ਜੈਪੁਰ, 2 ਨਵੰਬਰ, ਬੋਲੇ ਪੰਜਾਬ ਬਿਊਰੋ :
ਰਾਜਸਥਾਨ ‘ਚ ਝੁੰਝਨੂੰ ਦੇ ਉਦੈਪੁਰਵਾਟੀ ਸਥਿਤ ਛਾਪੋਲੀ ਪਿੰਡ ਵਿੱਚ, ਸੜਕ ਬਣਾ ਰਹੇ ਅੱਠ ਮਜ਼ਦੂਰਾਂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਕਈ ਹੋਰ ਲੋਕ ਸੜਨ ਕਾਰਨ ਜ਼ਖ਼ਮੀ ਹੋ ਗਏ।
ਉਦੈਪੁਰਵਾਟੀ ਦੇ ਐਸ.ਐਚ.ਓ. (SHO) ਰਾਮਪਾਲ ਨੇ ਦੱਸਿਆ ਕਿ ਬਜਰੀ ਮਿਲਾਉਣ ਵਾਲੀ ਇੱਕ ਮਸ਼ੀਨ ਉੱਪਰੋਂ ਲੰਘ ਰਹੀ ਹਾਈ-ਟੈਂਸ਼ਨ ਬਿਜਲੀ ਲਾਈਨ ਦੇ ਸੰਪਰਕ ਵਿੱਚ ਆ ਗਈ, ਜਿਸ ਕਾਰਨ ਉਸ ਵਿੱਚ ਬਿਜਲੀ ਦਾ ਕਰੰਟ ਦੌੜ ਗਿਆ। ਮੌਕੇ ‘ਤੇ ਕੰਮ ਕਰ ਰਹੇ ਮਜ਼ਦੂਰ ਇਸ ਕਰੰਟ ਦੀ ਲਪੇਟ ਵਿੱਚ ਆ ਗਏ।
ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।












