Punjab Anganwadi ਸਪਲਾਈ ਦੀ ਕਿੱਲਤ ਦਰਮਿਆਨ ਬੰਦ ਹੋਇਆ ਤਾਜ਼ਾ ਖਾਣਾ ,ਪੌਸ਼ਟਿਕ ਖਾਣੇ ਦੀ ਥਾਂ ਬਿਸਕੁਟ ਤੇ ਟੌਫੀਆਂ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 13 ਸਤੰਬਰ ,ਬੋਲੇ ਪੰਜਾਬ ਬਿਊਰੋ;

ਲੰਧਰ ਦੇ ਆਂਗਣਵਾੜੀ ਕੇਂਦਰਾਂ ਵਿੱਚ ਛੋਟੇ ਬੱਚਿਆਂ ’ਚ ਕੁਪੋਸ਼ਣ ਨਾਲ ਨਜਿੱਠਣ ਦੇ ਉਦੇਸ਼ ਨਾਲ ਸੂਬੇ ਦੇ ਪੂਰਨ ਪੋਸ਼ਣ ਪ੍ਰੋਗਰਾਮ ਤਹਿਤ ਤਜਵੀਜ਼ ਕੀਤੇ ਪੌਸ਼ਟਿਕ ਖਾਣੇ ਦੀ ਬਜਾਏ ਤਿੰਨ ਤੋਂ ਛੇ ਸਾਲ ਉਮਰ ਤੱਕ ਦੇ ਬੱਚਿਆਂ ਨੂੰ ਹੁਣ ਖ਼ੁਰਾਕ ਵਜੋਂ ਬਿਸਕੁਟ, ਟੌਫੀਆਂ ਅਤੇ ਨਮਕੀਨ ਦਿੱਤੀ ਜਾ ਰਹੀ ਹੈ। ਹਾਲਾਤ ਚਿੰਤਾਜਨਕ ਹਨ ਕਿਉਂਕਿ ਇਹ ਪ੍ਰੋਗਰਾਮ ਛੋਟੇ ਬੱਚਿਆਂ ਦੇ ਵਿਕਾਸ ਦੇ ਨਾਜ਼ੁਕ ਸਾਲਾਂ ਦੌਰਾਨ ਉਨ੍ਹਾਂ ਦੀ ਖ਼ੁਰਾਕ ਦੀ ਪੂਰਤੀ ਕਰਨ ਅਤੇ ਕੁਪੋਸ਼ਣ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਬਣਾਇਆ ਗਿਆ ਹੈ।

ਤਜਵੀਜ਼ ਕੀਤੇ ਪੋਸ਼ਣ ਮਾਪਦੰਡਾਂ ਅਨੁਸਾਰ ਛੇ ਮਹੀਨੇ ਤੋਂ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ 500 ਕੈਲਰੀ ਅਤੇ 12 ਤੋਂ 15 ਗਰਾਮ ਪ੍ਰੋਟੀਨ ਮਿਲਣਾ ਚਾਹੀਦਾ ਹੈ, ਜਦੋਂ ਕਿ ਗੰਭੀਰ ਰੂਪ ਨਾਲ ਕੁਪੋਸ਼ਿਤ ਅਤੇ ਕਾਫ਼ੀ ਘੱਟ ਭਾਰ ਵਾਲੇ ਬੱਚਿਆਂ ਨੂੰ 800 ਕੈਲਰੀ ਅਤੇ 20 ਤੋਂ 25 ਗਰਾਮ ਪ੍ਰੋਟੀਨ ਮਿਲਣਾ ਚਾਹੀਦਾ ਹੈ। ਇਸ ਪ੍ਰੋਗਰਾਮ ਤਹਿਤ ਤਿੰਨ ਤੋਂ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਘਰ ਵਿੱਚ ਮਿਲਣ ਵਾਲੀ ਖ਼ੁਰਾਕ ਦੇ ਨਾਲ-ਨਾਲ ਵਾਧੂ ਪੋਸ਼ਣ ਮੁਹੱਈਆ ਕਰਨ ਲਈ ਦਲੀਆ, ਖਿਚੜੀ, ਪੰਜੀਰੀ ਅਤੇ ਮੁਰਮੁਰੇ ਦੇਣੇ ਚਾਹੀਦੇ ਹਨ। ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਛੇ ਮਹੀਨੇ ਤੋਂ ਤਿੰਨ ਸਾਲ ਉਮਰ ਤੱਕ ਦੇ ਬੱਚੇ ਜੋ ਇਨ੍ਹਾਂ ਕੇਂਦਰਾਂ ਵਿੱਚ ਆਉਂਦੇ ਹਨ, ਨੂੰ ਘਰ ਲਿਜਾਣ ਲਈ ਰਾਸ਼ਨ ਮਿਲਦਾ ਹੈ।ਲੰਧਰ ਦੇ ਆਂਗਣਵਾੜੀ ਕੇਂਦਰਾਂ ਵਿੱਚ ਛੋਟੇ ਬੱਚਿਆਂ ’ਚ ਕੁਪੋਸ਼ਣ ਨਾਲ ਨਜਿੱਠਣ ਦੇ ਉਦੇਸ਼ ਨਾਲ ਸੂਬੇ ਦੇ ਪੂਰਨ ਪੋਸ਼ਣ ਪ੍ਰੋਗਰਾਮ ਤਹਿਤ ਤਜਵੀਜ਼ ਕੀਤੇ ਪੌਸ਼ਟਿਕ ਖਾਣੇ ਦੀ ਬਜਾਏ ਤਿੰਨ ਤੋਂ ਛੇ ਸਾਲ ਉਮਰ ਤੱਕ ਦੇ ਬੱਚਿਆਂ ਨੂੰ ਹੁਣ ਖ਼ੁਰਾਕ ਵਜੋਂ ਬਿਸਕੁਟ, ਟੌਫੀਆਂ ਅਤੇ ਨਮਕੀਨ ਦਿੱਤੀ ਜਾ ਰਹੀ ਹੈ। ਹਾਲਾਤ ਚਿੰਤਾਜਨਕ ਹਨ ਕਿਉਂਕਿ ਇਹ ਪ੍ਰੋਗਰਾਮ ਛੋਟੇ ਬੱਚਿਆਂ ਦੇ ਵਿਕਾਸ ਦੇ ਨਾਜ਼ੁਕ ਸਾਲਾਂ ਦੌਰਾਨ ਉਨ੍ਹਾਂ ਦੀ ਖ਼ੁਰਾਕ ਦੀ ਪੂਰਤੀ ਕਰਨ ਅਤੇ ਕੁਪੋਸ਼ਣ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਬਣਾਇਆ ਗਿਆ ਹੈ।

ਤਜਵੀਜ਼ ਕੀਤੇ ਪੋਸ਼ਣ ਮਾਪਦੰਡਾਂ ਅਨੁਸਾਰ ਛੇ ਮਹੀਨੇ ਤੋਂ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ 500 ਕੈਲਰੀ ਅਤੇ 12 ਤੋਂ 15 ਗਰਾਮ ਪ੍ਰੋਟੀਨ ਮਿਲਣਾ ਚਾਹੀਦਾ ਹੈ, ਜਦੋਂ ਕਿ ਗੰਭੀਰ ਰੂਪ ਨਾਲ ਕੁਪੋਸ਼ਿਤ ਅਤੇ ਕਾਫ਼ੀ ਘੱਟ ਭਾਰ ਵਾਲੇ ਬੱਚਿਆਂ ਨੂੰ 800 ਕੈਲਰੀ ਅਤੇ 20 ਤੋਂ 25 ਗਰਾਮ ਪ੍ਰੋਟੀਨ ਮਿਲਣਾ ਚਾਹੀਦਾ ਹੈ। ਇਸ ਪ੍ਰੋਗਰਾਮ ਤਹਿਤ ਤਿੰਨ ਤੋਂ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਘਰ ਵਿੱਚ ਮਿਲਣ ਵਾਲੀ ਖ਼ੁਰਾਕ ਦੇ ਨਾਲ-ਨਾਲ ਵਾਧੂ ਪੋਸ਼ਣ ਮੁਹੱਈਆ ਕਰਨ ਲਈ ਦਲੀਆ, ਖਿਚੜੀ, ਪੰਜੀਰੀ ਅਤੇ ਮੁਰਮੁਰੇ ਦੇਣੇ ਚਾਹੀਦੇ ਹਨ। ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਛੇ ਮਹੀਨੇ ਤੋਂ ਤਿੰਨ ਸਾਲ ਉਮਰ ਤੱਕ ਦੇ ਬੱਚੇ ਜੋ ਇਨ੍ਹਾਂ ਕੇਂਦਰਾਂ ਵਿੱਚ ਆਉਂਦੇ ਹਨ, ਨੂੰ ਘਰ ਲਿਜਾਣ ਲਈ ਰਾਸ਼ਨ ਮਿਲਦਾ ਹੈ।ਜਲੰਧਰ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਕਿਹਾ, “ਕਣਕ ਅਤੇ ਚੌਲਾਂ ਦੀ ਅਲਾਟਮੈਂਟ ਪੂਰੀ ਹੋ ਚੁੱਕੀ ਹੈ ਅਤੇ ਇਸ ਮਹੀਨੇ ਦੇ ਅੰਦਰ ਆਂਗਣਵਾੜੀ ਕੇਂਦਰਾਂ ਤੱਕ ਡਿਲਿਵਰੀ ਯਕੀਨੀ ਬਣਾਏ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਗਰਮ ਪਕਾਇਆ ਹੋਇਆ ਭੋਜਨ ਤਿਆਰ ਕਰਨ ਲਈ ਬਜਟ ਵੀ ਬਲਾਕ ਪੱਧਰ ’ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਆਂਗਣਵਾੜੀ ਵਰਕਰਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਇਸ ਸਮੇਂ ਜਾਰੀ ਹੈ।”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।