ਪੁਲਿਸ ਸਾਦੇ ਕੱਪੜਿਆਂ ‘ਚ ਮੇਰਾ ਪਿੱਛਾ ਕਰ ਰਹੀ, ਕਦੇ ਵੀ ਕਰ ਸਕਦੀ ਗ੍ਰਿਫਤਾਰ : ਅਭਿਜੀਤ ਦੀਪਕੇ

ਨੈਸ਼ਨਲ

ਨਵੀਂ ਦਿੱਲੀ, 16 ਅਕਤੂਬਰ, ਬੋਲੇ ਪੰਜਾਬ ਬਿਊਰੋ :

ਦਿੱਲੀ ਵਿੱਚ ‘ਤਿਰੰਗਾ’ ਰੈਲੀ ਤੋਂ ਪਹਿਲਾਂ, ‘ਕਾਕਰੋਚ ਜਨਤਾ ਪਾਰਟੀ’ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵੀਰਵਾਰ ਅੱਧੀ ਰਾਤ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਉਨ੍ਹਾਂ ਨੂੰ ਅੱਜ ਰਾਤ ਜਾਂ ਕੱਲ੍ਹ ਸਵੇਰ ਤੱਕ ਗ੍ਰਿਫ਼ਤਾਰ ਕਰ ਸਕਦੀ ਹੈ।

ਦੀਪਕੇ ਨੇ ਕਿਹਾ, “ਮੈਂ ਨਰਿੰਦਰ ਮੋਦੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਸ ਤੋਂ ਡਰਨ ਵਾਲੇ ਨਹੀਂ ਹਾਂ। ਮੈਂ ਇੱਥੇ ਹੀ ਬੈਠਾ ਹਾਂ—ਆਓ ਅਤੇ ਮੈਨੂੰ ਫੜ ਲਓ। ਜੇਕਰ ਇਸ ਦੇਸ਼ ਵਿੱਚ ਤਿਰੰਗਾ ਲਹਿਰਾਉਣ ਦੀ ਕੀਮਤ ਜੇਲ੍ਹ ਜਾਣਾ ਹੈ, ਤਾਂ ਅਸੀਂ ਇਸ ਲਈ ਤਿਆਰ ਹਾਂ।”

ਇਸ ਤੋਂ ਪਹਿਲਾਂ, ਅਭਿਜੀਤ ਨੇ ‘X’ (ਟਵਿੱਟਰ) ‘ਤੇ ਕਈ ਤਸਵੀਰਾਂ ਪੋਸਟ ਕਰਕੇ ਦਾਅਵਾ ਕੀਤਾ ਸੀ ਕਿ ਸਾਦੇ ਕੱਪੜਿਆਂ ਵਿੱਚ ਪੁਲਿਸ ਮੁਲਾਜ਼ਮ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਥਾਂ ‘ਤੇ ਉਹ ਠਹਿਰੇ ਹੋਏ ਹਨ, ਉਸ ਨੂੰ ਪੁਲਿਸ ਨੇ ਘੇਰ ਲਿਆ ਹੈ ਅਤੇ ਉਹ ਲਗਾਤਾਰ ਨਿਗਰਾਨੀ ਹੇਠ ਹਨ। ਉਸ ਦਾ ਕਹਿਣਾ ਹੈ ਕਿ, ਉਹ ਜਿੱਥੇ ਵੀ ਜਾਂਦਾ ਹੈ, ਇੱਕ ਗੱਡੀ ਉਨ੍ਹਾਂ ਦਾ ਪਿੱਛਾ ਕਰਦੀ ਹੈ।

CJP ਅੱਜ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ‘ਲਹਿਰਾ ਦਿਓ ਤਿਰੰਗਾ’ ਰੈਲੀ ਕਰਨ ਜਾ ਰਹੀ ਹੈ। ਪਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਮ 5:00 ਵਜੇ ਤਿਰੰਗਾ ਲੈ ਕੇ ਉੱਥੇ ਪਹੁੰਚਣ। ਦੂਜੇ ਪਾਸੇ, ਦਿੱਲੀ ਪੁਲਿਸ ਨੇ ਆਮ ਲੋਕਾਂ ਨੂੰ ਇਸ ਰੈਲੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।