ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਨੂੰ ਲੈ ਕੇ ਕਾਂਗਰਸ ਤੇ AAP ਆਹਮੋ-ਸਾਹਮਣੇ 

ਚੰਡੀਗੜ੍ਹ ਨੈਸ਼ਨਲ ਪੰਜਾਬ

*ਪੰਜਾਬ ਸਰਕਾਰ ਦੀ ਨਾਕਾਮੀ ‘ਤੇ ਸਵਾਲ ਕਰੋਗੇ ਤਾਂ ਜਵਾਬ ਧਮਕੀ ਤੇ ਤਸ਼ੱਦਦ ਨਾਲ ਮਿਲੇਗਾ : ਰਾਹੁਲ ਗਾਂਧੀ

*ਰਾਹੁਲ ਜੀ, ਲਾਸ਼ਾਂ ‘ਤੇ ਰਾਜਨੀਤੀ ਨਾ ਕਰੋ; ਪੰਜਾਬੀ ਅਜਿਹਾ ਪਸੰਦ ਨਹੀਂ ਕਰਦੇ : ਭਗਵੰਤ ਮਾਨ 

ਚੰਡੀਗੜ੍ਹ, 9 ਸਤੰਬਰ, ਬੋਲੇ ਪੰਜਾਬ ਬਿਊਰੋ :

ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਬੰਨਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਵਿਚਕਾਰ ਸ਼ਬਦੀ ਜੰਗ ਛਿੜ ਗਈ ਹੈ। ਗੁਲਜ਼ਾਰ ਸਿੰਘ ਨੇ ਪੰਜਾਬ ਦੇ ਇੱਕ ਮੰਤਰੀ ਦਾ ਨਾਮ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਬੁੱਧਵਾਰ ਸਵੇਰੇ ਪੋਸਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ‘ਆਪ’ ਸਰਕਾਰ ਦੇ ਅੰਦਰ ਇੱਕ ਖ਼ਤਰਨਾਕ ਪੈਟਰਨ ਦਿਸ ਰਿਹਾ ਹੈ: ਸਰਕਾਰੀ ਨਾਕਾਮੀ ‘ਤੇ ਸਵਾਲ ਕਰੋਗੇ, ਤਾਂ ਜਵਾਬ ਧਮਕੀ ਅਤੇ ਤਸ਼ੱਦਦ ਨਾਲ ਮਿਲੇਗਾ।

ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕਰਦੇ ਹੋਏ ਕਿਹਾ, “ਰਾਹੁਲ ਜੀ, ਲਾਸ਼ਾਂ ‘ਤੇ ਰਾਜਨੀਤੀ ਨਾ ਕਰੋ; ਪੰਜਾਬੀ ਅਜਿਹੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ। ਪਹਿਲਾਂ ਵੀ ਕਾਂਗਰਸੀਆਂ ਨੂੰ ਭਜਾ ਦਿੱਤਾ ਗਿਆ ਸੀ। ਮਾਮਲੇ ਦੇ ਸਾਰੇ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।