ਐਸਏਐਸ ਨਗਰ, 7 ਸਤੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਮੋਹਾਲੀ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਜਿਲਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾ. ਦੀ ਪ੍ਰਧਾਨਗੀ ਹੇਠ ਜਿਲਾ ਦਫਤਰ ਥਾਣਾ ਫੇਸ 11 ਕੰਪਲੈਕਸ ਦੇ ਵਿੱਚ ਹੋਈ। ਮੀਟਿੰਗ ਦੇ ਵਿੱਚ ਜ਼ਿਲ੍ਹੇ ਭਰ ਤੋਂ ਆਏ ਪੁਲਿਸ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਭਾਰੀ ਗਿਣਤੀ ਦੇ ਵਿੱਚ ਭਾਗ ਲਿਆ। ਮੀਟਿੰਗ ਦੇ ਵੇਰਵਿਆਂ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਿੰਘ ਕੈਲੇ ਇੰਸਪੈਕਟਰ ਰਿਟਾ. ਨੇ ਦੱਸਿਆ ਕਿ ਇਸ ਵਿਸ਼ੇਸ਼ ਮੀਟਿੰਗ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਚੱਲ ਰਹੇ ਸੰਘਰਸ਼ ਦੇ ਬਾਰੇ ਵਿਸਥਾਰ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਵਿੱਚ ਹਾਜ਼ਰ ਮੈਂਬਰਾਂ ਨੇ ਮੁਲਾਜ਼ਮਾਂ ਤੇ ਪੈਨਸ਼ਨਰਜ ਦੇਸ਼ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਮੰਚ ਵੱਲੋਂ ਤਿਆਰ ਕੀਤੇ ਵੱਖ-ਵੱਖ ਸੰਘਰਸ਼ਾਂ ਚ ਮੋਹਰੀ ਰੋਲ ਅਦਾ ਕਰੇਗੀ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਇੰਸਪੈਕਟਰ ਰਿਟਾ. ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਜ ਨਾਲ ਟਕਰਾਓ ਵਾਲੀ ਨੀਤੀ ਤਿਆਗ ਕੇ ਉਸਾਰੂ ਸੋਚ ਅਪਣਾਉਣੀ ਚਾਹੀਦੀ ਹੈ ਕਿਉਂਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਜ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਮੀਟਿੰਗ ਨੂੰ ਜਿਲ੍ਹੇ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਰਿਆੜ ਡੀਐਸਪੀ ਰਿਟਾ. ਤੇ ਸੂਬਾ ਉੱਪ ਪ੍ਰਧਾਨ ਪਰਮਜੀਤ ਸਿੰਘ ਮਲਕਪੁਰ ਇੰਸਪੈਕਟਰ ਰਿਟਾ., ਜੋਬਨ ਸਿੰਘ ਡੀਐਸਪੀ ਰਿਟਾ. ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ ਕਿਉਂਕਿ ਮੁਲਾਜ਼ਮਾਂ ਤੇ ਪੈਨਸ਼ਨਰ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਕਰਕੇ ਪੰਜਾਬ ਸਰਕਾਰ ਹੋਂਦ ਦੇ ਵਿੱਚ ਆਈ ਸੀ। ਇਸ ਕਰਕੇ ਸਰਕਾਰ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਨੂੰ ਯਾਦ ਰੱਖੇ ਤੇ ਮੰਗਾਂ ਪੂਰੀਆਂ ਕਰੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਰਾਮ ਸਿੰਘ, ਸਤਿੰਦਰ ਕੁਮਾਰ, ਸੋਹਣ ਸਿੰਘ ਸੰਧੂ ਸਾਰੇ ਡੀਐਸਪੀ ਰਿਟਾ. ਮਨਮੋਹਨ ਸਿੰਘ ਕਾਹਲੋ, ਹਰਭਿਦਰ ਕੁਮਾਰ, ਮਹਿੰਦਰ ਸਿੰਘ ਭੰਖਰਪੁਰ, ਤੇਗਿੰਦਰ ਸਿੰਘ, ਜਸਮੇਰ ਸਿੰਘ ਮੌਜਪੁਰ, ਸਰਬਜੀਤ ਸਿੰਘ ਮਨੌਲੀ, ਹਰਦੀਪ ਸਿੰਘ ਭਾਖਰਪੁਰ, ਸੁਰਜੀਤ ਸਿੰਘ ਅਬਰਾਵਾਂ ਸਾਰੇ ਇੰਸਪੈਕਟਰ ਰਿਟਾਇਰਡ, ਜਸਬੀਰ ਸਿੰਘ ਕੋਟਲਾ, ਜਗਤਾਰ ਸਿੰਘ, ਰਘਵੀਰ ਸਿੰਘ ਰੀਡਰ, ਦੀਦਾਰ ਸਿੰਘ ਗੋਡਾਣਾ, ਸਤਵਿੰਦਰ ਸਿੰਘ ਮੁੱਲਾਪੁਰ, ਮੋਹਨ ਸਿੰਘ, ਗੁਰਦੀਪ ਸਿੰਘ ਕਲੋਲੀ, ਥਾਣੇਦਾਰ ਰਿਟਾਇਰਡ, ਸਤਵਿੰਦਰ ਸਿੰਘ ਝੰਡੇ ਮਾਜਰਾ ਇੰਸਪੈਕਟਰ ਰਿਟਾਇਰਡ, ਅਮਰ ਸਿੰਘ ਪਰਾਗਪੁਰ, ਕੁਲਦੀਪ ਸਿੰਘ ਬਾਬਾ ਇੰਸਪੈਕਟਰ ਰਿਟਾਇਰਡ, ਬਲਵਿੰਦਰ ਸਿੰਘ ਪੱਪੂ, ਨਰਿੰਦਰ ਸਰਹੰਦੀ ਦੋਵੇਂ ਥਾਣੇਦਾਰ ਰਿਟਾਇਰਡ ਆਦਿ ਹਾਜ਼ਰ ਸਨ।












