“ਅਮਿਤ ਸ਼ਾਹ ਜੀ ਜਵਾਬ ਦਿਓ, ਪੰਜਾਬ ਦੇ ਨੌਜਵਾਨਾਂ ਨੂੰ ਚਿੱਟਾ ਕਿੱਥੋਂ ਮਿਲ ਰਿਹਾ ਹੈ:ਭਾਈ ਰਤਿੰਦਰ ਸਿੰਘ ਇੰਦੌਰ

ਨੈਸ਼ਨਲ ਪੰਜਾਬ

ਚਿੱਟਾ ਬੰਦ ਕਰੋ ਨਹੀਂ ਤਾਂ ਪੰਜਾਬ ਮਨਾਏਗਾ ਕਾਲੀ ਦੀਵਾਲੀ

ਨਵੀਂ ਦਿੱਲੀ 19 ਅਕਤੂਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਨੇ ਮੀਡੀਆ ਸੂਤਰਾਂ ਦੇ ਹਵਾਲੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਤੋਂ ਨਸ਼ੇ ਦੇ ਮੁੱਦੇ ’ਤੇ ਸਿੱਧੇ ਜਵਾਬ ਮੰਗਣਗੇ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਹੈਰੋਇਨ ਅਤੇ ਚਿੱਟਾ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਆ ਰਿਹਾ ਹੈ ਤਾਂ ਸਰਕਾਰ ਇਹ ਵੀ ਦੱਸੇ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕਾਨੂੰਨੀ ਤੇ ਗੈਰ-ਕਾਨੂੰਨੀ ਤੌਰ ’ਤੇ ਕਿੰਨੀ ਅਫੀਮ ਪੈਦਾ ਹੁੰਦੀ ਹੈ ਅਤੇ ਦੇਸ਼ ਅੰਦਰ ਨਸ਼ੇ ਦੀ ਪੂਰੀ ਸਪਲਾਈ ਚੇਨ ਦੇ ਵੱਡੇ ਖਿਡਾਰੀ ਕੌਣ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ਼ ਛੋਟੇ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਨਹੀਂ, ਸਗੋਂ ਨਸ਼ੇ ਦੇ ਵੱਡੇ ਸਪਲਾਈ ਹੱਬ ਅਤੇ ਪੈਸੇ ਦੇ ਨੈੱਟਵਰਕ ’ਤੇ ਨਿਰਣਾਇਕ ਕਾਰਵਾਈ ਚਾਹੀਦੀ ਹੈ। ਭਾਈ ਇੰਦੌਰ ਨੇ ਕਿਹਾ ਕਿ ਦੇਸ਼ ਕੋਲ ਅਗਨੀ ਮਿਜ਼ਾਈਲਾਂ, ਰਫਾਲ ਅਤੇ ਦੁਨੀਆ ਦੀਆਂ ਆਧੁਨਿਕ ਫੌਜੀ ਸਮਰੱਥਾਵਾਂ ਹਨ ਅਤੇ ਸਰਕਾਰ ਪਾਕਿਸਤਾਨ ਨੂੰ ਜਵਾਬ ਦੇਣ ਦੀ ਸਮਰੱਥਾ ਦੇ ਵੱਡੇ ਦਾਅਵੇ ਕਰਦੀ ਹੈ, ਪਰ ਪੰਜਾਬ ਦਾ ਸਵਾਲ ਹੈ ਕਿ ਸਰਹੱਦ ਪਾਰੋਂ ਆ ਰਹੇ ਨਸ਼ਿਆਂ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ਉਹੀ ਦ੍ਰਿੜਤਾ ਕਦੋਂ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਚਿੱਟੇ ਦੀ ਮਾਰ ਹੇਠ ਆ ਰਹੀ ਹੈ ਅਤੇ ਹੁਣ ਸਿਰਫ਼ ਬਿਆਨਾਂ ਨਾਲ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਵੇਗਾ। ਭਾਈ ਰਤਿੰਦਰ ਸਿੰਘ ਇੰਦੌਰ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਤੋਂ ਬਚਾਉਣ ਅਤੇ ਨਸ਼ੇ ਦੇ ਵੱਡੇ ਨੈੱਟਵਰਕ ਨੂੰ ਤੋੜਨ ਵਿੱਚ ਨਾਕਾਮ ਰਹਿੰਦੀ ਹੈ ਤਾਂ ਇਸ ਦੀਵਾਲੀ ਪੰਜਾਬ ਦੇ ਲੋਕ ਸਰਕਾਰ ਅਤੇ ਸਿਆਸਤਦਾਨਾਂ ਖ਼ਿਲਾਫ਼ “ਕਾਲੀ ਦੀਵਾਲੀ” ਮਨਾਉਣ ਦਾ ਸੱਦਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਖੋਖਲੇ ਦਾਅਵੇ ਨਹੀਂ, ਨਸ਼ੇ ਦੇ ਸਰੋਤਾਂ ’ਤੇ ਨਿਰਣਾਇਕ ਕਾਰਵਾਈ ਅਤੇ ਉਸਦਾ ਨਤੀਜਾ ਦੇਖਣਾ ਚਾਹੁੰਦੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।