ਪੈਰਿਸ 25 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਫਰਾਂਸ ਵਿੱਚ ਮਹਿੰਗਾਈ, ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਅਤੇ ਮਾੜੀ ਸਿੱਖਿਆ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਸ਼ਨੀਵਾਰ ਨੂੰ, ਰਾਜਧਾਨੀ ਪੈਰਿਸ ਵਿੱਚ ਲਗਭਗ 110,000 ਲੋਕ ਸੜਕਾਂ ‘ਤੇ ਉਤਰ ਆਏ।ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਪੁਲਿਸ ਨੇ ਪੈਰਿਸ ਵਿੱਚ 64 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਦੋਂ ਕਿ 135 ਨੂੰ ਦੇਸ਼ ਭਰ ਵਿੱਚ ਹਿਰਾਸਤ ਵਿੱਚ ਲਿਆ ਗਿਆ।
ਇਹ ਪੈਰਿਸ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਹੋਇਆ। ਗ੍ਰਹਿ ਮੰਤਰਾਲੇ ਦੇ ਅੰਦਾਜ਼ੇ ਮੁਤਾਬਕ, ਸ਼ਹਿਰ ਦੇ ਦੱਖਣ-ਪੂਰਬੀ ਸਿਰੇ ’ਤੇ ਕੱਢੇ ਗਏ ਮਾਰਚ ਦੀ ਸ਼ੁਰੂਆਤ ਸ਼ਾਂਤੀਪੂਰਨ ਤਰੀਕੇ ਨਾਲ ਹੋਈ ਸੀ, ਪਰ ਬਾਅਦ ਵਿੱਚ ਇਸ ਵਿੱਚ ਹਿੰਸਾ ਹੋਈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੀਆਂ ਗੱਡੀਆਂ ਦੀ ਵੀ ਵਰਤੋਂ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਵੀ ਪੁਲੀਸ ’ਤੇ ਮਿਜ਼ਾਈਲਾਂ ਦੇ ਗੋਲੇ ਵੀ ਦਾਗੇ।ਸਥਿਤੀ ਦੇ ਕਾਰਨ, ਕਈ ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਜਨਤਕ ਇਕੱਠਾਂ ‘ਤੇ ਪਾਬੰਦੀ ਹੈ। ਪੈਰਿਸ ਵਿੱਚ ਲੂਵਰ ਮਿਊਜ਼ੀਅਮ ਬੰਦ ਰਹੇਗਾ, ਜਦੋਂ ਕਿ ਪੈਰਿਸ ਸੇਂਟ-ਜਰਮੇਨ ਅਤੇ ਲਿਓਨ ਵਿਚਕਾਰ ਫੁੱਟਬਾਲ ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਹੈ।












