ਕੀਰਤਪੁਰ ਸਾਹਿਬ ਨੇੜੇ ਟਰਾਲਾ ਬੇਕਾਬੂ ਹੋ ਕੇ ਨਹਿਰ ਦੇ ਪੁਲ ਦੀ ਰੇਲਿੰਗ ਤੋੜ ਕੇ ਹਵਾ ‘ਚ ਲਟਕਿਆ

ਕੀਰਤਪੁਰ ਸਾਹਿਬ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਅੱਜ ਸੋਮਵਾਰ ਸਵੇਰੇ ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਕੀਰਤਪੁਰ ਸਾਹਿਬ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਟਰਾਲਾ ਬੇਕਾਬੂ ਹੋ ਕੇ ਹਾਈਵੇਅ ’ਤੇ ਬਣੇ ਨਹਿਰ ਦੇ ਪੁਲ ਦੀ ਰੇਲਿੰਗ ਤੋੜ ਕੇ ਹਵਾ ਵਿੱਚ ਲਟਕ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਟਰਾਲਾ ਪਾਣੀ ਵਿੱਚ ਨਹੀਂ ਡਿੱਗਾ। ਲੋਹੇ ਦਾ ਪੁਲ ਹੋਣ ਕਾਰਨ ਟਰਾਲਾ […]

Continue Reading

ਮੁਹਾਲੀ ਦੇ ਖਰੜ ‘ਚ ਲੱਗੇ ਵਿਧਾਇਕਾ ਅਨਮੋਲ ਗਗਨ ਮਾਨ ਦੀ ਗੁੰਮਸ਼ੁਦਗੀ ਦੇ ਪੋਸਟਰ

ਮੋਹਾਲੀ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਪੰਜਾਬ ਦੀ ਸਾਬਕਾ ਮੰਤਰੀ ਅਤੇ ਮੁਹਾਲੀ ਦੇ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦੀ ਗੁੰਮਸ਼ੁਦਗੀ ਦੇ ਪੋਸਟਰ ਹੁਣ ਇਲਾਕੇ ਵਿੱਚ ਲਗਾ ਦਿੱਤੇ ਗਏ ਹਨ। ਇਹ ਪੋਸਟਰ ਕਾਂਗਰਸੀ ਆਗੂਆਂ ਨੇ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਨੇ ਇਲਾਕੇ ਵਿੱਚ ਕੋਈ ਵਿਕਾਸ ਕਾਰਜ ਨਹੀਂ ਕਰਵਾਏ। ਇਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। […]

Continue Reading

ਕਿਰਤ ਦਾਨ ਸੇਵਾ ਸੁਸਾਇਟੀ ਵੱਲੋਂ ਵਿਸ਼ਵਕਰਮਾ ਮੰਦਰ ਨੇੜੇ ਫੁੱਲਾਂ ਵਾਲੇ ਪੌਦੇ ਲਗਾ ਕੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ

ਰਾਜਪੁਰਾ, 28 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਇਥੋਂ ਨੇੜਲੇ ਸ਼ਾਮ ਨਗਰ ਵਿਖੇ ਸਥਿਤ ਵਿਸ਼ਵਕਰਮਾ ਮੰਦਿਰ ਦੇ ਆਲੇ-ਦੁਆਲੇ ਦੀਆਂ ਖਾਲੀ ਕਿਆਰੀਆਂ ਨੂੰ ਹਰੀਆਲੀ ਅਤੇ ਸੁੰਦਰਤਾ ਨਾਲ ਭਰਨ ਦੇ ਉਦੇਸ਼ ਹਿੱਤ ਕਿਰਤ ਦਾਨ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਰੁੱਖ ਲਗਾਉਣ ਮੁਹਿੰਮ ਚਲਾਈ ਗਈ। ਇਸ ਦੌਰਾਨ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਮਿਹਨਤ ਅਤੇ ਸਮਰਪਨ ਦੀ ਮਿਸਾਲ ਪੇਸ਼ […]

Continue Reading

ਪ੍ਰੋਗ੍ਰੈੱਸਿਵ ਇੰਡਿਆਨ ਰਿਸਰਚ ਐਂਡ ਡਿਵੈਲਪਮੈਂਟ ਐਸੋਸੀਏਸ਼ਨ ਵੱਲੋਂ ਰਾਜਪੁਰਾ ਵਿੱਚ ਵਰਮੀਕੰਪੋਸਟਿੰਗ ਰਾਹੀਂ ਕੂੜਾ ਪ੍ਰਬੰਧਨ ਬਾਰੇ ਵਰਕਸ਼ਾਪਾਂ ਦਾ ਆਯੋਜਨ

ਰਾਜਪੁਰਾ 28 ਅਪ੍ਰੈਲ,ਬੋਲੇ ਪੰਜਾਬ ਬਿਊਰੋ : ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਚੱਲ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਪ੍ਰੋਗ੍ਰੈੱਸਿਵ ਇੰਡੀਅਨ ਰਿਸਰਚ ਐਂਡ ਡਿਵੈਲਪਮੈਂਟ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਰਾਜਪੁਰਾ ਦੇ ਸਕੂਲਾਂ ਵਿੱਚ ਵਰਮੀਕੰਪੋਸਟਿੰਗ […]

Continue Reading

ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਦੀ ਪਰਕਰਮਾਂ ’ਚ ਪੱਥਰ ਲਗਾਉਣ ਦੀ ਕਾਰਸੇਵਾ ਆਰੰਭ

ਅੰਮ੍ਰਿਤਸਰ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਦੀ ਪਰਕਰਮਾਂ ਦੇ ਪੱਥਰ ਦੀ ਕਾਰਸੇਵਾ ਅੱਜ ਪੰਥਕ ਪ੍ਰੰਪਰਾਵਾਂ ਅਨੁਸਾਰ ਆਰੰਭ ਕੀਤੀ ਗਈ। ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਾਈ ਗੁਰਇਕਬਾਲ ਸਿੰਘ ਬੀਬੀ […]

Continue Reading

ਪਠਾਨਕੋਟ : ਮੰਦਰ ਨੇੜੇ ਖੜੀਆਂ ਕਾਰਾਂ ਨੂੰ ਲੱਗੀ ਅੱਗ

ਪਠਾਨਕੋਟ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਸ਼ਹਿਰ ਦੇ ਭੀੜ ਭਾੜ ਵਾਲੇ ਡਲਹੌਜ਼ੀ ਰੋਡ ’ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਪੁਰਾਣੀ ਕਚਹਿਰੀ ਦੇ ਸਾਹਮਣੇ ਅਚਾਨਕ ਲੱਗੀ ਅੱਗ ਨੇ ਦੋ ਕਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਹਾਦਸਾ ਟਰੱਸਟ ਦੀ ਗਰਾਊਂਡ ਵਿੱਚ ਅਰੋੜ ਵੰਸ਼ ਦੇ ਮੰਦਰ ਨੇੜੇ ਵਾਪਰਿਆ, ਜਿੱਥੇ ਲੋਕ ਦਰਸ਼ਨ ਲਈ ਆਏ ਹੋਏ […]

Continue Reading

ਗੁਰਦੁਆਰਾ ਸ਼ਹੀਦ ਬਾਬਾ ਬੋਤਾ ਸਿੰਘ, ਸ਼ਹੀਦ ਬਾਬਾ ਗਰਜਾ ਸਿੰਘ ਦੀ ਨਵੀਂ ਇਮਾਰਤ ਦਾ ਉਦਘਾਟਨ

ਐਡਵੋਕੇਟ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਰਹੀਆਂ ਮੌਜੂਦ ਅੰਮ੍ਰਿਤਸਰ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਸ਼ਹੀਦ ਬਾਬਾ ਬੋਤਾ ਸਿੰਘ ਜੀ, ਸ਼ਹੀਦ ਬਾਬਾ ਗਰਜਾ ਸਿੰਘ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਦੀ ਨਵੀਂ ਤਿਆਰ ਕੀਤੀ ਇਮਾਰਤ ਦੀ ਸੇਵਾ ਮੁਕੰਮਲ ਹੋਣ ਮਗਰੋਂ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤ ਅਰਪਣ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ […]

Continue Reading

ਬੀਐਸਐਫ਼ ਵਲੋਂ ਹਥਿਆਰਾਂ ਸਮੇਤ 2 ਤਸਕਰ ਗਿਫ਼ਤਾਰ

ਅੰਮ੍ਰਿਤਸਰ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਸਰਹੱਦੀ ਇਲਾਕੇ ’ਚ ਹਥਿਆਰਾਂ ਦੀ ਤਸਕਰੀ ਖਿਲਾਫ਼ ਬੀ.ਐਸ.ਐਫ਼. ਨੇ ਅੱਜ ਇਕ ਵੱਡੀ ਸਫਲਤਾ ਹਾਸਲ ਕੀਤੀ। ਮਿਲੀ ਜਾਣਕਾਰੀ ਮੁਤਾਬਕ, ਬੱਚੀਵਿੰਡ ਤੇ ਕੱਕੜ ਪਿੰਡਾਂ ਨੇੜੇ ਕੀਤੇ ਗਏ ਓਪਰੇਸ਼ਨ ਦੌਰਾਨ ਦੋ ਤਸਕਰਾਂ ਨੂੰ ਦੋ ਪਿਸਤੌਲ, ਦੋ ਮੈਗਜ਼ੀਨ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।ਖੂਫੀਆ ਇਨਪੁਟ ਮਿਲਣ ਮਗਰੋਂ ਬੀ.ਐਸ.ਐਫ਼. ਦੇ ਜਵਾਨਾਂ ਨੇ ਤੁਰੰਤ ਕਾਰਵਾਈ […]

Continue Reading

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਸਟਲ ਦੇ ਬਾਥਰੂਮ ’ਚੋਂ ਮਿਲੀ ਵਿਦਿਆਰਥੀ ਦੀ ਲਾਸ਼

ਅੰਮ੍ਰਿਤਸਰ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਅੱਜ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਕ ਪੀਐੱਚਡੀ ਕਰ ਰਹੇ ਵਿਦਿਆਰਥੀ ਦੀ ਲਾਸ਼ ਹੋਸਟਲ ਦੇ ਬਾਥਰੂਮ ’ਚੋਂ ਮਿਲੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਨਿਵਾਸੀ 32 ਸਾਲਾ ਹਰਪ੍ਰੀਤ ਸਿੰਘ, ਜੋ ਆਪਣੇ ਭਰਾ ਨਾਲ ਇਕੱਠੇ ਪੀਐੱਚਡੀ ਕਰ ਰਿਹਾ ਸੀ, ਵਿਦਿਆਰਥੀ ਹੋਸਟਲ ਵਿੱਚ ਰਹਿ ਰਿਹਾ ਸੀ।ਜਦ ਹਰਪ੍ਰੀਤ ਸਿੰਘ ਬਾਥਰੂਮ […]

Continue Reading

ਗੱਡੀ ਉੱਤੇ ਲਾਲ ਬੱਤੀ ਤੇ ਹੂਟਰ ਲਗਾ ਕੇ ਘੁੰਮ ਰਹੇ ਨਿਹੰਗ ਸਿੰਘ ਦਾ ਚਲਾਨ ਕੱਟਿਆ

ਬਠਿੰਡਾ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਸ਼ਹਿਰ ਦੇ ਜੀਟੀ ਰੋਡ ’ਤੇ ਬੀਤੇ ਦਿਨੀ ਨਿਹੰਗ ਸਿੰਘ ਆਪਣੇ ਪਰਿਵਾਰ ਸਮੇਤ ਕਾਰ ਰਾਹੀਂ ਰੇਲਵੇ ਸਟੇਸ਼ਨ ਜਾ ਰਿਹਾ ਸੀ। ਗੱਡੀ ਉੱਤੇ ਲਾਲ ਬੱਤੀ ਲੱਗੀ ਹੋਈ ਸੀ ਅਤੇ ਹੂਟਰ ਵੀ ਵੱਜ ਰਿਹਾ ਸੀ।ਟ੍ਰੈਫਿਕ ਇੰਚਾਰਜ ਐਸਆਈ ਅਮਰੀਕ ਸਿੰਘ ਅਤੇ ਟੀਮ ਨੇ ਫੌਰੀ ਕਾਰਵਾਈ ਕਰਦਿਆਂ ਗੱਡੀ ਨੂੰ ਰੋਕ ਲਿਆ ਅਤੇ ਨਿਹੰਗ ਸਿੰਘ ਕੋਲੋਂ […]

Continue Reading