ਇਪਟਾ,ਪੰਜਾਬ ਦੀ ਸਲਾਹਕਾਰ ਡੋਲੀ ਗੁਲੇਰੀਆ ਨੂੰ ਸਦਮਾ,ਪਤੀ ਕਰਨਲ ਐੱਸ. ਐਸ. ਗੁਲੇਰੀਆ ਦੇ ਦੇਹਾਂਤ

ਪੰਜਾਬ

ਆਪਣੀ ਸਾਥਣ ਡੋਲੀ ਗੁਲੇਰੀਆਂ ਦੇ ਸਭ ਤੋਂ ਵੱਡੇ ਅਲੋਚਕ ਅਤੇ ਸਹਿਯੋਗੀ ਸਨ, ਕਰਨਲ ਗੁੁਲੇਰੀਆਂ-ਸੰਜੀਵਨ

ਮੋਹਾਲੀ 9 ਸਤੰਬਰ,ਬੋਲੇ ਪੰਜਾਬ ਬਿਊਰੋ;

ਇਪਟਾ, ਪੰਜਾਬ ਦੀ ਸਲਾਹਕਾਰ, ਪੰਜਾਬ ਦੀ ਕੋਇਲ ਅਤੇ ਇਪਟਾ ਦੇ ਮੱੁਢਲੇ ਕਾਰਕੁਨ ਸੁਰਿੰਦਰ ਕੌਰ ਦੀ ਧੀ ਡੋਲੀ ਗੁਲੇਰੀਆ ਦੇ ਪਤੀ ਸਾਹਿਤ ਅਤੇ ਸੰਗੀਤ ਵਿਚ ਦਿਲਚਸਪੀ ਰੱਖਣ ਵਾਲੇ ਕਰਨਲ ਐੱਸ. ਐੱਸ. ਗੁਲੇਰੀਆ ਦੇ ਦੇਹਾਂਤ ’ਤੇ ਦੱੁਖ ਦਾ ਪ੍ਰਗਟਾਵਾ ਕਰਦਿਆਂ ਇਪਟਾ, ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਲੰਮਾ ਸਮਾਂ ਭਾਰਤੀ ਫੌਜ ਵਿਚ ਉੱਚ ਅਹੁੱਦਿਆਂ ’ਤੇ ਰਹਿ ਕੇ ਸੇਵਾ-ਮੁਕਤ ਹੋਏ ਕਰਨਲ ਗੁੁਲੇਰੀਆਂ ਆਪਣੀ ਜੀਵਣ ਸਾਥਣ ਡੋਲੀ ਗੁਲੇਰੀਆਂ ਦੇ ਸਭ ਤੋਂ ਵੱਡੇ ਅਲੋਚਕ ਅਤੇ ਸਹਿਯੋਗੀ ਸਨ।ਪਤੀ ਦੀ ਫੌਜ ਵਿਚ ਨੌਕਰੀ ਦੌਰਾਨ ਡੋਲੀ ਹੋਰਾਂ ਘਰ-ਪਰਿਵਾਰ ਦੀ ਜ਼ਿੰਮੇਵਾਰੀ ਬਾਖੂਬੀ ਅਦਾ ਕੀਤੀਆਂ ਅਤੇ ਸੇਵਾ-ਮੁਕਤੀ ਤੋਂ ਬਾਅਦ ਕਰਨਲ ਸਾਹਿਬ ਨੇ ਉਹ ਡੋਲੀ ਹੋਰਾਂ ਨੂੰ ਉਨਾਂ ਦੇ ਸੰਗੀਤਕ ਖੇਤਰ ਵਿਚ ਵਿਰਚਣ ਲਈ ਹੌਸਲਾ ਅਫ਼ਜ਼ਾਈ ਕੀਤੀ।ਦੋਵਾਂ ਨੇ ਰਲਕੇ ਨਾਈਟਿੰਗੇਲ ਸੰਗੀਤ ਅਕੈਡਮੀ ਵੀ ਸ਼ੁਰੂ ਕੀਤੀ।
ਇਪਟਾ, ਪੰਜਾਬ ਦੇ ਜਰਨਲ ਸਕੱਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸਕੱਤਰ ਕਮਲ ਨੈਨ ਸਿੰਘ ਸੇਖੋਂ ਤੇ ਇਪਟਾ, ਪੰਜਾਬ ਦੇ ਆਗੂ ਬਠਿੰਡਾ ਤੋਂ ਗੁਰਮੀਤ ਸਿੰਘ, ਅਬੋਹਰ ਤੋਂ ਪੁਨਤਿ ਵਾਟਸ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਗੁਰਦਿਆਲ ਨਿਰਮਾਣ, ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰਪਾਲ ਨੀਨਾ ਅਤੇ ਡਾ. ਅਮਨ ਭੋਗਲ, ਰੋਪੜ ਤੋਂ ਸੁਿਰੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅਮਿੰ੍ਰਤਸਰ ਤੋਂ ਬਲਬੀਰ ਮੂਧਲ ਅਤੇ ਦਲਜੀਤ ਸੋਨਾ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਪਠਾਨਕੋਟ ਤੋਂ ਸੁਰੇਸ਼ ਮਹਿਤਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾਂ, ਮੋਗੇ ਤੋਂ ਇੰਦਰਜੀਤ ਮੋਗਾ ਅਤੇ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਅਸ਼ੋਕ ਪੁਰੀ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਕੱੁਕੂ ਦੀਵਾਨ, ਰੰਜੀਵਨ ਸਿੰਘ, ਨਰਿੰਦਰ ਨਸਰੀਨ, ਲਖਵਿੰਦਰ ਸਿੰਘ ਅਤੇ ਰਿੱਤੂ ਰਾਗ ਨੇ ਪ੍ਰੀਵਾਰ ਦੇ ਦੱੁਖ ਵਿਚ ਸ਼ਾਮਿਲ ਹੁੰਦੇ ਕਿਹਾ ਕਿ ਡੋਲੀ ਗੁਲੇਰੀਆਂ ਉਨਾਂ ਦੀ ਧੀ ਲੋਕ-ਗਾਇਕ ਸੁਨੈਨੀ ਸ਼ਰਮਾਂ ਅਤੇ ਪਰਿਵਾਰ ਦੇ ਦੱੁਖ ਵਿਚ ਸ਼ਰੀਕ ਹੁੰਦਿਆਂ ਕਿਹਾ ਕਿ ਬਚਪਨ ਵਿੱਚ ਆਪਣੇ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਪ੍ਰੋਫੈਸਰ ਜਗਿੰਦਰ ਸਿਘ ਸੋਢੀ (ਜੋ ਇਪਟਾ ਦੇ ਸਿਧਾਂਤਾ ਤੋਂ ਪ੍ਰਭਾਵਿਤ ਸਨ) ਨਾਲ ਇਪਟਾ ਦੀਆਂ ਪੰਜਾਬ ਅਤੇ ਦੇਸ਼ ਭਰ ਦੀਆਂ ਰੰਗਮੰਚੀ ਤੇ ਸਭਿਆਚਾਰਕ ਸਮਾਗਮਾਂ ਅਤੇ ਕਾਨਫਰੰਸਾ ਵਿਚ ਡੋਲੀ ਹਰਾਂ ਦੇ ਨਾਲ ਜਾਣ ਕਰਕੇ ਉਨਾਂ ਦੀ ਗਾਇਕੀ, ਸੁਭਾਅ ੳਤੇ ਵਿਵਹਾਰ ਅਸਰ ਉੱਤੇ ਡੂੰਘਾ ਪ੍ਰਭਾਵ ਪਾਇਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।