ਕਲੀਨ ਚਿੱਟ ਤੇ ਅਨਪੜ੍ਹ ਬਾਂਦਰ!

ਸਾਹਿਤ ਪੰਜਾਬ

ਕਲੀਨ ਚਿੱਟ ਤੇ ਅਨਪੜ੍ਹ ਬਾਂਦਰ!

ਹੈ ਤਾਂ ਇਹ ਲੋਕ ਕਹਾਣੀ ਪਰ ਇਸ ਸਮੇਂ ਪੰਜਾਬ ਸਰਕਾਰ ਉਪਰ ਪੂਰੀ ਢੁੱਕਦੀ ਹੈ। ਕਿਉਂਕਿ ਇਹ ਸਭ ਅਨਪੜ੍ਹ ਤੇ ਅੰਨ੍ਹਿਆਂ ਦੀ ਫੌਜ ਹੈ। ਇਹਨਾਂ ਦੀ ਹਾਲਤ ਕਿਸੇ ਨੇ ਭੁੱਖੇ ਨੂੰ ਪੁੱਛਿਆ ਕਿ ” ਦੋ ਤੇ ਦੋ ਕਿੰਨੇ ਹੁੰਦੇ ਨੇ?” ਕਹਿੰਦਾ ” ਚਾਰ ਰੋਟੀਆਂ।” ਮੁੱਖ ਮੰਤਰੀ ਦੇ ਆਕਾ ਕਹਿੰਦੇ ਹਨ ਕਿ ਪੰਜਾਬ ਦੇ ਲੋਕ ਇੱਕ ਸੌਂ ਸੀਟਾਂ ਜਿਤਾ ਕੇ ਭਾਜਪਾ ਨੂੰ ਜਵਾਬ ਦੇਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਹਿੰਦਾ ” ਤਿੰਨ ਕਰੋੜ ਪੰਜਾਬੀਆਂ ਨੂੰ ਡਰਾਇਆ ਨਹੀਂ ਜਾ ਸਕਦਾ।” ਹਰਪਾਲ ਸਿੰਘ ਚੀਮਾ ਨੂੰ ਸਵਾਲ ਹੈ, ਲੁੱਟ ਮਾਰ ਤੁਸੀਂ ਕੀਤੀ ਤੇ ਕਰਵਾਈ। ਉਸਦੇ ਜਵਾਬਦੇਹ ਤੁਸੀਂ ਓ।
ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਸੀਬੀਆਈ ਕਲੀਨ ਚਿੱਟ ਦੇ ਗਈ ਹੈ। ਆ ਹੇਠਾਂ ਵਾਲੀ ਖ਼ਬਰ ਕਹਿੰਦੀ ਹੈ, ਭ੍ਰਿਸ਼ਟਾਚਾਰ ਮਾਮਲਾ : ਬੀਰ ਦਵਿੰਦਰ ਦੇ ਪਿਤਾ ਤੋਂ ਪੁੱਛ ਗਿੱਛ।
ਸੀਬੀਆਈ ਵੱਲੋਂ ਦਿਤੀ ਕਲੀਨ ਚਿੱਟ ਨਹੀਂ ਦਿਖਾਈ।
ਲੋਕ ਕਹਾਣੀ ਹੈ। ਇੱਕ ਵਾਰ ਬਾਂਦਰ ਨੂੰ ਕਿਤੋਂ ਕਾਗਜ਼ ਮਿਲ ਗਿਆ, ਉਹ ਚੁੱਕ ਘਰ ਆ ਗਿਆ। ਘਰਵਾਲੀ ਤੇ ਰੋਅਬ ਪਾਉਣ ਲਈ ਕਹਿੰਦਾ, ਹੁਣ ਆਪਾਂ ਕਿਤੇ ਵੀ ਖਾ ਪੀ ਸਕਦੇ ਹਾਂ। ਮੈਨੂੰ ਸੀਬੀਆਈ ਨੇ ਕਲੀਨ ਚਿੱਟ ਦਿੱਤੀ ਹੈ। ਹੁਣ ਭਾਵੇਂ ਆਪਾਂ ਰੇਤਾ ਬਜਰੀ,ਚਿੱਟਾ ਵੇਚੀਏ ਆਪਾਂ ਕੋਈ ਫ਼ੜਨ ਵਾਲ਼ਾ ਨਹੀਂ। ਕਿਉਂਕਿ ਆਪਣੇ ਕੋਲ ਪਰਮਿਟ ਹੈ। ਕਲੀਨ ਚਿੱਟ।
ਇੱਕ ਦਿਨ ਬਾਂਦਰ ਤੇ ਬਾਂਦਰੀ ਕਿਸੇ ਦੀ ਬਦਲੀ ਕਰਵਾਉਣ ਤੇ ਕ਼ਤਲ ਕੇਸ ਰਫ਼ਾ ਦਫ਼ਾ ਕਰਵਾਉਣ ਲਈ ਗਏ। ਅਚਾਨਕ ਪੁਲਿਸ ਦੀ ਰੇਡ ਪੈ ਗਈ। ਬਾਂਦਰ ਅੱਡੀਆਂ ਨੂੰ ਥੁੱਕ ਲਾ ਕੇ ਭੱਜ ਲਿਆ। ਬਾਂਦਰੀ ਮਗਰ ਮਗਰ ਦੌੜਦੀ ਜਾਵੇ। ਕਹਿੰਦੀ “ਤੁਸੀ ਕਲੀਨ ਚਿੱਟ ਦਿਖਾਓ। ਕਲੀਨ ਚਿੱਟ ਦਿਖਾਓ।”
ਬਾਂਦਰ ਕਹਿੰਦਾ ” ਭੱਜ ਕੇ ਜਾਨ ਬਚਾ ਇਹ ਸਾਰੇ ਅਨਪੜ੍ਹ ਹਨ, ਇਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ। ਭੱਜੀ ਚੱਲ।”
ਉਹ ਭੱਜੇ ਜਾਂਦੇ ਮਾਣਯੋਗ ਹਾਈਕੋਰਟ ਕੋਰਟ ਪੁਜ ਗਏ।
ਹੁਣ ਤੁਸੀਂ ਦੱਸੋ ਕਿ ਸੱਚ ਕੀ ਹੈ? ਸਿਆਣੇ ਕਹਿੰਦੇ ਹਨ ਕਿ ” ਬਿਨਾਂ ਅੱਗ ਦੇ ਧੂੰਏਂ ਦਾ ਕੋਈ ਕੰਮ ਨਹੀਂ। ਕਹਿੰਦੇ ਦਾਲ ਵਿੱਚ ਕੁਝ ਕਾਲਾ ਹੈ, ਦੂਰੋਂ ਆਵਾਜ਼ ਆਈ, ” ਸਾਰੀ ਦਾਲ ਹੀ ਕਾਲੀ ਹੈ।
ਹੁਣ ਕਲੀਨ ਚਿੱਟ ਕੌਣ ਪੜ੍ਹੇਗਾ??
<<<<
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।