰਪਲੈਕਸ ਅੰਦਰ ਹਮਲੇ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ

ਤਲਵੰਡੀ ਸਲੇਮ,7 ਸਤੰਬਰ, ਬੋਲੇ ਪੰਜਾਬ ਬਿਊਰੋ;

ਅਵਤਾਰ ਪਾਸ਼ ਦੇ 76 ਵੇਂ ਜਨਮ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਲਈ ਅੱਜ ਇਥੇ ਸੈਂਕੜੇ ਵਲੰਟੀਅਰ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਜੁੜੇ ਹੋਏ ਹਨ। ਆਮ ਆਦਮੀ ਪਾਰਟੀ ਨਾਲ ਸਬੰਧਿਤ ਪਿੰਡ ਦੇ ਸਰਪੰਚ ਤੇ ਉਸ ਦੀ ਹਮਾਇਤੀਆਂ ਵੱਲੋਂ ਹਮਲੇ ਦਾ ਖਤਰਾ ਬਰਕਰਾਰ ਹੈ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਹਰਮੇਸ਼ ਮਾਲੜੀ ਨੇ ਕਿਹਾ ਹੈ ਕਿ ਤਿਆਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਅਤੇ ਇੱਥੇ ਜੁੜੇ ਕਿਸਾਨ ਮਜ਼ਦੂਰ ਕਾਰਕੁਨਾਂ ‘ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਜਿੰਮੇਵਾਰੀ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਅੱਜ ਸਵੇਰੇ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਤਲਵੰਡੀ ਸਲੇਮ ਵਿਖੇ ਜਦੋਂ ਇਕੱਠੇ ਹੋ ਰਹੇ ਸਨ ਤਾਂ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਆਉਂਦਿਆਂ ਹੀ ਗਾਲੀ ਗਲੋਚ ਅਤੇ ਆਪਣੇ ਹਮਾਇਤੀਆਂ ਹਮਲਾ ਕਰਨ ਕੋਸ਼ਿਸ਼ ਕੀਤੀ ਅਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਗੰਦੀਆਂ ਗਾਲ਼ਾਂ ਕੱਢਦਿਆਂ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਲੱਤਾਂ ਤੋੜਨ ਦੀ ਧਮਕੀ ਦਿੱਤੀ ਗਈ, ਪੁਲਿਸ ਦੀ ਹਾਜ਼ਰੀ ਵਿੱਚ ਵੀ ਸਰਪੰਚ ਦੇ ਹਮਾਇਤੀ ਲਗਾਤਾਰ ਗਾਲੀ ਗਲੋਚ ਕਰਦੇ ਹੋਏ ਧਮਕੀਆਂ ਦਿੰਦੇ ਰਹੇ ਪਰ ਪੁਲਿਸ ਉਹਨਾਂ ਦੇ ਬਚਾਅ ਚ ਮੂਕ ਦਰਸ਼ਕ ਬਣੀ ਰਹੀ। ਕਿਸਾਨ ਮਜ਼ਦੂਰ ਆਗੂਆਂ ਤੇ ਕਾਰਕੁੰਨਾਂ ਵੱਲੋਂ ਧੜੱਲੇ ਨਾਲ ਡਟ ਜਾਣ ਮਗਰੋਂ ਹੀ ਸਰਪੰਚ ਤੇ ਉਸਦੇ ਹਮਾਇਤੀ ਅਨਸਰਾਂ ਨੂੰ ਪਿੱਛੇ ਹਟਣਾ ਪਿਆ। ਆਗੂਆਂ ਨੇ ਪੰਜਾਬ ਦੇ ਸਭਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 9 ਸਤੰਬਰ ਨੂੰ ਜਨਮ ਦਿਹਾੜਾ ਸਮਾਗਮ ਲਈ ਤਲਵੰਡੀ ਸਲੇਮ ਵਿਖੇ ਹਜ਼ਾਰਾਂ ਦੀ ਗਿਣਤੀ ਚ ਹੁੰਮ ਹੁਮਾ ਕੇ ਪਹੁੰਚਣ। ਆਗੂਆਂ ਨੇ ਮੰਗ ਕੀਤੀ ਕਿ ਇਸ ਗਲਤ ਵਿਹਾਰ ਖਿਲਾਫ ਸਰਪੰਚ ਅਤੇ ਉਸਦੇ ਹਮਾਇਤੀ ਅਨਸਰਾਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ 9 ਸਤੰਬਰ ਨੂੰ ਅਵਤਾਰ ਪਾਸ਼ ਦੇ 76 ਵੇਂ ਜਨਮ ਦਿਹਾੜੇ ਮੌਕੇ ਤਲਵੰਡੀ ਸਲੇਮ ਵਿਖੇ ਪੰਜਾਬ ਪੱਧਰ ਦਾ ਸਮਾਗਮ ਹੋ ਰਿਹਾ ਹੈ। ਵਿਸ਼ੇਸ਼ ਜ਼ਿਕਰਯੋਗ ਹੈ ਕਿ ਸਰਪੰਚ ਅਤੇ ਉਸਦੇ ਹਮਾਇਤੀਆਂ ਵਲੋਂ ਪਹਿਲਾ ਯਾਦਗਾਰ ਦੇ ਤਾਲੇ ਤੋੜ ਕੇ ਕੰਪਲੈਕਸ ਅੰਦਰ ਜਿੰਮ ਵਾਲੀਆਂ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਸਨ, ਤੇ ਹੁਣ ਲਗਾਤਾਰ ਝੂਠੇ ਦਾਅਵਿਆਂ ਰਾਹੀਂ ਕੰਪਲੈਕਸ ‘ਤੇ ਮੁਕੰਮਲ ਕਬਜ਼ੇ ਦਾ ਦਾਅਵਾ ਜਤਾਇਆ ਹੈ, ਪਰ ਸ਼ਹੀਦਾਂ ਦੇ ਵਾਰਸਾਂ ਵਲੋਂ ਸਰਪੰਚ ਅਤੇ ਉਸਦੇ ਹਮਾਇਤੀਆਂ ਦੀ ਇਸ ਬਦਨੀਅਤ ਨੂੰ ਬੂਰ ਨਹੀਂ ਪੈਣ ਦਿੱਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਵਲੰਟੀਅਰ ਕੰਪਲੈਕਸ ਅੰਦਰ ਜੁੜ ਗਏ ਹਨ ਤੇ ਸਮਾਗਮ ਲਈ ਪੰਡਾਲ ਲਗਾਉਣ ਦੀਆਂ ਤਿਆਰੀਆਂ ਵਢ ਦਿੱਤੀਆਂ ਹਨ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਅਤੇ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਮਾਗਮ ਦੀਆਂ ਤਿਆਰੀਆਂ ਲਈ ਉਹਨਾਂ ਦੇ ਕਾਰਕੁਨ ਸਾਥੀ ਆਪਣਾ ਕੰਮ ਕਰ ਰਹੇ ਹਨ ਪਰ ਸਰਪੰਚ ਅਤੇ ਉਸਦੇ ਹਮਾਇਤੀ ਵਲੋਂ ਉਹਨਾਂ ‘ ਤੇ ਹਮਲੇ ਦਾ ਖ਼ਤਰਾ ਹੈ, ਅਜਿਹੀ ਹਾਲਤ ਵਿੱਚ ਟਕਰਾਅ ਦੀ ਕੋਈ ਵੀ ਘਟਨਾ ਵਾਪਰਨ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪੁੱਜੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਉਕਤ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਹੋਰਨਾਂ ਤੋਂ ਇਲਾਵਾ ਇਸ ਪਾਸ਼ ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ, ਕਮੇਟੀ ਮੈਂਬਰ, ਹਰਪਾਲ ਬਿੱਟੂ, ਸਤਨਾਮ ਉੱਗੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਬਾਗਪੁਰ, ਸਾਬਕਾ ਮੁਲਾਜ਼ਮ ਆਗੂ ਹਿੰਮਤ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਔਰਤ ਵਿੰਗ ਦੇ ਆਗੂ ਹਰਿੰਦਰ ਕੌਰ ਬਿੰਦੂ ਸਮੇਂਤ ਸਾਥੀ ਮੌਜੂਦ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।