ਭਾਰਤ ਬੰਦ ਦੇ ਸੱਦੇ ਦੀ ਸਫਲਤਾ ਮੋਦੀ ਸਰਕਾਰ ਨੂੰ ਵੱਡੀ ਚੁਨੌਤੀ।:-ਸਾਂਝਾ ਮੋਰਚਾ

Uncategorized

17 ਫਰਵਰੀ ਮਾਨਸਾ, ਬੋਲੇ ਪੰਜਾਬ ਬਿਊਰੋ ਮੋਦੀ ਦੀਆਂ ਕਾਰਪੋਰੇਟ ਪ੍ਰਸਤ ਤੇ ਧਾਰਮਿਕ ਵੰਡ ਪਾਊ ਦੇਸ਼ ਵਿਰੋਧੀ ਨੀਤੀਆਂ ਖਿਲਾਫ ਅੱਜ ਦੇ “ਭਾਰਤ ਬੰਦ” ਦੇ ਹੁੰਗਾਰੇ ਵਜੋਂ ਮਾਨਸਾ ਸ਼ਹਿਰ ਨੂੰ ਮੁਕੰਮਲ ਬੰਦ ਰੱਖਣ ਲਈ ਆਗੂਆਂ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ #morepic1

             ਸੰਯੁਕਤ ਕਿਸਾਨ ਮੋਰਚਾ, ਟਰੇਡ ਫੈਡਰੇਸ਼ਨਾ ਸਮੇਤ ਵੱਖ ਵੱਖ ਵਰਗਾਂ ਅਤੇ ਦੁਕਾਨਦਾਰ, ਵਪਾਰੀ, ਮੁਲਾਜ਼ਮ ਅਤੇ ਸਵੈਰੋਜ਼ਗਾਰ ਚਲਾ ਰਹੇ ਕਿਰਤੀ ਲੋਕਾਂ ਦੇ ਸਹਿਯੋਗ ਨਾਲ ਮਾਨਸਾ ਸ਼ਹਿਰ ਪੂਰਨ ਤੌਰ ਤੇ ਬੰਦ ਕਰਦੇ ਹੋਏ ਸਥਾਨਕ ਬਾਰਾਂ ਹੱਟਾਂ ਚੌਕ ਵਿਖੇ ਇੱਕ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ ਇੱਕਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਰੂਲਦੁ ਸਿੰਘ ਮਾਨਸਾ,ਰਾਜਵਿੰਦਰ ਸਿੰਘ ਰਾਣਾ, ਕਰਿਆਨਾ ਯੂਨੀਅਨ ਦੇ ਸੁਰੇਸ਼ ਨੰਦਗੜੀਆ, ਮਨਦੀਪ ਗੋਰਾ ਸਾਬਕਾ ਪ੍ਰਧਾਨ,ਮਹਿੰਦਰ ਸਿੰਘ ਭੈਣੀ#morepic2ਬਾਘਾ, ਪਰਮਜੀਤ ਗਾਗੋਵਾਲ,ਬੋਘ ਸਿੰਘ ਮਾਨਸਾ, ਨਿਰਮਲ ਸਿੰਘ ਝੰਡੂਕੇ,ਭਜਨ ਘੁੰਮਣ, ਮੱਖਣ ਭੈਣ ਬਾਘਾ, ਕ੍ਰਿਸ਼ਨ ਚੌਹਾਨ,ਡਾ, ਧੰਨਾ ਮੱਲ ਗੋਇਲ, ਸੁਖਦਰਸ਼ਨ ਨੱਤ,ਮੇਜਰ ਦੂਲੋਵਾਲ , ਭਗਵੰਤ , ਗੁਰਜੰਟ ਮਾਨਸਾ ਆਦਿ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਮੋਦੀ ਸਰਕਾਰ ਨੂੰ ਲੋਕਾਂ ਦੀ ਚਿੰਤਾ ਨਹੀਂ ਸਗੋਂ ਅਡਾਨੀ ਜਵਾਨੀਆਂ ਪੱਖੀ ਲੋਕ ਮਾਰੂ ਨੀਤੀਆਂ ਲਿਆ ਕੇ ਆਮ ਲੋਕਾਂ ਦਾ ਗਲਾ ਘੁੱਟ ਜਾ ਰਿਹਾ ਹੈ।ਅਤੇ ਧਰਮਾਂ ਤੇ ਜਾਤਾ ਅਧਾਰਿਤ ਭਾਈ ਚਾਰਕ ਸਾਂਝ ਨੂੰ ਤੋੜ ਕੇਵਲ ਸੱਤਾ ਪ੍ਰਾਪਤੀ ਕਰਨਾ ਹੈ।ਇਸ ਸਮੇਂ ਸਾਂਝੇ ਮੋਰਚੇ ਨੇ ਕਾਰਪੋਰੇਟ ਘਰਾਣਿਆਂ ਤੇ ਮੋਦੀ ਹਕੂਮਤ ਨੂੰ ਭਾਂਜ ਦੇਣ ਦਾ ਅਹਿਦ ਲਿਆ।ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਨ ਸਮੇਤ ਕਾਲੇ ਕਾਨੂੰਨਾਂ ਰੱਦ ਕਰਨ ਅਤੇ ਰੁਜ਼ਗਾਰ ਵਪਾਰ ਸਬੰਧੀ ਵਿਚਾਰ ਚਰਚਾ ਕੀਤੀ ਗਈ।

 ਪ੍ਰੋਗਰਾਮ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਬਲਵੀਰ ਕੌਰ, ਸ਼ਿੰਦਰਪਾਲ ਕੌਰ,ਰਤਨ ਭੋਲਾ, ਦਲਜੀਤ ਮਾਨਸ਼ਾਹੀਆ, ਸੱਤਪਾਲ ਭੈਣੀ ਬਾਘਾ, ਮਾਸਟਰ ਪਰਮਿੰਦਰ ਸਿੰਘ, ਨਰਿੰਦਰ ਮਾਖਾ, ਬਲਵਿੰਦਰ ਕੌਰ ਭੈਣੀ ਬਾਘਾ, ਮੱਖਣ ਮਾਨਸਾ, ਜਸਵੀਰ ਕੌਰ ਨੱਤ, ਮਨਜੀਤ ਮੀਹਾਂ, ਦਰਸ਼ਨ ਸਿੰਘ, ਸਤਵਿੰਦਰ ਸਿੰਘ, ਗੁਰਸੇਵਕ ਮਾਨ, ਹਰਦੇਵ ਖਿਆਲਾ ਪੱਲੇਦਾਰ ਯੂਨੀਅਨ, ਜਸਵੰਤ ਸਿੰਘ ਭਾਰਤ ਮੁੱਕਤੀ ਮੋਰਚਾ, ਮਾਸਟਰ ਹਰਬੰਸ ਸਿੰਘ, ਮਹਿੰਦਰ ਪਾਲ, ਮਾਸਟਰ ਜਗਦੀਸ਼ ਰਾਏ, ਜਸਵੰਤ ਜਵਾਹਰਕੇ,ਸੁਖਚਰਨ ਦਾਨੇਵਾਲੀਆ, ਆਤਮਾ ਸਿੰਘ ਪਰਮਾਰ, ਗਗਨਦੀਪ ਸ਼ਰਮਾ,ਡਾ,ਲਾਭ ਸਿੰਘ,ਵੈਦ ਸਿਕੰਦਰ ਸਿੰਘ , ਗੁਰਸੇਵਕ ਮਾਨ, ਗੋਰਾ ਲਾਲ,ਕੁਲਵੰਤ ਸਿੰਘ ਵਿਦਿਆਰਥੀ ਆਗੂ ਕੁਲਵਿੰਦਰ ਕਾਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਟ ਸਕੱਤਰ ਦੀ ਭੂਮਿਕਾ ਸੁਰਿੰਦਰਪਾਲ ਵੱਲੋਂ ਬਾਖੂਬੀ ਨਿਭਾਈ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।