ਚੰਡੀਗੜ੍ਹ, 18 ਸਤੰਬਰ, ਬੋਲੇ ਪੰਜਾਬ ਬਿਊਰੋ :
ਕੈਨੇਡਾ ਦੇ ਓਨਟਾਰੀਓ ਵਿੱਚ ਇੱਕ 41 ਸਾਲਾ ਪੰਜਾਬੀ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇੱਕ ਬਹਿਸ ਤੋਂ ਬਾਅਦ, ਪਤੀ ਨੇ ਚਾਕੂ ਨਾਲ ਉਸ ਦੇ ਪੇਟ ‘ਤੇ ਕਈ ਵਾਰ ਵਾਰ ਕੀਤੇ।
ਇਸ ਵਿਅਕਤੀ ਨੇ ਇਹ ਘਿਨਾਉਣੀ ਘਟਨਾ ਆਪਣੇ ਦੋ ਬੱਚਿਆਂ ਅਤੇ ਸੱਸ ਦੀ ਮੌਜੂਦਗੀ ਵਿੱਚ ਅੰਜਾਮ ਦਿੱਤੀ। ਸਥਾਨਕ ਲੋਕਾਂ ਅਨੁਸਾਰ, ਉਨ੍ਹਾਂ ਨੇ ਪਹਿਲਾਂ ਚੀਕਣ ਦੀ ਆਵਾਜ਼ ਸੁਣੀ ਅਤੇ ਫਿਰ ਦੋਸ਼ੀ ਦੀ ਸੱਸ ਤੇ ਦੋ ਬੱਚਿਆਂ ਨੂੰ ਡਰ ਦੇ ਮਾਰੇ ਘਰੋਂ ਬਾਹਰ ਭੱਜਦੇ ਹੋਏ ਦੇਖਿਆ।
ਸੂਚਨਾ ਮਿਲਣ ‘ਤੇ ਪੁਲਿਸ ਸਮਰਸਾਈਡ ਇਲਾਕੇ ਦੀ ਚਾਲਟਨ ਰੋਡ ‘ਤੇ ਸਥਿਤ ਘਰ ਪਹੁੰਚੀ, ਜਿੱਥੇ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਨਦੀਪ ਸਿੰਘ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਸ ‘ਤੇ ‘ਸੈਕਿੰਡ-ਡਿਗਰੀ ਮਰਡਰ’ (ਦੂਜੇ ਦਰਜੇ ਦੇ ਕਤਲ) ਦਾ ਦੋਸ਼ ਲਗਾਇਆ ਹੈ।












