ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ- ਦੁਸ਼ਹਿਰਾ ਮੇਲੇ ਦਾ ਆਯੋਜਨ 20 ਅਕਤੂਬਰ ਨੂੰ

ਪੰਜਾਬ ਮਨੋਰੰਜਨ

ਰਾਜਸਥਾਨ, ਹਰਿਆਣਾ ਅਤੇ ਦਿੱਲੀ ਤੋਂ ਤਿਆਰ ਝਾਕੀਆਂ ਪਹੁੰਚਣਗੀਆਂ ਮੋਹਾਲੀ : ਕੁਲਦੀਪ ਸਿੰਘ ਸਮਾਣਾ , ਫੂਲਰਾਜ ਸਿੰਘ

ਮੋਹਾਲੀ 17 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਮੋਹਾਲੀ ਕਲਾ, ਸੱਭਿਆਚਾਰਕ ਅਤੇ ਵੈਲਫੇਅਰ ਕਲੱਬ (ਰਜਿ.) ਮੋਹਾਲੀ ਦੀ ਤਰਫੋਂ ਤੀਸਰੇ ਦੁਸ਼ਹਿਰਾ ਮੇਲੇ ਦਾ ਆਯੋਜਨ 20 ਅਕਤੂਬਰ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ ਅੱਜ ਸੈਕਟਰ -79 ਦੁਸ਼ਹਿਰਾ ਮੇਲੇ ਵਾਲੀ ਥਾਂ ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਸਮਾਣਾ ਅਤੇ ਜਰਨਲ ਸਕੱਤਰ – ਫੂਲਰਾਜ ਸਿੰਘ ਨੇ ਦੱਸਿਆ ਕਿ ਦੁਸ਼ਹਿਰਾ ਨੂੰ ਲੈ ਕੇ ਸਮੁੱਚੀਆਂ ਤਿਆਰਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਸਰਪ੍ਰਸਤੀ ਦੇ ਹੇਠ ਕਰਵਾਏ ਜਾ ਰਹੇ ਇਸ ਦੁਸ਼ਹਿਰਾ ਮੇਲੇ ਦੇ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰਤਾ ਨੂੰ ਲੈ ਕੇ ਵਲੰਟੀਅਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਹਰ ਇੱਕ ਕਲੱਬ ਮੈਂਬਰ ਅਤੇ ਅਹੁਦੇਦਾਰ ਵੱਲੋਂ ਇਸ ਧਾਰਮਿਕ ਸਮਾਗਮ ਨੂੰ ਲੈ ਕੇ ਆਪ -ਮੁਹਾਰੇ ਪੂਰੀ ਜਿੰਮੇਵਾਰੀ ਨਾਲ ਕੰਮ ਕਰ ਰਹੇ ਹਨ ਅਤੇ ਅਗਾਂਹ ਵੀ ਜਿੰਮੇਵਾਰੀਆਂ ਸੰਭਾਲੀਆਂ ਜਾ ਰਹੀਆਂ ਹਨ, ਉਹਨਾਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਵਿਧਾਇਕ ਕੁਲਵੰਤ ਸਿੰਘ, ਵਿਸ਼ੇਸ਼ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਸ੍ਰੀ ਅਨੰਦਪੁਰ ਸਾਹਿਬ- ਮਾਲਵਿੰਦਰ ਸਿੰਘ ਕੰਗ, ਜਦਕਿ ਦੁਸ਼ਹਿਰਾ ਮੇਲੇ ਦੇ ਦੌਰਾਨ ਉਚੇਚੇ ਤੌਰ ਤੇ ਇੰਜੀਨੀਅਰ ਪ੍ਰਭਜੋਤ ਕੌਰ- ਚੇਅਰਪਰਸਨ ਜਿਲਾ ਯੋਜਨਾ ਬੋਰਡ ਮੋਹਾਲੀ, ਮੇਅਰ ਮੋਹਾਲੀ ਕਾਰਪੋਰੇਸ਼ਨ- ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ- ਰਾਜਿੰਦਰ ਪ੍ਰਸਾਦ ਸ਼ਰਮਾ, ਡਿਪਟੀ ਮੇਅਰ- ਹਰਪਾਲ ਸਿੰਘ ਚੰਨਾ ਤੋਂ ਇਲਾਵਾ ਸਮੁੱਚੇ ਕੌਂਸਲਰ, ਪੰਚ, ਸਰਪੰਚ ਅਤੇ ਇਲਾਕੇ ਦੇ ਮੁਹਤਰਮ ਵਿਅਕਤੀ ਵੀ ਵੱਡੀ ਗਿਣਤੀ ਵਿੱਚ ਸਮਾਗਮ ਦੇ ਦੌਰਾਨ ਮੌਜੂਦ ਰਹਿਣਗੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫੂਲਰਾਜ ਸਿੰਘ ਹੋਰਾਂ ਸਪਸ਼ਟ ਕੀਤਾ ਕਿ ਇਸ ਮੌਕੇ ਆਤਿਸ਼ਬਾਜ਼ੀ ਨਾਲ ਵਾਤਾਵਰਨ ਗੰਧਲਾ ਨਹੀਂ ਹੋਣ ਦਿੱਤਾ ਜਾਵੇਗਾ। ਬਦੀ ਉੱਪਰ ਨੇਕੀ ਦੀ ਇੱਜ਼ਤ ਦਾ ਪ੍ਰਤੀਕ ਦੁਸ਼ਹਿਰਾ ਦਾ ਤਿਉਹਾਰ ਰਾਵਣ ਵੱਲੋਂ ਕੀਤੀ ਗਈ ਬਦੀ ਅਤੇ ਸ੍ਰੀ ਰਾਮ ਚੰਦਰ ਜੀ ਵੱਲੋਂ ਕੀਤੀ ਗਈ ਨੇਕੀ ਨੂੰ ਯਾਦ ਕੀਤਾ ਜਾਂਦਾ ਹੈ , ਜਨਰਲ ਸਕੱਤਰ – ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਇਸ ਦੁਸ਼ਹਿਰਾ ਦੁਸਹਿਰਾ ਮੇਲੇ ਦੇ ਦੌਰਾਨ ਝਾਕੀਆਂ ਪ੍ਰੋਫੈਸ਼ਨਲ ਤੌਰ ਤੇ ਕਲਾਕਾਰਾਂ ਵੱਲੋਂ ਤਿਆਰ ਕੀਤੀਆਂ ਗਈਆਂ ਝਾਕੀਆਂਮੰਗਵਾਈਆਂ ਜਾ ਰਹੀਆਂ ਹਨ, ਜੋ ਕਿ ਰਾਜਸਥਾਨ, ਹਰਿਆਣਾ ਅਤੇ ਦਿੱਲੀ ਤੋਂ ਟੀਮਾਂ ਪੁੱਜ ਰਹੀਆਂ ਹਨ,
ਇਹ ਕਲਾਕਾਰ ਫੇਸ -ਇੱਕ ਮੰਦਰ ਤੋਂ ਵੱਖ -ਵੱਖ ਫੇਜਾਂ ਵਿੱਚੋਂ ਹੁੰਦੇ ਹੋਏ ਸੈਕਟਰ- 79 ਸਥਿਤ ਇਸ ਦੁਸ਼ਹਿਰੇ ਵਾਲੀ ਜਗ੍ਹਾ ਤੇ ਪੁੱਜ ਕੇ ਆਪਣੀ ਕਲਾ ਦੇ ਜੋਹਰ ਦਿਖਾਉਣਗੇ, ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਵਿੱਚ ਜਵਾਬ ਵਿੱਚ ਫੂਲਰਾਜ ਸਿੰਘ ਹੋਰਾਂ ਸਪਸ਼ਟ ਕੀਤਾ ਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਇਸ ਸਬੰਧੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਦੇ ਲਈ ਕੋਈ ਜਗਹਾ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਜਾਵੇ, ਪਰੰਤੂ 70 ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਨੇ ਧਾਰਮਿਕ ਕੰਮਾਂ ਵੱਲ ਕਦੀ ਕੋਈ ਨਿੱਜੀ ਦਿਲਚਸਪੀ ਹੀ ਨਹੀਂ ਵਿਖਾਈ ਸਗੋਂ ਰਾਜਨੀਤਿਕ ਰੋਟੀਆਂ ਹੀ ਸੇਕੀਆਂ ਹਨ, ਪ੍ਰੰਤੂ ਵਿਧਾਇਕ ਕੁਲਵੰਤ ਸਿੰਘ ਹੋਰੀ ਇਸ ਸਬੰਧੀ ਕੋਸ਼ਿਸ਼ ਕਰ ਰਹੇ ਹਨ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਜਲਦੀ ਹੀ ਇਹ ਜਗ੍ਹਾ ਵੀ ਅਲੋਟ ਹੋ ਜਾਵੇਗੀ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਹੀ ਸੋਚ ਸੀ ਕਿ ਉਹਨਾਂ ਦੁਸ਼ਹਿਰਾ ਮੇਲਾ ਕਰਵਾਉਣ ਦੇ ਲਈ ਕਿਹਾ, ਕਿਉਂਕਿ ਕਲੱਬ ਵੱਲੋਂ ਧਾਰਮਿਕ ਸਮਾਜ ਸੇਵੀ ਕੰਮਾਂ ਦੇ ਵਿੱਚ ਹਮੇਸ਼ਾ ਆਪਣਾ ਬਣਦਾ ਯੋਗਦਾਨ ਵੱਡੇ ਪੱਧਰ ਤੇ ਪਾਇਆ ਜਾਂਦਾ ਹੈ, ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਦੁਸ਼ਹਿਰਾ ਮੇਲੇ ਨੂੰ ਕਰਵਾਏ ਜਾਣ ਸਬੰਧੀ ਕਲੱਬ ਦੇ ਕੁਆਰਡੀਨੇਟਰ ਅਤੇ ਪ੍ਰਸਿੱਧ ਸਮਾਜ ਸੇਵੀ- ਪਰਮਜੀਤ ਸਿੰਘ ਚੌਹਾਨ ਹੋਰਾਂ ਦੇ ਵੱਲੋਂ ਵੀ ਸਮਾਗਮ ਦੇ ਸਮੁੱਚੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ, ਇਸ ਮੌਕੇ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਦਮਨਜੀਤ ਸਿੰਘ ਔਜਲਾ, ਹਰਪਾਲ ਸਿੰਘ ਚੰਨਾ, ਹਰਪਾਲ ਸਿੰਘ ਬਰਾੜ,ਅਮਰਜੀਤ ਸਿੰਘ ਸਿੱਧੂ, ਨਿਹਾਲ ਸਿੰਘ ਵਿਰਕ, ਗੁਰਮੀਤ ਸਿੰਘ ਸੈਣੀ ਵੀ ਹਾਜਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।