ਲੁਧਿਆਣਾ ਵਿੱਚ ਨਕਲੀ ਡੀਐਸਪੀ ਗ੍ਰਿਫ਼ਤਾਰ

ਲੁਧਿਆਣਾ 27 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਲੁਧਿਆਣਾ ਵਿੱਚ ਪੁਲਿਸ ਨੇ ਇੱਕ ਨਕਲੀ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਧੋਖੇਬਾਜ਼ ਲੋਕਾਂ ਸਾਹਮਣੇ ਆਪਣੇ ਆਪ ਨੂੰ ਅਸਲੀ ਡੀਐਸਪੀ ਵਜੋਂ ਪੇਸ਼ ਕਰਦਾ ਸੀ। ਦੋਸ਼ੀ ਨੇ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ‘ਤੇ ਪੁਲਿਸ ਦੀ ਵਰਦੀ ਪਹਿਨੀ ਆਪਣੀ ਫੋਟੋ ਵੀ ਅਪਲੋਡ ਕੀਤੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ […]

Continue Reading

ਦੇਸ਼ ਭਗਤ ਯੂਨੀਵਰਸਿਟੀ ਨੇ ਪਹਿਲਗਾਮ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਸਕਾਲਰਸ਼ਿਪ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ

ਮੰਡੀ ਗੋਬਿੰਦਗੜ੍ਹ, 27 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਏਕਤਾ ਅਤੇ ਹਮਦਰਦੀ ਲਈ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਇੱਕ ਵਿਸ਼ੇਸ਼ ਸਮਾਜਿਕ ਜ਼ਿੰਮੇਵਾਰੀ ਦੀ ਪਹਿਲਕਦਮੀ ਦਾ ਐਲਾਨ ਕੀਤਾ ਹੈ। ਇਸ ਪਹਿਲਕਦਮੀ ਦੇ ਤਹਿਤ, ਯੂਨੀਵਰਸਿਟੀ ਪੀੜਤਾਂ ਦੇ ਯੋਗ ਪਰਿਵਾਰਕ ਮੈਂਬਰਾਂ (ਆਸ਼ਰਿਤਾਂ) ਨੂੰ ਟਿਊਸ਼ਨ ਫੀਸ ‘ਤੇ 100% ਸਕਾਲਰਸ਼ਿਪ ਦੇਵੇਗੀ, […]

Continue Reading

ਗਮਾਡਾ ਅਤੇ ਟੀ.ਡੀ.ਆਈ ਬਿਲਡਰ ਦੀ ਨਲਾਇਕੀ ਕਾਰਨ ਸੈਕਟਰ 111 ਵਿੱਚ ਐਕਸੀਡੈਂਟ ਨਾਲ ਹੋਈ ਮੌਤ

ਅਸੋਸੀਏਸਨਾਂ ਪਿਛਲੇ ਲੰਮੇ ਸਮੇਂ ਤੋ ਰਸਤਿਆਂ ਦੇ ਹੱਲ ਲਈ ਗਮਾਡਾ ਦੇ ਅਧਿਕਾਰੀਆਂ ਤੋਂ ਕਰਦੀਆਂ ਆ ਰਹੀਆਂ ਮੰਗ ਮੁਹਾਲੀ 27 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਟੀ.ਡੀ.ਆਈ ਦੇ ਸੈਕਟਰਾਂ 110 ਅਤੇ 111 ਵਿੱਚ ਬਿਲਡਰ ਵੱਲੋ ਗਮਾਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਬਿਨ੍ਹਾਂ ਰਸਤਿਆਂ ਤੋਂ ਕੱਟੇ ਪਲਾਟਾਂ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ […]

Continue Reading

ਵਿਜੀਲੈਂਸ ਬਿਓਰੋ ਪੰਜਾਬ ’ਚ  IPS ਅਤੇ PPS ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ 27 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਪੰਜਾਬ ਵਿਜੀਲੈਂਸ ਬਿਓਰੋ ਵਿੱਚ ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਵੱਲੋਂ 1 ਆਈਪੀਐਸ ਅਤੇ 2 ਪੀਪੀਐਸ ਅਧਿਕਾਰੀਆਂ ਨੂੰ ਬਦਲਿਆ ਹੈ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।

Continue Reading

ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੋਂ ਅੰਬ ਸਾਹਿਬ ਚੌਕ ਤੱਕ ਵਿਸ਼ਾਲ ਕੈਂਡਲ ਰੋਸ ਮਾਰਚ ਕੱਢਿਆ ਗਿਆ, ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ

ਹਿੰਦੂ-ਮੁਸਲਿਮ ਨਫ਼ਰਤ ਦੇ ਬੀਜ ਬੀਜਣ ਦਾ ਖਮਿਆਜ਼ਾ ਸੈਲਾਨੀਆਂ ਨੂੰ ਭੁਗਤਣਾ ਪਿਆ, ਜੰਗ ਆਖਰੀ ਰਾਹ ਨਹੀਂ: ਪਹਿਲਵਾਨ ਅਮਰਜੀਤ ਸਿੰਘ ਗਿੱਲ ਮੋਹਾਲੀ 27 ਅਪ੍ਰੈਲ,ਬੋਲੇ ਪੰਜਾਬ ਬਿਊਰੋ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲਿਆਂ ਵਿੱਚ ਬੇਰਹਿਮੀ ਨਾਲ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਅਤੇ ਮਨੁੱਖਤਾ ਦੇ ਨਾਮ ‘ਤੇ ਪਾਕਿਸਤਾਨ ਦੀਆਂ ਘਿਣਾਉਣੀਆਂ ਕਾਰਵਾਈਆਂ ਦੀ ਨਿੰਦਾ […]

Continue Reading

80 ਘੰਟਿਆਂ ਤੋਂ ਪਾਕਿਸਤਾਨੀ ਫੌਜ ਦੀ ਹਿਰਾਸਤ ਵਿੱਚ ਬੀਐਸਐਫ ਜਵਾਨ, ਅਧਿਕਾਰੀਆਂ ਨੇ 3 ਮੀਟਿੰਗਾਂ ਕੀਤੀਆਂ, ਅਜੇ ਵੀ ਰਿਹਾਅ ਨਹੀਂ

ਫਿਰੋਜਪੁਰ 27 ਅਪ੍ਰੈਲ ,ਬੋਲੇ ਪੰਜਾਬ ਬਿਊਰੋ : 23 ਅਪ੍ਰੈਲ ਨੂੰ, ਪਾਕਿਸਤਾਨੀ ਫੌਜ ਨੇ ਪੰਜਾਬ ਦੇ ਫਿਰੋਜ਼ਪੁਰ ਵਿੱਚ ਗਲਤੀ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਵਿੱਚ ਇੱਕ ਬੀਐਸਐਫ ਜਵਾਨ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ 80 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਬੀਐਸਐਫ ਜਵਾਨ ਨੂੰ ਰਿਹਾਅ ਨਹੀਂ ਕੀਤਾ ਗਿਆ ਹੈ। ਦਰਅਸਲ, 23 ਅਪ੍ਰੈਲ ਦੀ […]

Continue Reading

ਮੋਹਾਲੀ ; ਬਾਹਰ ਖੜ੍ਹੀ ਵਰਨਾ ਕਾਰ ਨੂੰ ਅੱਗ ਲਾ ਕੇ ਸਾੜਨ ਵਾਲ਼ੇ 04 ਨਾ-ਮਾਲੂਮ ਦੋਸ਼ੀਆਂ ਵਿੱਚੋਂ 02 ਗ੍ਰਿਫਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਅਪ੍ਰੈਲ ,ਬੋਲੇ ਪੰਜਾਬ ਬਿਊਰੋ :ਮੋਹਾਲੀ ਪੁਲਿਸ ਨੇ ਸ਼ਹਿਰ ਦੇ ਸੈਕਟਰ-78 ਦੇ ਬਾਹਰ ਖੜੀ ਵਰਨਾ ਕਾਰ ਨੂੰ ਅੱਗ ਲਗਾਕੇ ਸਾੜਨ ਵਾਲੇ 04 ਨਾ-ਮਾਲੂਮ ਦੋਸ਼ੀਆਂ ਵਿੱਚੋਂ ਮੁਕੱਦਮਾ 02 ਦੋਸ਼ੀਆਂ ਗ੍ਰਿਫਤਾਰ ਕਰਕੇ, ਮੁੱਕਦਮੇ ਨੂੰ ਟ੍ਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸ ਐਸ ਪੀ ਦੀਪਕ ਪਾਰਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੌਰਵ ਜਿੰਦਲ […]

Continue Reading

SGPC ਦੇ ਅਦਾਰਿਆਂ ਵਿੱਚ ਲੈਕਚਰਾਰਾਂ ਤੇ ਪ੍ਰੋਫੈਸਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

ਚੰਡੀਗੜ੍ਹ 27 ਅਪ੍ਰੈਲ,ਬੋਲੇ ਪੰਜਾਬ ਬਿਊਰੋ : ਸਿੱਖਿਆ ਖੇਤਰ ਵਿੱਚ ਅਧਿਆਪਕ ਵਜੋਂ ਨੌਕਰੀ ਕਰਨ ਦੇ ਚਾਹਵਾਨਾਂ ਲਈ ਪੰਜਾਬ ਵਿੱਚ ਲੈਕਚਰਾਰਾਂ ਅਤੇ ਪ੍ਰੋਫੈਸਰਾਂ ਦੀਆਂ ਅਸਾਮੀਆਂ ਨਿਕਲੀਆਂ ਹਨ। ਪ੍ਰੋਫੈਸਰਾਂ ਅਤੇ ਲੈਕਚਰਾਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। SGPC ਦੇ ਅਦਾਰਿਆਂ ਵਿੱਚ ਵੱਖ ਵੱਖ ਵਿਸ਼ਿਆਂ ਲਈ 315 ਅਸਾਮੀਆਂ ਕੱਢੀਆਂ ਗਈਆਂ ਹਨ। ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 942

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 27-04-2025 ,ਅੰਗ 942 Amrit vele da Hukamnama Sri Darbar Sahib, Sri Amritsar, Ang 942, 27-04-2025 ਰਾਮਕਲੀ ਮਹਲਾ ੧ ਸਿਧ ਗੋਸਟਿ ੴ ਸਤਿਗੁਰ ਪ੍ਰਸਾਦਿ ॥ ਗੁਰਮੁਖਿ ਚੂਕੈ ਆਵਣ ਜਾਣੁ ॥ ਗੁਰਮੁਖਿ ਦਰਗਹ ਪਾਵੈ ਮਾਣੁ ॥ ਗੁਰਮੁਖਿ ਖੋਟੇ ਖਰੇ ਪਛਾਣੁ ॥ ਗੁਰਮੁਖਿ ਲਾਗੈ ਸਹਜਿ ਧਿਆਨੁ ॥ ਗੁਰਮੁਖਿ ਦਰਗਹ […]

Continue Reading

ਆਪ’ ਸਰਕਾਰ ਦੀ ਮੈਗਾ ਸਫਾਈ ਮੁਹਿੰਮ; ਵਿਧਾਇਕਾਂ, ਮੰਤਰੀਆਂ ਅਤੇ ਵਲੰਟੀਅਰਾਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਮਿਲਾਇਆ ਹੱਥ

ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸੈਨੀਟੇਸ਼ਨ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ ਚੰਡੀਗੜ੍ਹ/ਲੁਧਿਆਣਾ, 26 ਅਪ੍ਰੈਲ ,ਬੋਲੇ ਪੰਜਾਬ ਬਿਊਰੋ: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਢੁਕਵੀਂ ਸਫਾਈ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲੁਧਿਆਣਾ ਸ਼ਹਿਰ ਦੇ ਸਾਰੇ […]

Continue Reading