ਦੇਸ਼ ਭਗਤ ਯੂਨੀਵਰਸਿਟੀ ਦੇ ਮੈਗਾ ਨੌਕਰੀ ਮੇਲੇ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ

ਮੰਡੀ ਗੋਬਿੰਦਗੜ੍ਹ, 29 ਮਾਰਚ: ਦੇਸ਼ ਭਗਤ ਯੂਨੀਵਰਸਿਟੀ ਦੇ ਪਲੇਸਮੇਂਟ ਸੈੱਲ ਵੱਲੋਂ ਲੁਧਿਆਣਾ ਵਿੱਚ ਮੈਗਾ ਨੌਕਰੀ ਮੇਲੇ ਵਿੱਚ ਦੇਸ਼ ਭਗਤ ਯੂਨੀਵਰਸਿਟੀ ਅਤੇ ਹੋਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਨਾਮੀ ਕੰਪਨੀਆਂ ਨੇ ਭਾਗ ਲਿਆ। ਅਕਾਦਮਿਕ ਅਤੇ ਉਦਯੋਗ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਇਸ ਪ੍ਰੋਗਰਾਮ ਨੇ ਕੁੱਲ 907 ਵਿਦਿਆਰਥੀਆਂ ਨੂੰ ਆਕਰਸ਼ਿਤ ਕੀਤਾ, ਜਿਨ੍ਹਾਂ ਵਿੱਚੋਂ […]

Continue Reading

ਮੀਆਂਮਾਰ ਤੇ ਅਫਗਾਨਿਸਤਾਨ ਤੋਂ ਬਾਅਦ ਭਾਰਤ ‘ਚ ਵੀ ਭੂਚਾਲ ਨਾਲ ਧਰਤੀ ਹਿੱਲੀ

ਇੰਫਾਲ, 29 ਮਾਰਚ,ਬੋਲੇ ਪੰਜਾਬ ਬਿਊਰੋ :ਮਨੀਪੁਰ ਦੇ ਨੋਨੀ ਜ਼ਿਲ੍ਹੇ ‘ਚ ਅੱਜ ਸ਼ਨੀਵਾਰ ਨੂੰ 3.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਅਨੁਸਾਰ, ਇਹ ਭੂਚਾਲ ਦੁਪਹਿਰ 2:31 ਵਜੇ ਆਇਆ, ਜਿਸਦਾ ਕੇਂਦਰ ਨੋਨੀ ਜ਼ਿਲ੍ਹੇ ਵਿੱਚ ਸੀ। ਭੂ ਮਾਹਰਾਂ ਨੇ ਦੱਸਿਆ ਕਿ ਇਸਦਾ ਕੇਂਦਰ ਧਰਤੀ ‘ਚ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ।ਇਸ […]

Continue Reading

ਪੰਜਾਬ ‘ਚ 12ਵੀਂ ਦੀ ਪ੍ਰੀਖਿਆ ਦੇ ਕੇ ਆ ਰਹੇ ਦੋ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ

ਗੁਰਦਾਸਪੁਰ, 29 ਮਾਰਚ,ਬੋਲੇ ਪੰਜਾਬ ਬਿਊਰੋ :ਗੁਰਦਾਸਪੁਰ ਦੇ ਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਿਰਜਾਜਾਨ, ਵਿਖੇ 12ਵੀਂ ਬੋਰਡ ਦੀ ਪ੍ਰੀਖਿਆ ਦੇ ਕੇ ਆ ਰਹੇ ਦੋ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਦੋਵੇਂ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁੱਲਰ ਦੇ ਵਿਦਿਆਰਥੀ ਸਨ।ਮਿਲੀ ਜਾਣਕਾਰੀ ਮੁਤਾਬਕ, ਅੱਜ 12ਵੀਂ ਦੀ ਕੰਪਿਊਟਰ ਪ੍ਰੀਖਿਆ ਸੀ। ਪ੍ਰੀਖਿਆ ਦੇ ਸਮਾਪਤ ਹੋਣ […]

Continue Reading

ਪੰਜਾਬ ਪੁਲਿਸ ਤਿੰਨ ਲੱਖ ਤੋਂ ਵੱਧ ਦੀ ਹਵਾਲਾ ਰਾਸ਼ੀ ਤੇ ਹਥਿਆਰਾਂ ਸਮੇਤ ਚਾਰ ਵਿਅਕਤੀ ਕੀਤੇ ਗ੍ਰਿਫ਼ਤਾਰ

ਅਮ੍ਰਿਤਸਰ 29 ਮਾਰਚ ,ਬੋਲੇ ਪੰਜਾਬ ਬਿਊਰੋ : ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਹਵਾਲਾ ਨੈੱਟਵਰਕਾਂ ਵਿਰੁੱਧ ਕੀਤੀ ਗਈ ਇੱਕ ਵੱਡੀ ਕਾਰਵਾਈ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ।ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ 4 ਗਲੋਕ 9mm ਪਿਸਤੌਲ, 5 ਮੈਗਜ਼ੀਨ, ਅਤੇ ₹3,05,010/- ਹਵਾਲਾ ਦੀ […]

Continue Reading

ਪੀ ਐਮ ਸ੍ਰੀ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਵਿਖੇ ਸਾਲਾਨਾ ਮਾਪੇ ਅਧਿਆਪਕ ਮਿਲਣੀ ਹੋਈ

ਦਲਜੀਤ ਸਿੰਘ ਬੇਦੀ ਨੂੰ ਹੈੱਡ ਮਾਸਟਰ ਦੀ ਤਰੱਕੀ ਮਿਲਣ ਤੇ ਵਧਾਈਆਂ ਦਿੱਤੀਆਂ : ਸਮਾਜ ਸੇਵੀ ਰਾਜਿੰਦਰ ਸਿੰਘ ਚਾਨੀ ਰਾਜਪੁਰਾ 29 ਮਾਰਚ ,ਬੋਲੇ ਪੰਜਾਬ ਬਿਊਰੋ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਦੀ ਅਗਵਾਈ ਹੇਠ ਪੀ ਐਮ ਸ੍ਰੀ ਸਰਕਾਰੀ […]

Continue Reading

ਅਖੌਤੀ ਪਾਸਟਰ ਬਜਿੰਦਰ ਖ਼ਿਲਾਫ਼ ਇਨਸਾਫ਼ ਦੀ ਗੁਹਾਰ ਲੈ ਕੇ ਦੋ ਪੀੜਤ ਬੀਬੀਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ

ਅੰਮ੍ਰਿਤਸਰ, 29 ਮਾਰਚ ,ਬੋਲੇ ਪੰਜਾਬ ਬਿਊਰੋ :ਅਖੌਤੀ ਪਾਸਟਰ ਬਜਿੰਦਰ ਖ਼ਿਲਾਫ਼ ਇਨਸਾਫ਼ ਦੀ ਗੁਹਾਰ ਲੈ ਕੇ ਦੋ ਪੀੜਤ ਬੀਬੀਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਬੀਬੀਆਂ ਨੇ ਦੱਸਿਆ ਕਿ ਬਜਿੰਦਰ ਵੱਲੋਂ ਉਨ੍ਹਾਂ ਨਾਲ ਡੇਰੇ ਵਿੱਚ ਜਿਣਸੀ ਸ਼ੋਸ਼ਣ ਅਤੇ ਅੱਤਿਆਚਾਰ ਕੀਤਾ ਗਿਆ।ਉਨ੍ਹਾਂ ਦਾ ਆਖਣਾ ਹੈ ਕਿ ਹਾਲਾਂਕਿ ਪੰਜਾਬ ਪੁਲਿਸ […]

Continue Reading

ਪੰਜਾਬ ਸਰਕਾਰ ਵੱਲੋਂ ਸਾਰੇ DCs ਨੂੰ ਅਹਿਮ ਹੁਕਮ ਜਾਰੀ

ਚੰਡੀਗੜ੍ਹ 29 ਮਾਰਚ ,ਬੋਲੇ ਪੰਜਾਬ ਬਿਊਰੋ : ਪੰਜਾਬ ਸਰਕਾਰ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਸਕੱਤਰ, ਪੰਜਾਬ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ “ਆਪ ਦੀ ਸਰਕਾਰ, ਆਪ ਦੇ ਦੁਆਰ” ਪ੍ਰੋਗਰਾਮ ਰਾਹੀਂ ਪ੍ਰਭਾਵਸ਼ਾਲੀ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਅਤੇ ਨਾਗਰਿਕਾਂ ਦੀਆਂ ਚਿੰਤਾਵਾਂ ਨੂੰ […]

Continue Reading

ਵਿਦੇਸ਼ ‘ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਨੇ ਜਤਾਇਆ ਹੱਤਿਆ ਦਾ ਸ਼ੱਕ

ਗੁਰੂਹਰਸਹਾਏ, 29 ਮਾਰਚ,ਬੋਲੇ ਪੰਜਾਬ ਬਿਊਰੋ :ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਖੇ ਗੁਰੂਹਰਸਹਾਏ ਨੇੜਲੇ ਪਿੰਡ ਕੋਹਰ ਸਿੰਘ ਵਾਲਾ ਦੇ ਰਹਿਣ ਵਾਲੇ ਨੌਜਵਾਨ ਖੁਸਵੀਰ ਸਿੰਘ ਖੁਸ਼ੀ ਦੀ ਭੇਦਭਰੀ ਹਾਲਤ ’ਚ ਮੌਤ ਹੋ ਗਈ।ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਢਾਈ ਸਾਲ ਪਹਿਲਾਂ ਮਨੀਲਾ ਦੇ ਜ਼ਿਲ੍ਹਾ ਸਿਬੋ ਗਿਆ ਸੀ, ਜਿੱਥੇ ਉਹ ਆਪਣਾ ਕਾਰੋਬਾਰ ਕਰ ਰਿਹਾ […]

Continue Reading

ਜਦੋਂ ਕੜਾਹ ਖਾਣੇ ਗੁਲਾਮ ਬਣੇ !

ਜਦੋਂ ਕੜਾਹ ਖਾਣੇ ਗੁਲਾਮ ਬਣੇ ! ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਪਹਿਲਾਂ ਮੁਫ਼ਤ ਦੀ ਚਾਟ ਉੱਤੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਲਗਾਇਆ, ਜਦੋਂ ਗਧੇ ਤੇ ਘੋੜਿਆਂ ਨੂੰ ਇੱਕੋ ਕੀਲੇ ਬੰਨ੍ਹਿਆ ਸੀ। ਉਦੋਂ ਹਜ਼ਾਰ ਏਕੜ ਜ਼ਮੀਨ ਵਾਹੁਣ ਵਾਲੇ ਨੂੰ ਵੀ ਤੇ ਇੱਕ ਏਕੜ ਵਾਹੁਣ ਵਾਲੇ ਨੂੰ ਵੀ ਬਿਜਲੀ ਪਾਣੀ ਮੁਫ਼ਤ ਦਿੱਤੀ। ਵਪਾਰੀਆਂ ਨੂੰ ਖੁਸ਼ […]

Continue Reading

ਮਿਆਂਮਾਰ ਵਿੱਚ ਭੂਚਾਲ – 10 ਹਜ਼ਾਰ ਲੋਕਾਂ ਦੀ ਮੌਤ ਦਾ ਖਦਸ਼ਾ: ਇੱਕ ਹਜ਼ਾਰ ਦੀ ਮੌਤ

, ਬੈਂਕਾਕ ਵਿੱਚ 30-ਮੰਜ਼ਲਾ ਇਮਾਰਤ ਡਿੱਗੀ; 110 ਲੋਕਾਂ ਨੂੰ ਦਫ਼ਨਾਇਆ ਗਿਆ ਨੇਪੀਦਾ 29 ਮਾਰਚ ,ਬੋਲੇ ਪੰਜਾਬ ਬਿਊਰੋ ; ਮਿਆਂਮਾਰ ‘ਚ ਸ਼ੁੱਕਰਵਾਰ ਨੂੰ ਆਏ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਸਕਦੀ ਹੈ। ਇਹ ਖਦਸ਼ਾ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (ਯੂ. ਐੱਸ. ਜੀ. ਐੱਸ.) ਨੇ ਪ੍ਰਗਟਾਇਆ ਹੈ। ਥਾਈਲੈਂਡ, ਬੰਗਲਾਦੇਸ਼, ਚੀਨ ਅਤੇ ਭਾਰਤ ਵਿੱਚ […]

Continue Reading