ਸਿੱਖਾਂ ਉਤੇ ਹੋਣ ਵਾਲੇ ਜ਼ਬਰ ਸੰਬੰਧੀ ਬਰਤਾਨੀਆ ਦੇ ਸਿੱਖ ਐਮਪੀ ਬੀਬੀ ਪ੍ਰੀਤ ਕੌਰ ਗਿੱਲ ਵੱਲੋਂ ਪਾਰਲੀਮੈਂਟ ਵਿਚ ਆਵਾਜ ਉਠਾਉਣਾ ਸਵਾਗਤਯੋਗ : ਮਾਨ

Uncategorized

ਨਵੀਂ ਦਿੱਲੀ, 28 ਫਰਵਰੀ ,ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):- “ਇੰਡੀਅਨ ਕੱਟੜਵਾਦੀ ਹੁਕਮਰਾਨਾਂ ਵੱਲੋਂ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਸਿਰਕੱਢ ਸਿੱਖ ਸਖਸੀਅਤਾਂ ਅਤੇ ਨੌਜਵਾਨੀ ਲੀਡਰਸਿ਼ਪ ਨੂੰ ਨਿਸ਼ਾਨਾਂ ਬਣਾਕੇ ਅਣਮਨੁੱਖੀ ਢੰਗ ਨਾਲ ਕਤਲ ਕਰਵਾਉਣ ਅਤੇ ਜ਼ਬਰ ਢਾਹੁਣ ਦੇ ਗੰਭੀਰ ਮੁੱਦੇ ਨੂੰ ਜੋ ਬਰਤਾਨੀਆ ਦੀ ਸਿੱਖ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਵੱਲੋ ਬਾਦਲੀਲ ਢੰਗ ਨਾਲ ਯੂਕੇ ਦੀ ਪਾਰਲੀਮੈਟ ਵਿਚ ਆਵਾਜ ਉਠਾਕੇ ਸਿੱਖਾਂ ਉਤੇ ਹੋ ਰਹੇ ਜ਼ਬਰ ਦੇ ਮੁੱਦੇ ਨੂੰ ਕੌਮਾਂਤਰੀ ਪੱਧਰ ਤੇ ਉਠਾਉਦੇ ਹੋਏ ਹਿੰਦੂ ਹੁਕਮਰਾਨਾਂ ਦੇ ਜ਼ਬਰ ਵਿਰੁੱਧ ਜੋ ਸਟੈਡ ਲਿਆ ਹੈ, ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਜੋਰਦਾਰ ਸਵਾਗਤ ਕਰਦਾ ਹੈ, ਉਥੇ ਬੀਬੀ ਐਮ.ਪੀ ਪ੍ਰੀਤ ਕੌਰ ਗਿੱਲ ਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਧੰਨਵਾਦੀ ਹੈ । ਇਥੇ ਇਹ ਜ਼ਰੂਰੀ ਹੈ ਕਿ ਹਿੰਦ ਹਕੂਮਤ ਨੇ ਯੂਕੇ ਦੇ ਸਿੱਖ ਸਿਟੀਜਨ ਅਵਤਾਰ ਸਿੰਘ ਖੰਡਾ, ਕੈਨੇਡਾ ਵਿਖੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਆਪਣੀਆ ਏਜੰਸੀਆਂ ਰਾਹੀ ਕਤਲ ਕਰਵਾਏ ਹਨ । ਜਿਨ੍ਹਾਂ ਦੇ ਸੱਚ ਨੂੰ ਕੈਨੇਡਾ, ਅਮਰੀਕਾ ਅਤੇ ਫਾਈਵ ਆਈ ਮੁਲਕਾਂ ਨੇ ਉਜਾਗਰ ਕਰਕੇ ਇਨਸਾਨੀਅਤ ਪੱਖੀ ਭੂਮਿਕਾ ਨਿਭਾਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਕੇ ਦੀ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਵੱਲੋ ਸਿੱਖਾਂ ਦੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਇੰਡੀਅਨ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਕਤਲਾਂ ਸੰਬੰਧੀ ਅਤੇ ਬਾਹਰਲੇ ਮੁਲਕਾਂ ਵਿਚ ਵੱਸ ਰਹੇ ਸਿੱਖਾਂ ਦੀ ਸੁਰੱਖਿਆ ਸੰਬੰਧੀ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਆਵਾਜ ਉਠਾਉਣ ਅਤੇ ਇੰਡੀਆਂ ਦੇ ਕਾਤਲ ਹੁਕਮਰਾਨਾਂ ਨੂੰ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਕੇ ਸਜਾਂ ਦਿਵਾਉਣ ਦੇ ਉੱਦਮਾਂ ਦੀ ਭਰਪੂਰ ਪ੍ਰਸੰਸਾਂ ਤੇ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਪਬਲਿਕ ਹੈਂਲਥ ਸੁਰੱਖਿਆ ਵਜੀਰ ਮਿਸਟਰ ਟੌਮ ਟੂਗਨਧੈਤ ਵੱਲੋ ਇਸ ਗੰਭੀਰ ਵਿਸੇ ਉਤੇ ਅਮਲ ਕਰਨ ਦੇ ਵਿਚਾਰਾਂ ਤੇ ਫਾਈਵ ਆਈ ਮੁਲਕਾਂ ਵੱਲੋ ਇਸ ਗੰਭੀਰ ਵਿਸੇ ਉਤੇ ਸਾਂਝੀ ਰਣਨੀਤੀ ਬਣਾਕੇ ਇੰਡੀਆਂ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਰੱਖਿਆ ਲਈ ਲਏ ਗਏ ਸਟੈਡ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜੋ ਇਨ੍ਹਾਂ ਮੁਲਕਾਂ ਵਿਚ ਸਿੱਖਾਂ ਦੀ ਸੁਰੱਖਿਆ ਲਈ ਸਾਂਝੀ ਰਣਨੀਤੀ ਬਣਾਈ ਜਾ ਰਹੀ ਹੈ ਇਹ ਮਨੁੱਖਤਾ ਪੱਖੀ ਪ੍ਰਸ਼ੰਸਾਯੋਗ ਉੱਦਮ ਹੈ । ਇਨ੍ਹਾਂ ਫਾਈਵ ਆਈ ਮੁਲਕਾਂ ਵਿਚ ਕੈਨੇਡਾ, ਨਿਊਜੀਲੈਡ, ਅਮਰੀਕਾ, ਬਰਤਾਨੀਆ ਅਤੇ ਆਸਟ੍ਰੇਲੀਆ ਦੇ ਮੁਲਕ ਹਨ । ਜਿਨ੍ਹਾਂ ਨੇ ਇਨਸਾਨੀਅਤ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਇਹ ਅਮਲ ਹੋਰ ਵੀ ਵਧੇਰੇ ਮਹੱਤਵਪੂਰਨ ਹੈ ।

Leave a Reply

Your email address will not be published. Required fields are marked *