ਕਿਸਾਨਾਂ ਨੇ ਸੁਨੀਲ ਜਾਖੜ ਦੇ ਘਰ ਅੱਗੇ ਲਾਇਆ ਧਰਨਾ

Uncategorized

ਕਿਸਾਨਾਂ ਨੇ ਸੁਨੀਲ ਜਾਖੜ ਦੇ ਘਰ ਅੱਗੇ ਲਾਇਆ ਧਰਨਾ
ਅਬੋਹਰ, 17 ਫਰਵਰੀ, ਬੋਲੇ ਪੰਜਾਬ ਬਿਊਰੋ :
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ‘ਤੇ ਸੈਂਕੜੇ ਲੋਕਾਂ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਘਰ ਪੰਜਕੋਸੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ।
ਧਰਨੇ ਦੌਰਾਨ ਹਾਜ਼ਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਬੇਜ ਸਿੰਘ ਰੋਹੀਵਾਲਾ ਤੇ ਹੋਰਾਂ ਨੇ ਕਿਹਾ ਕਿ ਇਹ ਦੋ ਰੋਜ਼ਾ ਧਰਨਾ ਲਾਇਆ ਗਿਆ ਹੈ ਜੋ ਭਲਕੇ ਐਤਵਾਰ ਨੂੰ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਮੌਜੂਦਾ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਕਿਸਾਨ ਹਿਤੈਸ਼ੀ ਹੋਣ ਦਾ ਵਾਅਦਾ ਕਰਦੇ ਸਨ ਪਰ ਹੁਣ ਇਹ ਧਰਨਾ ਉਨ੍ਹਾਂ ਦੀ ਹੀ ਸਰਕਾਰ ਵੱਲੋਂ ਕਿਸਾਨਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰ ਦੇ ਰੋਸ ਵਜੋਂ ਲਗਾਇਆ ਜਾ ਰਿਹਾ ਹੈ।
ਇਸ ਦੌਰਾਨ ਸੁਨੀਲ ਜਾਖੜ ਦੇ ਘਰ ਨੇੜੇ ਯੂਨੀਅਨ ਵੱਲੋਂ ਲਗਾਏ ਗਏ ਟੈਂਟਾਂ ‘ਚ ਪਿੰਡਾਂ ਤੋਂ ਸੈਂਕੜੇ ਕਿਸਾਨ ਪਹੁੰਚ ਰਹੇ ਹਨ।ਮੌਕੇ ‘ਤੇ ਡੀ.ਐੱਸ.ਪੀ ਅਰੁਣ ਮੁੰਡਨ ਦੀ ਅਗਵਾਈ ‘ਚ ਭਾਰੀ ਪੁਲਸ ਫੋਰਸ ਮੌਜੂਦ ਹੈ।ਧਰਨੇ ‘ਚ ਅਬੋਹਰ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ, ਪਵਿੱਤਰ ਸਿੰਘ ਤੰਬੂਵਾਲਾ, ਪਵਿੱਤਰ ਸਿੰਘ ਜ਼ਿਲ੍ਹਾ ਸਲਾਹਕਾਰ, ਗੁਰਮੀਤ ਸਿੰਘ ਮੀਤ ਪ੍ਰਧਾਨ, ਜਗਸੀਰ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *