News

ਉੱਤਰਕਾਸ਼ੀ ’ਚ ਮਲਬਾ ਡਿੱਗਣ ਕਾਰਨ ਪਿਤਾ-ਬੇਟੀ ਦੀ ਮੌਤ, ਦੋ ਲਾਪਤਾ

ਉੱਤਰਕਾਸ਼ੀ, 24 ਜੂਨ,ਬੋਲੇ ਪੰਜਾਬ ਬਿਊਰੋ;ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਸੋਮਵਾਰ ਦੀ ਸ਼ਾਮ ਯਮੁਨੋਤਰੀ ਧਾਮ ਦੀ ਪੈਦਲ ਯਾਤਰਾ ਰਸਤੇ ’ਤੇ ਜਾਨਕੀ ਚੱਟੀ ਨੇੜੇ ਵੱਡਾ ਹਾਦਸਾ ਵਾਪਰ ਗਿਆ। ਮਲਬਾ ਡਿੱਗਣ ਨਾਲ ਇੱਕ ਪਿਤਾ ਅਤੇ ਉਸ ਦੀ ਬੇਟੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਯਾਤਰੀ ਅਜੇ ਵੀ ਲਾਪਤਾ ਹਨ। ਹਾਦਸਾ ਓਸ ਵੇਲੇ ਵਾਪਰਿਆ ਜਦੋਂ ਪੰਜ ਯਾਤਰੀ ਰਸਤੇ […]

Continue Reading

ਮੋਗਾ ‘ਚ ਬਾਈਕ ਸਵਾਰ, ਨੌਜਵਾਨ ਨੂੰ ਗੋਲੀਆਂ ਮਾਰ ਕੇ ਫ਼ਰਾਰ

ਮੋਗਾ, 24 ਜੂਨ,ਬੋਲੇ ਪੰਜਾਬ ਬਿਉਰੋ;ਮੋਗਾ ਦੇ ਮਹਾਂਵੀਰ ਨਗਰ ਵਿੱਚ ਬਾਈਕ ਸਵਾਰ ਨੌਜਵਾਨਾਂ ਨੇ ਘਰ ਦੇ ਬਾਹਰ ਬੈਠੇ ਨੌਜਵਾਨ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਸਾਹਿਲ ਕੁਮਾਰ ਗਲੀ ਵਿੱਚ ਘਰ ਦੇ ਬਾਹਰ ਬੈਠੇ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ, ਉਸੇ […]

Continue Reading

ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੂੰ ਇੰਗਲੈਂਡ ਜਾਣ ਤੋਂ ਰੋਕਿਆ

ਫਰੀਦਕੋਟ, 24 ਜੂਨ,ਬੋਲੇ ਪੰਜਾਬ ਬਿਉਰੋ;ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੂੰ ਇੰਗਲੈਂਡ ਜਾਣ ਤੋਂ ਰੋਕ ਦਿੱਤਾ ਗਿਆ। ਸੂਤਰਾਂ ਅਨੁਸਾਰ, ਇਹ ਕਾਰਵਾਈ ਵਿਜੀਲੈਂਸ ਬਿਊਰੋ ਵੱਲੋਂ ਚੱਲ ਰਹੀ ਭ੍ਰਿਸ਼ਟਾਚਾਰ ਜਾਂਚ ਦੇ ਸੰਦਰਭ ’ਚ ਕੀਤੀ ਗਈ। ਖ਼ਬਰ ਹੈ ਕਿ ਕਈ ਕਰੋੜ ਦੀ ਮਸ਼ੀਨਰੀ ਖਰੀਦ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਟੈਂਡਰ ਅਲਾਟਮੈਂਟ […]

Continue Reading

ਚੰਡੀਗੜ੍ਹ ‘ਚ 2 ਲੱਖ 50 ਹਜ਼ਾਰ ਦੀ ਔਨਲਾਈਨ ਠੱਗੀ ਮਾਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ, 24 ਜੂਨ,ਬੋਲੇ ਪੰਜਾਬ ਬਿਊਰੋ;ਚੰਡੀਗੜ੍ਹ ਸਾਈਬਰ ਸੈੱਲ ਪੁਲਿਸ ਨੇ ਚੰਡੀਗੜ੍ਹ ਵਿੱਚ 2 ਲੱਖ 50 ਹਜ਼ਾਰ ਦੀ ਔਨਲਾਈਨ ਧੋਖਾਧੜੀ ਦੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਜੈਪੁਰ, ਰਾਜਸਥਾਨ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਨਾਮ ਵਿਮਲ ਕੁਮਾਰ ਅਤੇ ਰਾਜ ਕੁਮਾਰ ਉਰਫ਼ ਰਾਜੂ ਹਨ। ਦੋਵਾਂ ਖ਼ਿਲਾਫ਼ ਚੰਡੀਗੜ੍ਹ ਸੈਕਟਰ 17 ਸਾਈਬਰ ਸੈੱਲ ਵਿੱਚ ਧਾਰਾ 419, 420, […]

Continue Reading

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ, 24 ਜੂਨ,ਬੋਲੇ ਪੰਜਾਬ ਬਿਊਰੋ;ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਬੀਜਿੰਗ ਵਿੱਚ ਚੀਨ ਦੇ ਸਟੇਟ ਕੌਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸੁਰੱਖਿਆ ਸਲਾਹਕਾਰਾਂ ਦੀ 20ਵੀਂ ਮੀਟਿੰਗ ਦੇ ਮੌਕੇ ‘ਤੇ ਹੋਈ।ਇਸ ਦੌਰਾਨ ਡੋਭਾਲ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ […]

Continue Reading

ਮੋਟਰ ‘ਤੇ ਸ਼ਰਾਬ ਪੀਣੋਂ ਰੋਕਣ ‘ਤੇ ਤਿੰਨ ਵਿਅਕਤੀਆਂ ਨੇ ਬੀਐਸਐਫ ਦੀਆਂ ਮਹਿਲਾ ਮੁਲਾਜ਼ਮਾਂ ਸਾਹਮਣੇ ਨੰਗੇ ਹੋਣ ਦੀ ਕੀਤੀ ਕੋਸ਼ਿਸ਼

ਫ਼ਿਰੋਜ਼ਪੁਰ, 20 ਜੂਨ,ਬੋਲੇ ਪੰਜਾਬ ਬਿਊਰੋ;ਮਦੋਟ ਥਾਣੇ ਦੇ ਅਧੀਨ ਪੈਂਦੇ ਬੀਐੱਸਐੱਫ ਦੀ ਗੱਟੀ ਹਯਾਤ ਚੌਕੀ ‘ਤੇ ਤਾਇਨਾਤ ਮਹਿਲਾ ਜਵਾਨਾਂ ਨੇ ਤਿੰਨ ਵਿਅਕਤੀਆਂ ਨੂੰ ਮੋਟਰ ‘ਤੇ ਸ਼ਰਾਬ ਪੀਣੋਂ ਰੋਕਿਆ, ਪਰ ਇਹ ਰੋਕ ਟੋਕ ਓਹਨਾ ਨੂੰ ਚੁਭ ਗਈ।ਮੋਟਰ ’ਤੇ ਸ਼ਰਾਬ ਪੀ ਰਹੇ ਜਰਨੈਲ ਸਿੰਘ, ਹਰਜਿੰਦਰ ਸਿੰਘ ਅਤੇ ਦਿਲਬਾਗ ਸਿੰਘ (ਸਾਰੇ ਵਾਸੀ ਚੱਕ ਭੰਗੇ ਵਾਲਾ) ਨੇ ਬੀਐੱਸਐੱਫ ਦੀਆਂ ਮਹਿਲਾ […]

Continue Reading

ਦੋ ਈ-ਰਿਕਸ਼ਾ ਅਤੇ ਕਾਰ ਦੀ ਟੱਕਰ ਨਾਲ ਦੋ ਦੀ ਮੌਤ, ਛੇ ਜ਼ਖ਼ਮੀ

ਗੁਰਦਾਸਪੁਰ, 24 ਜੂਨ,ਬੋਲੇ ਪੰਜਾਬ ਬਿਊਰੋ;ਸ਼ਹਿਰ ਦੇ ਬੱਬਰੀ ਬਾਈਪਾਸ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਦੋ ਈ-ਰਿਕਸ਼ਾ ਅਤੇ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵਿੱਚ ਇੱਕ ਔਰਤ ਤੇ ਉਸ ਦੇ ਪੇਟ ਵਿੱਚ ਪਲ ਰਹੇ ਅੱਠ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਹਾਦਸੇ ਵਿੱਚ ਛੇ ਹੋਰ ਲੋਕ, ਜਿਨ੍ਹਾਂ ਵਿੱਚ ਦੋ ਛੋਟੀਆਂ ਬੱਚੀਆਂ ਵੀ ਸ਼ਾਮਲ ਹਨ, […]

Continue Reading

ਰਹੱਸਮਈ ਹਾਲਾਤਾਂ ਵਿੱਚ ਮਿਲੀ ਗਰਭਵਤੀ ਔਰਤ ਦੀ ਲਾਸ਼

ਫਾਜ਼ਿਲਕਾ, 24 ਜੂਨ,ਬੋਲੇ ਪੰਜਾਬ ਬਿਊਰੋ;ਫਾਜ਼ਿਲਕਾ ਦੇ ਪਾਲੀਵਾਲਾ ਪਿੰਡ ਵਿੱਚ ਇੱਕ ਗਰਭਵਤੀ ਔਰਤ ਦੀ ਲਾਸ਼ ਰਹੱਸਮਈ ਹਾਲਾਤਾਂ ਵਿੱਚ ਮਿਲਣ ਤੋਂ ਬਾਅਦ, ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਉਨ੍ਹਾਂ ਦੀ ਗੱਲ ਨਾ ਸੁਣਨ ਦਾ ਦੋਸ਼ ਲਗਾਉਂਦੇ ਹੋਏ ਹਾਈਵੇਅ ਜਾਮ ਕਰ ਦਿੱਤਾ।ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ 9 ਮਹੀਨਿਆਂ ਦੀ ਗਰਭਵਤੀ ਸੀ ਅਤੇ ਲਗਭਗ 10 […]

Continue Reading

ਲੁਧਿਆਣਾ ‘ਚ ਕਰੋਨਾ ਦੇ ਮਰੀਜ਼ ਵਧਣ ਲੱਗੇ

ਲੁਧਿਆਣਾ, 24 ਜੂਨ,ਬੋਲੇ ਪੰਜਾਬ ਬਿਊਰੋ;ਮਹਾਨਗਰ ਵਿੱਚ ਕੋਰੋਨਾ ਦੇ ਮਰੀਜ਼ ਸਾਹਮਣੇ ਆਉਣੇ ਜਾਰੀ ਹਨ। ਜ਼ਿਲ੍ਹੇ ਵਿੱਚ 9 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 6 ਤੋਂ 75 ਸਾਲ ਦੀ ਉਮਰ ਦੇ ਲੋਕ ਸ਼ਾਮਲ ਹਨ। ਸਿਹਤ ਵਿਭਾਗ ਦੇ ਅਨੁਸਾਰ, ਅੱਜ ਰਿਪੋਰਟ ਕੀਤੇ ਗਏ ਮਰੀਜ਼ਾਂ ਵਿੱਚ ਛੇ ਪੁਰਸ਼ ਅਤੇ ਤਿੰਨ ਔਰਤਾਂ ਸ਼ਾਮਲ ਹਨ। ਪੁਰਸ਼ ਮਰੀਜ਼ਾਂ ਵਿੱਚ ਇੱਕ 6 […]

Continue Reading

ਜਲੰਧਰ ‘ਚ ਫਿਰੌਤੀ ਲਈ ਘਰ ‘ਤੇ ਚਲਾਈਆਂ ਗੋਲੀਆਂ

ਜਲੰਧਰ, 24 ਜੂਨ,ਬੋਲੇ ਪੰਜਾਬ ਬਿਉਰੋ;ਸ਼ਹਿਰ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਗੁਲਾਬ ਦੇਵੀ ਰੋਡ ‘ਤੇ ਨਿਊ ਅਮਰ ਨਗਰ ਵਿੱਚ ਇੱਕ ਘਰ ‘ਤੇ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਅਤੇ ਭੱਜ ਗਏ। ਬਦਮਾਸ਼ਾਂ ਨੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਵੀ ਦਿੱਤੀਆਂ। ਮਾਮਲਾ ਫਿਰੌਤੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।ਮਾਮਲਾ […]

Continue Reading