ਮਿਡ ਡੇ ਮੀਲ ਤੇ ਆਸ਼ਾ ਵਰਕਰਾਂ ਜਿਮਨੀ ਚੋਣ ਹਲਕਿਆਂ ਵਿੱਚ ਸਰਕਾਰ ਦੇ ਦਾਅਵੇ ਤੇ ਵਾਅਦਿਆਂ ਦੀ ਕੱਢਣਗੀਆਂ ਫੂਕ

10 ਨਵੰਬਰ ਨੂੰ ਗਿੱਦੜਵਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਪਟਿਆਲਾ ਵਿਖੇ ਕੀਤੇ ਜਾਣਗੇ ਝੰਡਾ ਮਾਰਚ ਫਤਿਹਗੜ੍ਹ ਸਾਹਿਬ,8, ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) : ਮਾਣ ਭੱਤਾ ਵਰਕਰਜ ਸਾਂਝਾ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਮਨੀ ਚੋਣ ਉਮੀਦਵਾਰਾਂ ਵਿਰੁੱਧ ਵਿਰੁੱਧ ਵਿਸ਼ਾਲ ਝੰਡਾ ਮਾਰਚ ਕੀਤਾ ਜਾਵੇਗਾ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਮਿਡ ਡੇ ਮੀਲ ਵਰਕਰ ਯੂਨੀਅਨ […]

Continue Reading

ਡੇਲੀਵੇਜ ਮੁਲਾਜ਼ਮਾਂ ਦੀ ਛਾਂਟੀ ਉਪਰੰਤ ਮੁੱਖ ਇੰਜੀਨੀਅਰ ਦਫਤਰ ਵਿਖੇ ਲਾਇਆ ਜਾਵੇਗਾ ਲਗਾਤਾਰ ਮੋਰਚਾ – ਰਾਜਵੀਰ ਸਿੰਘ

ਬੀ ਬੀ ਐਮ ਬੀ ਵਿੱਚ ਖਾਲੀ ਪਈਆਂ ਦਰਜਾ ਚਾਰ ਅਸਾਮੀਆਂ ਅਧੀਨ ਲਿਆ ਕੇ ਡੈਲੀਵੇਜ ਕਿਰਤੀਆਂ ਨੂੰ ਬਿਨਾਂ ਸ਼ਰਤ ਪੱਕਾ ਕਿੱਤਾ ਜਾਵੇ ਨੰਗਲ,8, ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ): ਬੀ ਬੀ ਐਮ ਬੀ ਡੈਲੀਵੇਜ ਯੂਨੀਅਨ ਦੀ ਮੀਟਿੰਗ ਪ੍ਰਧਾਨ ਰਾਜਵੀਰ ਸਿੰਘ ਦੀ ਪ੍ਰਧਾਨਗੀ ਹੇਠ ਸ਼ਾਮ ਲਾਲ ਟੈਂਕੀ ਨੰਗਲ ਵਿਖ਼ੇ ਕੀਤੀ ਗਈ। ਜਿਸ ਵਿਚ ਯੂਨੀਅਨ ਆਗੂਆਂ ਅਤੇ ਸਮੂਹ ਕਿਰਤੀਆਂ […]

Continue Reading

ਐਸ.ਸੀ ਮੋਰਚਾ ਨੇ ਧਨੌਲਾ ਤੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਘਰ-ਘਰ ਚੋਣ ਪ੍ਰਚਾਰ ਕੀਤਾ ਸ਼ੁਰੂ

ਦਲਿਤ ਬਸਤੀਆਂ ‘ਚ ਭਾਜਪਾ ਦੀ ਚੋਣ ਮੁਹਿੰਮ ਨੇ ਵੋਟਾਂ ਮੰਗਣ ਲਈ ਘਰ-ਘਰ ਜਾ ਕੇ ਕੀਤੀ ਮੁਹਿੰਮ ਦਾ ਆਗਾਜ਼ —– ਕੈਂਥ ਧਨੌਲਾ (ਬਰਨਾਲਾ), 8 ਨਵੰਬਰ ,ਬੋਲੇ ਪੰਜਾਬ ਬਿਊਰੋ : ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਪ੍ਰਚਾਰ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਭਾਜਪਾ ਵਰਕਰਾਂ ਨੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਕਸਬੇ […]

Continue Reading

ਵਿਜੀਲੈਂਸ ਬਿਊਰੋ ਵੱਲੋਂ ਏਐਸਆਈ ਤੇ ਸਿਪਾਹੀ ਉੱਤੇ 60000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕੇਸ ਦਰਜ

ਵਿਜੀਲੈਂਸ ਬਿਊਰੋ ਵੱਲੋਂ ਏਐਸਆਈ ਤੇ ਸਿਪਾਹੀ ਉੱਤੇ 60000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕੇਸ ਦਰਜ ਚੰਡੀਗੜ੍ਹ, 8 ਨਵੰਬਰ,ਬੋਲੇ ਪੰਜਾਬ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਸੀ.ਆਈ.ਏ. ਸਟਾਫ ਮਲੋਟ, ਜ਼ਿਲਾ ਮੁਕਤਸਰ ਦੇ ਏ.ਐਸ.ਆਈ. ਬਲਜਿੰਦਰ ਸਿੰਘ (ਨੰਬਰ […]

Continue Reading

ਖੰਨਾ ‘ਚ ਛਠ ਪੂਜਾ ਲਈ ਰਿਸ਼ਤੇਦਾਰ ਕੋਲ ਆਏ ਬਿਹਾਰੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ

ਖੰਨਾ ‘ਚ ਛਠ ਪੂਜਾ ਲਈ ਰਿਸ਼ਤੇਦਾਰ ਕੋਲ ਆਏ ਬਿਹਾਰੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਖੰਨਾ, 8 ਨਵੰਬਰ,ਬੋਲੇ ਪੰਜਾਬ ਬਿਊਰੋ : ਖੰਨਾ ਦੇ ਆਨੰਦ ਨਗਰ ‘ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 25 ਸਾਲਾ ਮੌਂਟੂ ਕੁਮਾਰ ਵਜੋਂ ਹੋਈ ਹੈ। ਮੌਂਟੂ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ […]

Continue Reading

ਕੈਨੇਡਾ ਲਈ 10 ਸਾਲ ਦਾ Multiple Visitor Visa ਮਿਲਣਾ ਹੋਇਆ ਮੁਸ਼ਕਿਲ

  ਆਟੋਮੈਟਿਕ ਦਸ-ਸਾਲ ਦੇ ਮਲਟੀਪਲ-ਐਂਟਰੀ ਵੀਜ਼ਿਆਂ ਨੂੰ ਕੀਤਾ ਸੀਮਤ-ਕੈਨੇਡਾ ਨੇ ਵੀਜ਼ਾ ਨੀਤੀ ‘ਚ ਕੀਤੀ ਸੋਧ ਔਟਵਾ, 08 ਨਵੰਬਰ,  ਬੋਲੇ ਪੰਜਾਬ ਬਿਊਰੋ : ਪਿਛਲੀ ਨੀਤੀ ਤੋਂ ਇੱਕ ਵੱਡੇ ਬਦਲਾਅ ਵਿੱਚ, ਕੈਨੇਡਾ ਹੁਣ ਆਮ ਤੌਰ ‘ਤੇ ਦਸ ਸਾਲਾਂ ਤੱਕ ਦੇ ਮਲਟੀਪਲ-ਐਂਟਰੀ ਟੂਰਿਸਟ ਵੀਜ਼ੇ ਜਾਰੀ ਨਹੀਂ ਕਰੇਗਾ। ਕੈਨੇਡੀਅਨ ਇਮੀਗ੍ਰੇਸ਼ਨ ਅਫ਼ਸਰਾਂ ਨੇ ਹੁਣ ਸਿੰਗਲ- ਜਾਂ ਮਲਟੀਪਲ-ਐਂਟਰੀ ਵੀਜ਼ਾ ਜਾਰੀ ਕਰਨ […]

Continue Reading

ਹੋਟਲ ਦੇ ਬਾਥਰੂਮ ‘ਚੋਂ ਲਾਸ਼ ਮਿਲਣ ਦੇ ਮਾਮਲੇ ‘ਚ ਫਰਾਰ ਨੇਪਾਲੀ ਜੋੜਾ ਗ੍ਰਿਫਤਾਰ

ਹੋਟਲ ਦੇ ਬਾਥਰੂਮ ‘ਚੋਂ ਲਾਸ਼ ਮਿਲਣ ਦੇ ਮਾਮਲੇ ‘ਚ ਫਰਾਰ ਨੇਪਾਲੀ ਜੋੜਾ ਗ੍ਰਿਫਤਾਰ ਸ਼ਿਮਲਾ, 8 ਨਵੰਬਰ,ਬੋਲੇ ਪੰਜਾਬ ਬਿਊਰੋ : ਸ਼ਿਮਲਾ ਦੇ ਰਾਮਪੁਰ ਸਬ-ਡਿਵੀਜ਼ਨ ‘ਚ ਇਕ ਨਿੱਜੀ ਹੋਟਲ ਦੇ ਬਾਥਰੂਮ ‘ਚ ਸ਼ੱਕੀ ਹਾਲਤ ‘ਚ ਇਕ ਵਿਅਕਤੀ ਦੀ ਲਾਸ਼ ਮਿਲਣ ਦੇ ਮਾਮਲੇ ‘ਚ ਪੁਲਿਸ ਨੇ ਨੇਪਾਲੀ ਮੂਲ ਦੇ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਵਿਅਕਤੀ ਨੂੰ ਮੌਤ ਦੇ […]

Continue Reading

ਬੈਂਕ ਧੋਖਾਧੜੀ ਮਾਮਲੇ ’ਚ ਈ. ਡੀ. ਵਲੋਂ ਮੁਹਾਲੀ, ਅੰਮ੍ਰਿਤਸਰ ਤੇ ਚੰਡੀਗੜ੍ਹ ਸਮੇਤ 11 ਥਾਂਵਾਂ ‘ਤੇ ਛਾਪੇਮਾਰੀ

ਬੈਂਕ ਧੋਖਾਧੜੀ ਮਾਮਲੇ ’ਚ ਈ. ਡੀ. ਵਲੋਂ ਮੁਹਾਲੀ, ਅੰਮ੍ਰਿਤਸਰ ਤੇ ਚੰਡੀਗੜ੍ਹ ਸਮੇਤ 11 ਥਾਂਵਾਂ ‘ਤੇ ਛਾਪੇਮਾਰੀ ਚੰਡੀਗੜ੍ਹ, 8 ਨਵੰਬਰ,ਬੋਲੇ ਪੰਜਾਬ ਬਿਊਰੋ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ 179.28 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਨਾਲ ਸਬੰਧਿਤ ਮਾਮਲੇ ’ਚ ਚੰਡੀਗੜ੍ਹ, ਮੁਹਾਲੀ, ਅੰਮ੍ਰਿਤਸਰ, ਪੰਚਕੂਲਾ, ਬੱਦੀ, ਗੁਜਰਾਤ ਸਮੇਤ ਗੁਗਲਾਨੀ ਗਰੁੱਪ ਦੀਆਂ ਕੰਪਨੀਆਂ ਦੇ 11 ਟਿਕਾਣਿਆਂ ‘ਤੇ ਛਾਪੇਮਾਰੀ […]

Continue Reading

ਲੁਧਿਆਣਾ ’ਚ ਹੋ ਰਹੇ ਸਹੁੰ ਚੁੱਕ ਸਮਾਗਮ ’ਚ 4 ਜ਼ਿਲ੍ਹਿਆਂ ਦੇ 3200 ਸਰਪੰਚ ਨਹੀਂ ਚੁੱਕਣਗੇ ਸਹੁੰ

ਲੁਧਿਆਣਾ ’ਚ ਹੋ ਰਹੇ ਸਹੁੰ ਚੁੱਕ ਸਮਾਗਮ ’ਚ 4 ਜ਼ਿਲ੍ਹਿਆਂ ਦੇ 3200 ਸਰਪੰਚ ਨਹੀਂ ਚੁੱਕਣਗੇ ਸਹੁੰ ਚੰਡੀਗੜ੍ਹ, 8 ਨਵੰਬਰ ,ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 8 ਨਵੰਬਰ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਧਨਾਨਸੂ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੂੰ ਸਹੁੰ ਚੁਕਾਉਣਗੇ। ਇਸੇ ਦੌਰਾਨ ਰਾਜ ਦੇ 4 ਜ਼ਿਲ੍ਹਿਆਂ ਦੇ 3200 ਸਰਪੰਚ ਅਤੇ ਸਾਰੇ 23 […]

Continue Reading

ਸੁਪਰੀਮ ਕੋਰਟ ਵੱਲੋਂ ਜੈੱਟ ਏਅਰਵੇਜ਼ ਨੂੰ ਵੇਚਣ ਦੇ ਹੁਕਮ

ਸੁਪਰੀਮ ਕੋਰਟ ਵੱਲੋਂ ਜੈੱਟ ਏਅਰਵੇਜ਼ ਨੂੰ ਵੇਚਣ ਦੇ ਹੁਕਮ ਨਵੀਂ ਦਿੱਲੀ, 8 ਨਵੰਬਰ,ਬੋਲੇ ਪੰਜਾਬ ਬਿਊਰੋ : ਜੈੱਟ ਏਅਰਵੇਜ਼ ਦੁਬਾਰਾ ਕਦੇ ਸ਼ੁਰੂ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਜੈੱਟ ਏਅਰਵੇਜ਼ ਨੂੰ ਲਿਕਵੀਡੇਸ਼ਨ ਕਰਨ ਦਾ ਹੁਕਮ ਦੇ ਦਿੱਤਾ। ਲਿਕਵੀਡੇਸ਼ਨ ਦਾ ਮਤਲਬ ਹੈ ਕਿਸੇ ਕੰਪਨੀ ਦੀ ਸੰਪੱਤੀ ਨੂੰ ਜ਼ਬਤ ਕਰਨਾ ਅਤੇ ਉਹਨਾਂ ਨੂੰ ਵੇਚਣ ਤੋਂ ਪ੍ਰਾਪਤ ਕਮਾਈ ਨੂੰ ਇਸ […]

Continue Reading