ਰੇਡੀਓ ਦੇ ਬਾਦਸ਼ਾਹ ਅਮੀਨ ਸਯਾਨੀ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ

Uncategorized

ਮੁੰਬਈ ,ਬੋਲੇ ਪੰਜਾਬ ਬਿਓਰੋ: 21 ਦਸੰਬਰ 1932 ਨੂੰ ਜਨਮੇ ਰੇਡੀਓ ਦੇ ਬਾਦਸ਼ਾਹ ਅਨਾਊਂਸਰ ਅਮੀਨ ਸਯਾਨੀ ਨੇ 91 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਅਮੀਨ ਸਯਾਨੀ ਨੇ ਮੰਗਲਵਾਰ ਰਾਤ ਮੁੰਬਈ ਦੇ ਇਕ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਬੇਟੇ ਰਾਜਿਲ ਸਯਾਨੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਮੀਨ ਸਯਾਨੀ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ।ਅਮੀਨ ਸਯਾਨੀ ਦੇ ਦੇਹਾਂਤ ਕਾਰਨ ਉਨ੍ਹਾਂ ਦਾ ਪਰਿਵਾਰ ਸੋਗ ‘ਚ ਡੁੱਬਿਆ ਹੋਇਆ ਹੈ। ਸਸਕਾਰ ਬਾਰੇ ਉਨ੍ਹਾਂ ਦੇ ਬੇਟੇ ਨੇ ਕਿਹਾ ਕਿ ਉਹ ਜਲਦੀ ਹੀ ਇਸ ਬਾਰੇ ਅਪਡੇਟ ਦੇਣਗੇ। ਇਸ ਦੁੱਖ ਦੀ ਘੜੀ ‘ਚ ਅਮੀਨ ਸਯਾਨੀ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਸਦਮੇ ‘ਚ ਹਨ।’ਗੀਤ ਮਾਲਾ’ ਉਨ੍ਹਾਂ ਦੇ ਪ੍ਰਸਿੱਧ ਪ੍ਰੋਗਰਾਮਾਂ ‘ਚੋਂ ਇਕ ਇਸ ਇਕ ਸ਼ੋਅ ਨੇ ਅਮੀਨ ਸਯਾਨੀ ਨੂੰ ਬਹੁਤ ਪ੍ਰਸਿੱਧੀ ਦਿੱਤੀ। ਹੈ। ਅਮੀਨ ਸਯਾਨੀ ਨੇ ਆਪਣੇ ਰੇਡੀਓ ਕਰੀਅਰ ‘ਚ 50 ਹਜ਼ਾਰ ਤੋਂ ਵੱਧ ਸ਼ੋਅ ਕੀਤੇ। ਉਹ ਆਪਣੀ ਖੂਬਸੂਰਤ ਆਵਾਜ਼ ਤੇ ਆਕਰਸ਼ਕ ਅੰਦਾਜ਼ ਲਈ ਆਪਣੇ ਪ੍ਰਸ਼ੰਸਕਾਂ ‘ਚ ਇਕ ਸੁਪਰਸਟਾਰ ਸੀ। ਉਸ ਦੀ ਆਵਾਜ਼ ਦਾ ਜਾਦੂ ਸੁਣਨ ਵਾਲਿਆਂ ਨੂੰ ਮੰਤਰਮੁਗਧ ਕਰ ਦਿੰਦਾ ਸੀ, ਜੋ ਹੁਣ ਸਿਰਫ਼ ਯਾਦਾਂ ‘ਚ ਹੀ ਰਹਿ ਜਾਵੇਗਾ।

Leave a Reply

Your email address will not be published. Required fields are marked *