ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਦਾ “ਮਾਸ ਡੈਪੂਟੇਸ਼ਨ” ਐਡਿਸ਼ਨਲ ਲੇਬਰ ਕਮਿਸ਼ਨਰ ਅਤੇ ਡਿਪਟੀ ਸੈਕਟਰੀ ਪੰਜਾਬ ਨੂੰ ਮਿਲਿਆ!

ਪੰਜਾਬ

ਅਧਿਕਾਰੀਆਂ ਵੱਲੋਂ ਯੂਨੀਅਨ ਨੂੰ ਮਸਲੇ ਹੱਲ ਕਰਨ ਦਾ ਵਿਸ਼ਵਾਸ ਦਵਾਇਆ


ਮਸਲੇ ਹੱਲ ਨਾ ਹੋਣ ਤੇ ਪੰਜਾਬ ਪੱਧਰ ਤੇ ਸੰਘਰਸ਼ ਵਿੱਢਣ ਦਾ ਐਲਾਨ

ਮੋਹਾਲੀ, 23,ਅਕਤੂਬਰ,ਬੋਲੇ ਪੰਜਾਬ ਬਿਊਰੋ;

ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਰਜਿ:) ਏਟਕ ਦਾ “ਮਾਸ ਡੈਪੂਟੇਸ਼ਨ” ਕਿਰਤ ਭਵਨ ਵਿਖੇ ਐਡਿਸ਼ਨਲ ਲੇਬਰ ਕਮਿਸ਼ਨਰ ਅਤੇ ਡਿਪਟੀ ਸੈਕਟਰੀ ਪੰਜਾਬ ਨੂੰ ਮਿਲਿਆ। ਇਸ ਵਫ਼ਦ ਦੀ ਅਗਵਾਈ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ,ਏਟਕ ਦੇ ਵਰਕਿੰਗ ਜਨਰਲ ਸਕੱਤਰ ਕਾਮਰੇਡ ਅਮਰਜੀਤ ਆਸਲ,ਸੂਬਾ ਮੀਤ ਪ੍ਰਧਾਨ ਕਾਮਰੇਡ ਵਿਨੋਦ ਚੁੱਘ,
ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਭਰਪੂਰ ਸਿੰਘ ਬੁਲਾਪੁਰ, ਡਿਪਟੀ ਜਨਰਲ ਸੈਕਟਰੀ ਪ੍ਰਦੀਪ ਚੀਮਾ,ਜਸਵਿੰਦਰ ਕੌਰ,ਪਰਮਜੀਤ ਢਾਬਾਂ ਅਤੇ ਇਕਬਾਲ ਸਿੰਘ ਤਖਾਣਵੱਧ ਨੇ ਕੀਤੀ। ਯੂਨੀਅਨ ਆਗੂਆਂ ਨੇ ਕਿਰਤ ਵਿਭਾਗ ਅਤੇ ਬੀਓਸੀਡਬਲਯੂ ਵੈਲਫੇਅਰ ਬੋਰਡ ਦੇ ਅਧਿਕਾਰੀਆਂ ਨੂੰ ਉਸਾਰੀ ਕਿਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰੇਸ ਪੀਰੀਅਡ ਦੇ ਐਕਸਗ੍ਰੇਸੀਆ ਕੇਸ ਨਹੀਂ ਲਏ ਜਾ ਰਹੇ ਅਤੇ ਐਕਸਗ੍ਰੇਸੀਆ ਕੇਸਾਂ ਦੀ ਪੇਮੈਂਟ ਸਮੇਂ ਸਿਰ ਨਹੀਂ ਪਾਈ ਜਾ ਰਹੀ। ਬੋਰਡ ਦੀ ਵੈੱਬਸਾਈਟ ਲਗਾਤਾਰ ਬੰਦ ਰਹਿਣ ਕਾਰਨ ਕਿਰਤੀਆਂ ਦੀ ਹੋਰ ਹੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਐਲਟੀਸੀ ਦੀ ਗਲਤ ਸਕੀਮ ਦੀ ਪੁਨਰ ਜਾਂਚ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਨਵ ਜੰਮੇ ਜੰਮੀਆਂ ਬੱਚੀਆਂ ਲਈ ਬਾਲੜੀ ਤੋਹਫਾ ਸਕੀਮ ਤਹਿਤ ਐਫਡੀਆਰ ਦੀ ਰਾਸ਼ੀ ਨਹੀਂ ਪਾਈ ਜਾ ਰਹੀ ਇਸੇ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਵਜ਼ੀਫੇ ਭਰਨ ਤੋਂ ਬਾਅਦ ਪਾਸ ਹੋਏ ਕੇਸਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਪਾਏ ਜਾ ਰਹੇ। ਆਗੂਆਂ ਨੇ ਇਹ ਵੀ ਨੋਟ ਕਰਵਾਇਆ ਕਿ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਵਜ਼ੀਫਿਆਂ ਦੇ ਫਾਰਮ ਤਸਦੀਕ ਕਰਵਾਉਣ ਲਈ ਵਿਦਿਅਕ ਅਦਾਰਿਆਂ ਵਿੱਚ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸੂਬੇ ਭਰ ਦੇ ਵਿਦਿਅਕ ਅਦਾਰਿਆਂ ਨੂੰ ਕਿਰਤ ਵਿਭਾਗ ਅਤੇ ਬੀਓਸੀਡਬਲਯੂ ਵੈਲਫੇਅਰ ਬੋਰਡ ਵੱਲੋਂ ਪੱਤਰ ਜਾਰੀ ਕਰਕੇ ਵਜੀਫਿਆਂ ਦੇ ਫਾਰਮ ਨੂੰ ਤਸਦੀਕ ਕਰਨ ਦੀ ਤੁਰੰਤ ਹਦਾਇਤ ਕੀਤੀ ਜਾਵੇ। ਪੈਨਸ਼ਨ ਸਕੀਮ ਲਈ ਬਣਾਏ ਨਿਯਮਾਂ ਨੂੰ ਦੁਬਾਰਾ ਵਿਚਾਰਿਆ ਜਾਵੇ। ਉਸਾਰੀ ਕਿਰਤੀ ਦੀ ਰਜਿਸਟਰੇਸ਼ਨ ਸਬੰਧੀ ਰਨੀਵਲ ਅਤੇ ਕਾਰਡ ਬਣਾਉਣ ਲਈ ਲਗਾਤਾਰ ਗੈਰ ਵਾਜਬ ਲਗਾਏ ਜਾ ਰਹੇ ਇਤਰਾਜਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਕਾਨੂੰਨ ਮੁਤਾਬਕ ਸਮਾਂ ਸੀਮਾ ਤਹਿ ਸਾਰੀਆਂ ਸਕੀਮਾਂ ਨੂੰ ਨੇਪਰੇ ਚਾੜਿਆ ਜਾਵੇ।
ਇਸ ਮਾਸ ਡੈਪੋਟੇਸ਼ਨ ਵਿੱਚ ਸੋਨਾ ਸਿੰਘ ਧੁੰਨਕੀਆਂ, ਪਰਮਜੀਤ ਸਿੰਘ ਮੋਗਾ,ਸੁਰਿੰਦਰ ਭੈਣੀ, ਕ੍ਰਿਸ਼ਨ ਸਿੰਘ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।