ਨਵੀਂ ਦਿੱਲੀ, 15 ਅਕਤੂਬਰ, ਬੋਲੇ ਪੰਜਾਬ ਬਿਊਰੋ :
‘ਕਾਕਰੋਚ ਜਨਤਾ ਪਾਰਟੀ’ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ 16 ਅਕਤੂਬਰ ਨੂੰ ਦਿੱਲੀ ਵਿੱਚ ਇੱਕ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ, ਦੀਪਕੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 16 ਅਕਤੂਬਰ ਨੂੰ ਸ਼ਾਮ 5 ਵਜੇ ਤਿਰੰਗਾ ਲੈ ਕੇ ਕਨਾਟ ਪਲੇਸ ਵਿਖੇ ਇਕੱਠੇ ਹੋਣ। ਉਨ੍ਹਾਂ ਕਿਹਾ, “ਉਹ ਸ਼ਾਇਦ ਮੈਨੂੰ ਜੇਲ੍ਹ ਵੀ ਭੇਜ ਦੇਣ, ਪਰ ਮੈਨੂੰ ਕੋਈ ਪਰਵਾਹ ਨਹੀਂ।”
ਦੀਪਕੇ ਬੁੱਧਵਾਰ ਦੁਪਹਿਰ ਨੂੰ ਦਿੱਲੀ ਪਹੁੰਚੇ ਸਨ। ਜਦੋਂ ਉਹ ਹਵਾਈ ਅੱਡੇ ਤੋਂ ਬਾਹਰ ਨਿਕਲੇ ਤਾਂ ਭੀੜ ਨੇ ਉਨ੍ਹਾਂ ‘ਤੇ ਕਮੈਂਟ ਕੱਸਣੇ ਸ਼ੁਰੂ ਕਰ ਦਿੱਤੇ। ਇੱਕ ਯਾਤਰੀ ਨੇ ਪੁੱਛਿਆ, “ਭਰਾ, ਤੁਸੀਂ ਦੇਸ਼ ਨੂੰ ਕਿਉਂ ਖਰਾਬ ਕਰ ਰਹੇ ਹੋ?” ਦੀਪਕੇ ਨੇ ਬਸ ‘ਥੰਬਸ-ਅੱਪ’ (ਅੰਗੂਠਾ ਦਿਖਾਉਣ) ਦਾ ਇਸ਼ਾਰਾ ਕੀਤਾ ਅਤੇ ਚੁੱਪ-ਚਾਪ ਅੱਗੇ ਵਧ ਗਏ।












