News

ਹੇਮਕੁੰਟ ਸਾਹਿਬ ਦੀ ਯਾਤਰਾ ਲਈ ਤਿਆਰੀਆਂ ਮੁਕੰਮਲ, 22 ਮਈ ਨੂੰ ਰਿਸ਼ੀਕੇਸ਼ ਤੋਂ ਹੋਵੇਗਾ ਪਹਿਲਾ ਜਥਾ ਰਵਾਨਾ

ਦੇਹਰਾਦੂਨ, 18 ਮਈ,ਬੋਲੇ ਪੰਜਾਬ ਬਿਊਰੋ ਦੁਨੀਆ ਦੇ ਸਭ ਤੋਂ ਉੱਚਾਈ ’ਤੇ ਸਥਿਤ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ (15200 ਫੁੱਟ) ਵੱਲ ਜਾ ਰਹੇ ਰਸਤੇ ‘ਚੋਂ ਬਰਫ਼ ਹਟਾ ਦਿੱਤੀ ਗਈ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਫੌਜ ਦੇ ਜਵਾਨਾਂ ਨੇ ਠੰਢ ਅਤੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪਣੀ ਸਖ਼ਤ ਮਿਹਨਤ ਨਾਲ ਰਸਤੇ ਨੂੰ ਯਾਤਰੀਆਂ ਲਈ ਖੋਲ੍ਹ ਦਿੱਤਾ ਹੈ।ਜਵਾਨਾਂ […]

Continue Reading

ਕੰਧ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ

ਨਵੀਂ ਦਿੱਲੀ, 18 ਮਈ,ਬੋਲੇ ਪੰਜਾਬ ਬਿਊਰੋ ;ਦਿੱਲੀ ਦੇ ਪਹਾੜਗੰਜ ’ਚ ਸ਼ਨੀਵਾਰ ਦੀ ਸ਼ਾਮ ਨੂੰ ਕੰਧ ਡਿੱਗਣ ਕਾਰਨ ਹੋਏ ਹਾਦਸੇ ਨੇ ਤਿੰਨ ਜਾਨਾਂ ਲੈ ਲਈਆਂ। ਕ੍ਰਿਸ਼ਨਾ ਹੋਟਲ ਨੇੜੇ ਆਰਾ ਕਾਂਸਾ ਰੋਡ ਉੱਤੇ ਇਕ ਨਿਰਮਾਣ ਅਧੀਨ ਇਮਾਰਤ ਦੇ ਬੇਸਮੈਂਟ ਵਿੱਚ ਕੰਮ ਚੱਲ ਰਿਹਾ ਸੀ,ਇਸ ਦੌਰਾਨ ਅਚਾਨਕ ਕੰਧ ਢਹਿ ਗਈ।ਇਹ ਘਟਨਾ ਸ਼ਾਮ 6:05 ਵਜੇ ਦੇ ਕਰੀਬ ਵਾਪਰੀ। ਕੰਧ […]

Continue Reading

ਹੈਦਰਾਬਾਦ : ਇਤਿਹਾਸਕ ਚਾਰਮੀਨਾਰ ਨੇੜੇ ਬਿਲਡਿੰਗ ‘ਚ ਲੱਗੀ ਭਿਆਨਕ ਅੱਗ, ਦਰਜਨ ਤੋਂ ਵੱਧ ਮੌਤਾਂ

ਹੈਦਰਾਬਾਦ, 18 ਮਈ,ਬੋਲੇ ਪੰਜਾਬ ਬਿਊਰੋ ;ਤੇਲੰਗਾਨਾ ਦੇ ਹੈਦਰਾਬਾਦ ਵਿੱਚ ਇਤਿਹਾਸਕ ਚਾਰਮੀਨਾਰ ਨੇੜੇ ਗੁਲਜ਼ਾਰ ਹਾਊਸ ਦੀ ਇੱਕ ਇਮਾਰਤ ਵਿੱਚ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਈ ਲੋਕਾਂ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ […]

Continue Reading

ਨਿਊਯਾਰਕ : ਮੈਕਸੀਕਨ ਨੇਵੀ ਦਾ ਸਮੁੰਦਰੀ ਜਹਾਜ਼ ਬਰੁਕਲਿਨ ਬ੍ਰਿਜ ਨਾਲ ਟਕਰਾਇਆ, ਕਈ ਜ਼ਖਮੀ, ਚਾਰ ਦੀ ਹਾਲਤ ਨਾਜ਼ੁਕ

ਨਿਊਯਾਰਕ, 18 ਮਈ,ਬੋਲੇ ਪੰਜਾਬ ਬਿਊਰੋ ;ਨਿਊਯਾਰਕ ਦੇ ਬਰੁਕਲਿਨ ’ਚ ਇੱਕ ਹਾਦਸਾ ਸਾਹਮਣੇ ਆਇਆ ਹੈ। ਮੈਕਸੀਕਨ ਨੇਵੀ ਦਾ ਇੱਕ ਸਮੁੰਦਰੀ ਜਹਾਜ਼ ਸ਼ਨੀਵਾਰ ਰਾਤ ਨਿਊਯਾਰਕ ਦੇ ਮਸ਼ਹੂਰ ਬਰੁਕਲਿਨ ਬ੍ਰਿਜ ਦੇ ਹੇਠ ਲੰਘਦਿਆਂ ਅਚਾਨਕ ਪੁਲ ਨਾਲ ਟਕਰਾ ਗਿਆ।ਇਸ ਭਿਆਨਕ ਟੱਕਰ ’ਚ 19 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਤੋਂ […]

Continue Reading

ਲਾਰੈਂਸ ਬਿਸ਼ਨੋਈ ਗਿਰੋਹ ਦਾ ਬਦਮਾਸ਼ ਪੁਲਿਸ ਨਾਲ ਮੁਠਭੇੜ ’ਚ ਜ਼ਖ਼ਮੀ

ਸ੍ਰੀ ਮੁਕਤਸਰ ਸਾਹਿਬ, 18 ਮਈ,ਬੋਲੇ ਪੰਜਾਬ ਬਿਊਰੋ :ਸੀ.ਆਈ.ਏ. ਮਲੋਟ ਦੀ ਟੀਮ ਨੇ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਜੁੜੇ ਇੱਕ ਬਦਮਾਸ਼ ਨੂੰ ਮੁਠਭੇੜ ’ਚ ਗੋਲੀ ਮਾਰ ਕੇ ਕਾਬੂ ਕਰ ਲਿਆ।ਡੀ.ਐਸ.ਪੀ (ਡੀ) ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵਲੋਂ ਰਾਤ ਸਮੇਂ ਰੋਜ਼ਾਨਾ ਦੀ ਗਸ਼ਤ ਦੌਰਾਨ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ […]

Continue Reading

ਸ਼੍ਰੀਹਰੀਕੋਟਾ ਤੋਂ ਲਾਂਚ ਕੀਤੇ PSLV-C61 ਦੇ ਤੀਜੇ ਪੜਾਅ ’ਚ ਆਈ ਰੁਕਾਵਟ, ਮਿਸ਼ਨ ਹੋਇਆ ਅਸਫਲ

ਸ਼੍ਰੀਹਰੀਕੋਟਾ, 18 ਮਈ,ਬੋਲੇ ਪੰਜਾਬ ਬਿਊਰੋ ;ਭਾਰਤੀ ਪੁਲਾੜ ਖੋਜ ਸੰਗਠਨ (ISRO) ਨੂੰ ਐਤਵਾਰ ਨੂੰ ਆਪਣੇ ਇਕ ਹੋਰ ਉਡਾਣ ਮਿਸ਼ਨ ਵਿੱਚ ਥੋੜ੍ਹੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ PSLV-C61 ਰਾਕੇਟ ਆਪਣੀ ਯਾਤਰਾ ਦੇ ਤੀਜੇ ਪੜਾਅ ’ਚ ਦਬਾਅ ਦੀ ਸਮੱਸਿਆ ਕਾਰਨ ਧਰਤੀ ਨਿਰੀਖਣ ਉਪਗ੍ਰਹਿ ਨੂੰ ਅਕਾਸ਼ ਵਿੱਚ ਨਹੀਂ ਭੇਜ ਸਕਿਆ।ISRO ਦੇ ਚੇਅਰਮੈਨ ਵੀ. ਨਾਰਾਇਣਨ ਨੇ ਦੱਸਿਆ ਕਿ PSLV […]

Continue Reading

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ 26 ਸਾਲਾ ਨੌਜਵਾਨ ਗ੍ਰਿਫ਼ਤਾਰ

ਚੰਡੀਗੜ੍ਹ, 18 ਮਈ ,ਬੋਲੇ ਪੰਜਾਬ ਬਿਊਰੋ ;ਭਾਰਤੀ ਖੁਫੀਆ ਏਜੰਸੀਆਂ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦਿਆਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਰਾਜਾਕਾ ਪਿੰਡ ਤੋਂ ਇੱਕ 26 ਸਾਲਾ ਨੌਜਵਾਨ ਨੂੰ ਦਬੋਚ ਲਿਆ ਹੈ।ਮੁਲਜ਼ਮ ਨੌਜਵਾਨ ਦੀ ਪਛਾਣ ਅਰਮਾਨ ਵਜੋਂ ਹੋਈ ਹੈ, ਜਿਸ ਨੂੰ ਕੇਂਦਰੀ ਜਾਂਚ ਏਜੰਸੀਆਂ ਤੋਂ ਮਿਲੀ ਖੁਫੀਆ ਜਾਣਕਾਰੀ […]

Continue Reading

ਟਰੱਕ ਨੇ ਐਕਟਿਵਾ ਨੂੰ ਮਾਰੀ ਟੱਕਰ, ਮਾਂ ਦੀ ਮੌਤ ਧੀ ਜਖਮੀ

ਮੁਕੇਰੀਆਂ, 18 ਮਈ,ਬੋਲੇ ਪੰਜਾਬ ਬਿਊਰੋ ;ਸ਼ਹਿਰ ‘ਚ ਭੰਗਾਲਾ ਚੁੰਗੀ ਇਲਾਕੇ ‘ਚ ਬੀਤੀ ਦੇਰ ਸ਼ਾਮ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਧੀ ਗੰਭੀਰ ਜ਼ਖਮੀ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਸਨੇਹੜਾ ਦੀ ਰਹਿਣ ਵਾਲੀ ਕੁਲਵਿੰਦਰ ਕੌਰ, ਜੋ ਕਿ ਆਪਣੇ ਪੇਕੇ ਪਿੰਡ ਬੋਹੜਾਂ ਮਾਂ ਤਰਸੇਮ ਕੌਰ […]

Continue Reading

ਰਾਜ ਜਾਂਚ ਏਜੰਸੀ ਵਲੋਂ ਕਸ਼ਮੀਰ ‘ਚ 11 ਸ਼ੱਕੀ ਵਿਅਕਤੀਆਂ ਦੇ ਘਰਾਂ ‘ਤੇ ਛਾਪੇਮਾਰੀ

ਸ਼੍ਰੀਨਗਰ, 18 ਮਈ,ਬੋਲੇ ਪੰਜਾਬ ਬਿਊਰੋ;ਰਾਜ ਜਾਂਚ ਏਜੰਸੀ (SIA) ਕਸ਼ਮੀਰ ਨੇ ਸ਼ਨੀਵਾਰ ਨੂੰ ਇੱਕ ਸਲੀਪਰ ਸੈੱਲ ਮਾਡਿਊਲ ਨਾਲ ਸਬੰਧਤ 11 ਸ਼ੱਕੀ ਵਿਅਕਤੀਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਕੁਝ ਘਰਾਂ ਤੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ। ਐਸਆਈਏ ਨੇ ਪੁੱਛਗਿੱਛ ਲਈ ਕਈ ਸ਼ੱਕੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।ਐਸਆਈਏ ਦੇ ਅਨੁਸਾਰ, ਸ਼ਨੀਵਾਰ ਸਵੇਰੇ ਮੱਧ ਅਤੇ ਉੱਤਰੀ ਕਸ਼ਮੀਰ […]

Continue Reading

ਬਠਿੰਡਾ ਵਿਖੇ ਲੁਟੇਰਿਆਂ ਨੇ ਪੰਪ ਤੋਂ ਨਕਦੀ ਲੁੱਟੀ

ਬਠਿੰਡਾ, 18 ਮਈ,ਬੋਲੇ ਪੰਜਾਬ ਬਿਊਰੋ :ਬਠਿੰਡਾ ਵਿੱਚ ਦਿਨ-ਦਿਹਾੜੇ ਇੱਕ ਪੈਟਰੋਲ ਪੰਪ ‘ਤੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਜ਼ਿਲ੍ਹਾ ਬਠਿੰਡਾ ਵਿੱਚ, ਤਿੰਨ ਅਣਪਛਾਤੇ ਲੁਟੇਰੇ ਜੋਧਪੁਰ ਰੋਮਾਣਾ ਨੇੜੇ ਸਥਿਤ ਇੱਕ ਪੈਟਰੋਲ ਪੰਪ ਤੋਂ ਬੰਦੂਕ ਦੀ ਨੋਕ ‘ਤੇ ਅਤੇ ਤੇਜ਼ਧਾਰ ਹਥਿਆਰਾਂ ਨਾਲ 10,000 ਰੁਪਏ ਲੁੱਟ ਕੇ ਭੱਜ ਗਏ।ਲੁੱਟ ਦੀ ਸਾਰੀ ਘਟਨਾ ਸੀਸੀਟੀਵੀ […]

Continue Reading