ਇਸਤਰੀ ਮੁਲਾਜ਼ਮ ਤਾਲਮੇਲ; ਕਮੇਟੀ ਪੰਜਾਬ ਦੀ ਜੱਥੇਬੰਦਕ ਕਨਵੈਨਸ਼ਨ ਕੀਤੀ ਗਈ

ਚੰਡੀਗੜ੍ਹ ਪੰਜਾਬ

ਹਰਮਨਪ੍ਰੀਤ ਕੌਰ ਗਿੱਲ ਪ੍ਰਧਾਨ, ਗੁਰਪ੍ਰੀਤ ਕੌਰ ਜਨਰਲ ਸਕੱਤਰ ਸਹਿਤ 42 ਮੈਂਬਰੀ ਸੂਬਾ ਕਮੇਟੀ ਚੁਣੀ ਗਈ


ਚੰਡੀਗੜ੍ਹ, 5 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਸੂਬੇ ਦੇ ਵੱਖ-ਵੱਖ ਵਿਭਾਗਾਂ ਅੰਦਰ ਕੰਮ ਕਰਦੀਆਂ ਮਹਿਲਾ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ “ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ” ਸੂਬਾ ਪੱਧਰੀ ਜੱਥੇਬੰਦਕ ਕਾਨਫਰੰਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਹਰਮਨਪ੍ਰੀਤ ਕੌਰ ਗਿੱਲ, ਗੁਰਪ੍ਰੀਤ ਕੌਰ, ਰਣਜੀਤ ਕੋਰ ਪੱਟੀ, ਬਿਮਲਾ ਰਾਣੀ, ਸ਼ਰਮੀਲਾ ਰਾਣੀ, ਰਾਣੋ ਖੇੜੀ ਗਿੱਲਾਂ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਕਰਵਾਈ ਇਸ ਕਾਨਫਰੰਸ ਵਿੱਚ ਸੂਬੇ ਭਰ ਦੇ ਵੱਖ-ਵੱਖ ਵਿਭਾਗਾਂ ਤੋਂ ਇਸਤਰੀ ਮੁਲਾਜ਼ਮਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਲਾ ਮੁਕਤੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ ਨੇ ਸੂਬੇ, ਦੇਸ਼ ਅਤੇ ਸਮਾਜ ਅੰਦਰ ਇਸਤਰੀਆਂ ਦੀ ਹਾਲਤ ਸਬੰਧੀ ਵਿਸਥਾਰ ਵਿੱਚ ਚਾਨਣਾ ਪਾਇਆ।ਉਹਨਾਂ ਵਲੋਂ ਪਿਛਲੇ ਸਮੇਂ ਦੌਰਾਨ ਹੁਕਮਰਾਨਾ ਵਲੋਂ ਔਰਤ ਜ਼ਾਤ ਤੇ ਕੀਤੇ ਜ਼ੁਲਮਾ ਅਤੇ ਔਰਤਾਂ ਵਲੋਂ ਸੰਘਰਸ਼ ਕਰਕੇ ਆਪਣੇ ਜੀਵਨ ਪੱਧਰ ਦੀ ਬਿਹਤਰੀ ਲਈ ਸੰਘਰਸ਼ਾਂ ਦੁਆਰਾ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਭਵਿੱਖ ਵਿੱਚ ਸੰਘਰਸ਼ ਕਰਨ ਸਬੰਧੀ ਪ੍ਰੇਰਿਤ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦਾ ਬਹੁਤ ਗੌਰਵਮਈ ਇਤਿਹਾਸ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸ ਕਮੇਟੀ ਨੂੰ ਮਹਿਲਾ ਮੁਲਾਜ਼ਮਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਉਪ੍ਰੰਤ ਜੱਥੇਬੰਦੀ ਦੀ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਕੌਰ ਵਲੋਂ ਕਾਰਵਾਈ ਰਿਪੋਰਟ ਅਤੇ ਵਿੱਤ ਸਕੱਤਰ ਰਣਜੀਤ ਕੌਰ ਵਲੋਂ ਵਿੱਤ ਦੀ ਰਿਪੋਰਟ ਪੇਸ਼ ਕੀਤੀ ਗਈ। ਕਾਰਵਾਈ ਰਿਪੋਰਟ ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਸ਼ਵਿੰਦਰ ਕੌਰ, ਮਮਤਾ ਰਾਣੀ, ਬਿਮਲਾ ਰਾਣੀ, ਕਮਲਜੀਤ ਕੌਰ, ਰਾਣੋ ਖੇੜੀ ਗਿੱਲਾਂ, ਸ਼ਰਮੀਲਾ ਦੇਵੀ, ਪ੍ਰਵੀਨ ਬਾਲਾ, ਲਖਵਿੰਦਰ ਕੌਰ, ਗੁਰਜੀਤ ਕੌਰ ਵਲੋਂ ਆਪਣੇ ਆਪਣੇ ਵਿਭਾਗਾਂ ਦੀਆਂ ਮੁਸ਼ਕਿਲਾਂ ਅਤੇ ਜੱਥੇਬੰਦੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ਾਂ ਸਬੰਧੀ ਵਿਚਾਰ ਪੇਸ਼ ਕੀਤੇ ਅਤੇ ਮੌਜੂਸਾ ਸਮੇਂ ਵਿੱਚ ਔਰਤਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ। ਪ.ਸ.ਸ.ਫ. ਆਗੂ ਇੰਦਰਜੀਤ ਵਿਰਦੀ, ਕੁਲਦੀਪ ਦੌੜਕਾ, ਰਾਜ ਬੇਦੀ ਵਲੋਂ ਜੱਥੇਬੰਦੀ ਦੀ ਮਹੱਤਤਾ ਅਤੇ ਸੰਘਰਸ਼ਾਂ ਦੀ ਜਰੂਰਤ ਸਬੰਧੀ ਵਿਚਾਰ ਪੇਸ਼ ਕੀਤੇ ਅਤੇ ਇਸਤਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਜ਼ਿਲ੍ਹਾ ਪੱਧ੍ਰ ਦੀਆਂ ਕਨਵੈਨਸ਼ਨਾਂ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਜੁੰਡਲੀ ਨੂੰ ਹਰਾਉਜ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਗੱਲ ਆਖੀ।ਪ.ਸ.ਸ.ਫ. ਦੇ ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਵਲੋਂ ਆਪਣੇ ਵਿਚਾਰ ਪੇਸ਼ ਕਰਦਿਆ ਅਗਲੀ ਕਮੇਟੀ ਦਾ ਪੈਨਲ ਵੀ ਪੇਸ਼ ਕੀਤਾ ਜਿਸਨੂੰ ਪੂਰੇ ਹਾਊਸ ਵਲੋਂ ਨਾਅਰਿਆਂ ਦੀ ਗੂੰਜ ਵਿੱਚ ਪਾਸ ਕੀਤਾ ਗਿਆ। ਨਵੀਂ ਚੁਣੀ ਗਈ ਕਮੇਟੀ ਵਿੱਚ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ ਫਰੀਦਕੋਟ, ਸੀਨੀਅਰ ਮੀਤ ਪ੍ਰਧਾਨ ਬਿਮਲਾ ਰਾਣੀ ਫਾਜ਼ਿਲਕਾ, ਰਾਣੋ ਖੇੜੀ ਗਿੱਲਾਂ ਸੰਗਰੂਰ, ਸ਼ਰਮੀਲਾ ਦੇਵੀ ਹੁਸ਼ਿਆਰਪੁਰ, ਕਮਲ ਰੰਧਾਵਾ ਅਮ੍ਰਿਤਸਰ, ਮੀਤ ਪ੍ਰਧਾਨ ਮਮਤਾ ਰਾਣੀ ਕਪੂਰਥਲਾ, ਕਮਲੇਸ਼ ਕੌਰ ਰੋਪੜ, ਰਾਜ ਕੁਮਾਰੀ ਹੁਸ਼ਿਆਰਪੁਰ, ਕਮਲਜੀਤ ਕੌਰ ਬਰਨਾਲਾ, ਮੋਨਿਕਾ ਮਸੀਹ ਪਟਿਆਲਾ, ਜਨਰਲ ਸਕੱਤਰ ਗੁਰਪ੍ਰੀਤ ਕੌਰ ਸੰਗਰੂਰ, ਸਹਾਇਕ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ, ਲਖਵਿੰਦਰ ਕੌਰ ਤਰਨਤਾਰਨ, ਰਾਜ ਰਾਣੀ ਨਵਾਂਸ਼ਹਿਰ, ਭਾਰਤੀ ਸ਼ਰਮਾ ਫਰੀਦਕੋਟ, ਇਕਬਾਲ ਕੌਰ ਪਟਿਆਲਾ, ਵਿੱਤ ਸਕੱਤਰ ਰਣਜੀਤ ਕੌਰ ਤਰਨਤਾਰਨ, ਸਹਾਇਕ ਵਿੱਤ ਸਕੱਤਰ ਸੁਮਿਤਾ ਫਿਰੋਜ਼ਪੁਰ, ਕੁਲਵਿੰਦਰ ਕੌਰ ਮੋਹਾਲੀ, ਪ੍ਰੈਸ ਸਕੱਤਰ ਪ੍ਰਵੀਨ ਬਾਲਾ ਫਤਿਹਗੜ੍ਹ ਸਾਹਿਬ, ਸਹਾਇਕ ਪ੍ਰੈਸ ਸਕੱਤਰ ਰਿੰਪੀ ਰਾਣੀ ਨਵਾਂਸ਼ਹਿਰ, ਕਮਲਜੀਤ ਕੌਰ ਜਲੰਧਰ, ਜੱਥੇਬੰਦਕ ਸਕੱਤਰ ਰਜਿੰਦਰ ਕੌਰ ਤਰਨਤਾਰਨ, ਗੁਰਜੀਤ ਕੌਰ ਕਪੂਰਥਲਾ, ਸੰਤੋਸ਼ ਪਾਸੀ ਪਠਾਣਕੋਟ, ਸੰਦੀਪ ਕੌਰ ਬਰਨਾਲਾ, ਪ੍ਰਚਾਰ ਸਕੱਤਰ ਸੁਖਵਿੰਦਰ ਕੌਰ ਤਰਨਤਾਰਨ, ਰੁਪਿੰਦਰ ਕੌਰ ਸੰਗਰੂਰ, ਹਰਮੇਸ਼ ਕੌਰ ਰੋਪੜ, ਜਸਬੀਰ ਕੌਰ ਮਲੇਰਕੋਟਲਾ, ਪੂਜਾ ਰਾਣੀ ਮੁਕਤਸਰ ਸਾਹਿਬ, ਮੁੱਖ ਸਲਾਹਕਾਰ ਰਾਜ ਬੇਦੀ ਅਮ੍ਰਿਤਸਰ, ਸਲਾਹਕਾਰ ਗੁਰਦੀਪ ਸਿੰਘ ਬਾਜਵਾ ਅਮ੍ਰਿਤਸਰ, ਇੰਦਰਜੀਤ ਵਿਰਦੀ ਹੁਸ਼ਿਆਰਪੁਰ ਤੋਂ ਇਲਾਵਾ ਸ਼ਵਿੰਦਰ ਕੌਰ ਫਿਰੋਜ਼ਪੁਰ, ਨਿਰਮਲਜੀਤ ਕੌਰ ਅਮ੍ਰਿਤਸਰ, ਰਮਨਦੀਪ ਕੌਰ ਫਿਰੋਜ਼ਪੁਰ, ਆਸ਼ਾ ਰਾਣੀ ਹੁਸ਼ਿਆਰਪੁਰ, ਚਰਨਜੀਤ ਕੌਰ ਤਰਨਤਾਰਨ, ਗੁਰਮੇਲ ਕੌਰ ਫਰੀਦਕੋਟ, ਅਮਰਜੋਤੀ ਮਾਂਗਟ ਫਿਰੋਜ਼ਪੁਰ, ਕਿਰਨ ਕੁਮਾਰੀ ਜਲੰਧਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਅੰਤ ਵਿੱਚ ਸੂਬਾ ਪ੍ਰਧਾਨ ਵਲੋਂ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਪੂਰੀ ਸੂਬਾ ਕਮੇਟੀ ਵਲੋਂ ਯਕੀਨ ਦਵਾਇਆ ਕਿ ਪਿਛਲੀਆਂ ਘਾਟਾਂ-ਕਮਜ਼ੋਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਵਿੱਚ ਮਹਿਲਾ ਮੁਲਾਜ਼ਮਾਂ ਦੀਆਂ ਮੰਗਾਂ ਲਈ ਜੱਥੇਬੰਦੀ ਵਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਉਹਨਾਂ ਵਲੋਂ ਅਗਲੇ ਸੰਘਰਸ਼ਾਂ ਦਾ ਐਲਾਨ ਕਰਦਿਆਂ ਕਿਹਾ ਕਿ ਅਕਤੂਬਰ ਵਿੱਚ ਜ਼ਿਲ੍ਹਾ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਉਪ੍ਰੰਤ ਪਹਿਲੀ ਨਵੰਬਰ ਨੂੰ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਉਹਨਾਂ ਵਲੋਂ ਸਮੂਹ ਇਸਤਰੀ ਮੁਲਾਜ਼ਮਾਂ ਨੂੰ ਚੱਲ ਰਹੇ ਸਾਂਝੇ ਸੰਘਰਸ਼ਾਂ ਵਿੱਚ ਵੀ ਭਰਵੀਂ ਸ਼ਮੂਲੀਅਤ ਦੀ ਅਪੀਲ ਕੀਤੀ। ਇਸ ਮੌਕੇ ਰੁਪਿੰਦਰ ਕੌਰ, ਆਸ਼ਾ ਰਾਣੀ, ਲਖਵਿੰਦਰ ਸਿੰਘ ਖਾਨਪੁਰ, ਗੁਰਦੇਵ ਸਿੰਘ ਸਿੱਧੂ, ਕੁਲਦੀਪ ਸਿੰਘ ਕੌੜਾ, ਰਤਨ ਸਿੰਘ, ਨਿਰਮਲ ਸਿੰਘ, ਪੁਸ਼ਪਿੰਦਰ ਪਿੰਕੀ, ਆਦਿ ਆਗੂ ਵੀ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।