ਹਿੰਦੂ ਵਿਆਹ ਕਾਨੂੰਨ 1955 ਦੇ ਪਾਏ ਹੋਏ ਪੁਆੜੇ ਅਤੇ ਸਿਆਪੇ

ਚੰਡੀਗੜ੍ਹ ਪੰਜਾਬ


ਸਨਮਾਨਯੋਗ ਸੁਪਰੀਮ ਕੋਰਟ ਦੇ ਮਾਨਯੋਗ ਜਸਟਿਸ ਬੀ.ਵੀ. ਨਾਗਾਰਤਨਾ ਅਤੇ ਮਾਨਯੋਗ ਜਸਟਿਸ ਸ਼੍ਰ. ਅਗਸਟਨ ਜਾਰਜ ਮਸੀਹ ਉਪਰ ਅਧਾਰਤ ਦੋਹਰੇ ਬੈਂਚ ਵਲੋਂ ਮਿਤੀ 19/04/2024 ਨੂੰ ਦਿੱਤੇ ਫੈਸਲੇ ਉਪਰ ਅਧਾਰਤ ਇਕ ਨਿਹਾਇਤ ਹੀ ਗੰਭੀਰ ਅਤੇ ਗੁੰਝਲਦਾਰ ਮਸਲਾ।
ਸਨਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਉਕਤ ਜੱਜਾਂ ਉਪਰ ਅਧਾਰਤ ਦੋਹਰੀ ਬੈਂਚ ਵਲੋਂ ਮਿਤੀ 19/04/2024 ਨੂੰ ਟਰਾਂਸਫਰ ਪਟੀਸ਼ਨ ਨੰਬਰੀ 2043 ਆਫ਼ 2023 ਜਿਸ ਦਾ ਅਨੁਮਾਨ ਡੌਲੀ ਰਾਣੀ ਬਨਾਮ ਮਨੀਸ਼ ਕੁਮਾਰ ਚੰਚਲ ਹੈ। ਇਸ ਮਸਲੇ ਦਾ ਨਿਪਟਾਰਾ ਕਰਦੇ ਹੋਏ ਬੜੇ ਸੁਚੱਜੇ ਅਤੇ ਵਿਲੱਖਣ ਤਰੀਕੇ ਨਾਲ ਹਿੰਦੂ ਵਿਆਹ ਕਾਨੂੰਨ ਦੀ ਧਾਰਾ (7) ਦੀ ਰੋਸ਼ਨੀ ਵਿਚ ਹਿੰਦੂ ਵਿਆਹ ਅਤੇ ਹਿੰਦੂ ਵਿਆਹ ਕਾਨੂੰਨ ਦੀ ਪੂਰੀ ਡੂੰਘਾਈ ਅਤੇ ਗੰਭੀਰਤਾ ਨਾਲ ਵਿਆਖਿਆ ਕੀਤੀ ਹੈ।
ਇਥੇ ਸਮਰੱਥਾ ਵਾਨ ਜੱਜ ਸਹਿਬਾਨ ਵਲੋਂ ਖੁਲੇ ਮਨ ਨਾਲ ਹਿੰਦੂ ਵਿਆਹ ਦੀ ਵਿਆਖਿਆ ਕੀਤੀ ਹੈ। ਕਿ ਹਿੰਦੂ ਵਿਆਹ ਸਿਰਫ ਗੌਣ ਵਜਾਉਣ, ਨੱਚਣ, ਟੱਪਣ, ਭੰਗੜੇ ਪਾਉਣ, ਸ਼ਰਾਬ ਕਬਾਬ ਉਡਾਉਣ ਅਤੇ ਹੋਰ ਵੰਨ ਸੁਵੰਨੀਆਂ ਦਾਵਤਾਂ ਉਡਾਉਣ ਦਾ ਕੋਈ ਉਤਸਵ ਨਹੀਂ ਹੈ। ਸਗੋਂ ਇਹ ਦੋ ਸਰੀਰਾਂ ਦੇ ਇਕ ਜਿੰਦ ਇਕ ਜਾਨ ਹੋ ਕੇ ਇਕ ਪਵਿੱਤਰ ਰਿਸ਼ਤੇ ਵਿਚ ਬੱਝਣ ਦਾ ਇਕ ਪਵਿੱਤਰ ਅਤੇ ਮਹਾਨ ਉਤਸਵ ਹੈ। ਜਿਹੜਾ ਅਗੇ ਚਲਕੇ ਕੁਨਬਿਆਂ ਦੀ ਨਵੀਂ ਪੀੜ੍ਹੀ ਦੇ ਆਗਮਨ ਦਾ ਕਾਰਕ ਬਣਕੇ। ਇਸ ਸ੍ਰਿਸ਼ਟੀ ਨੂੰ ਚਲਾਉਣ ਦਾ ਕਾਰਕ ਬਣਦਾ ਹੈ।
ਇੱਥੇ ਅਯੋਗ ਵਿਆਹਾਂ ਅਤੇ ਸਰੀਰਕ ਸਬੰਧਾਂ ਤੋਂ ਪੈਦਾ ਹੋਈਆਂ ਅਯੋਗ ਔਲਾਦਾਂ ਨੂੰ ਪਰਿਭਾਸ਼ਤ ਕਰਨ ਦਾ ਮੁਨਾਸਿਬ ਮੌਕਾ ਨਾਂ ਹੁੰਦੇ ਹੋਏ ਵੀ ਥੋੜੇ ਜਿਹੇ ਸ਼ਬਦਾਂ ਰਾਹੀਂ ਟਿੱਪਣੀ ਕਰਦੇ ਹੋਏ ਗਾਗਰ ਵਿਚ ਸਾਗਰ ਭਰਨ ਦਾ ਨਿਹਾਇਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਇਥੇ ਇਹਨਾਂ ਦੋਹਾਂ ਸਤਿਕਾਰਯੋਗ ਜੱਜ ਸਹਿਬਾਨ ਵਲੋਂ ਕੀਤੀਆਂ ਟਿੱਪਣੀਆਂ ਨੇਂ ਮੇਰੇ ਗਿਆਨ ਦੇ ਨੇਤਰ ਤਾਂ ਨੂਰੋ ਨੂਰ ਕਰ ਦਿੱਤੇ ਹਨ। ਬਾਕੀ ਵਕੀਲ ਸਹਿਬਾਨ ਅਤੇ ਹੋਰ ਹੇਠਲੇ ਜੱਜ ਸਹਿਬਾਨ ਨੂੰ ਹਾਸਲ ਹੋਣ ਵਾਲੇ ਚਾਨਣ ਕੋਈ ਟਿੱਪਣੀ ਕਰਨ ਵਾਸਤੇ ਮੈਂ ਬਿਲਕੁਲ ਵੀ ਸਮਰੱਥ ਨਹੀਂ ਹਾਂ। ਕਿ ਓਹ ਇਸ ਤੋਂ ਕੀ ਮਤਲਬ ਕੱਢਦੇ ਹਨ ਅਤੇ ਕਿਸ ਕੰਨੇ ਬੈਠਦੇ ਹਨ। ਕਿਉਂਕਿ ਕਿ ਇਕ ਸ਼ਖ਼ਸੀਅਤ ਵਾਸਤੇ ਇਹ ਰੋਜ਼ੀ ਰੋਟੀ ਨਾਲ ਜੁੜਿਆ ਮਸਲਾ ਹੈ, ਜਦੋਂ ਕਿ ਦੂਸਰੇ ਵਾਸਤੇ ਇਹ ਓਸ ਦਾ ਕਰਮ ਖੇਤਰ ਹੈ। ਹਾਂ ਮੈਂ ਜ਼ਰੂਰ ਆਪਣੇ ਵਿਚਾਰਾਂ ਨੂੰ ਸਾਂਝੇ ਕਰਨਾ ਜ਼ਰੂਰੀ ਮਾਨਦਾ ਹਾਂ।
ਇਥੇ ਇਸ ਹਿੰਦੂ ਵਿਆਹ ਕਾਨੂੰਨ 1955 ਵਿਚ ਦੋ ਐਹਮ ਸੈਕਸ਼ਨ ਹਨ ਸੈਕਸ਼ਨ ਦੋ ਅਤੇ ਸੈਕਸ਼ਨ ਸੱਤ। ਇਹ ਦੋਵੇਂ ਸੈਕਸ਼ਨ ਇਸ ਪੂਰੇ ਕਨੂੰਨ ਦੇ ਅਧਾਰ ਕਹੇ ਜਾ ਸਕਦੇ ਹਨ।
ਇਥੇ ਸੈਕਸ਼ਨ ਦੋ ਵਿਚ ਇਸ ਕਨੂੰਨ ਦੇ ਲਾਗੂ ਹੋਣ ਬਾਰੇ ਵਿਸਥਾਰ ਦਿੱਤੀ ਗਈ ਹੈ। ਕੀ ਇਹ ਕਿਸ ਤਰਾਂ ਅਤੇ ਕਿਨਾਂ ਉਪਰ ਲਾਗੂ ਹੋਵੇਗਾ। ਇਥੇ ਇਹ ਵੀ ਜ਼ਿਕਰ ਹੈ ਕਿ ਕਿਹੜੀ ਔਲਾਦ ਜਾਇਜ਼ ਮੰਨੀ ਜਾਵੇਗੀ ਅਤੇ ਕਿਹੜੀ ਨਜਾਇਜ਼ ਮੰਨੀਂ ਜਾਵੇ ਗੀ। ਇਥੇ ਇਸ ਨੂੰ ਚਾਰ ਸਿਰਫ ਧਰਮਾਂ ਉਪਰ ਤੁਰੰਤ ਲਾਗੂ ਕੀਤਾ ਮਨਿਆ ਗਿਆ ਹੈ। ਹਿੰਦੂ, ਬੋਧੀ, ਜੈਨੀ ਅਤੇ ਸਿੱਖ ਧਰਮ। ਇਥੇ ਘੱਟੋ ਘੱਟ ਸਿੱਖ ਧਰਮ ਉਪਰ ਤਾਂ ਨੂੰ ਧੱਕੇਸ਼ਾਹੀ ਨਾਲ ਥੋਪਿਆ ਗਿਆ ਪ੍ਰਤੀਤ ਪ੍ਰਮਾਣਤ ਹੋ ਰਿਹਾ ਹੈ। ਜੋ ਕਿ ਉਕਤ ਫੈਸਲੇ ਦੀ ਰੋਸ਼ਨੀ ਵਿਚ ਮੁਕੰਮਲ ਤੌਰ ਉਪਰ ਪ੍ਰਮਾਣਤ ਹੋ ਗਿਆ ਹੈ। ਕਿ ਸਿੱਖ ਧਰਮ ਉਪਰ ਇਹ ਕਨੂੰਨ ਵਾਕਿਆ ਹੀ ਧੱਕੋ ਜ਼ੋਰੀ ਥੋਪਿਆ ਹੋਇਆ ਹੈ। ਜੋ ਕਿ ਪ੍ਰਤੱਖ ਤਾਨਾਸ਼ਾਹੀ ਵੀ ਹੈ। ਕਿਉਂਕਿ ਇਥੇ ਇਸਸੈਕਸ਼ਨ ਦੋ ਵਿਚ ਸਿੱਖ ਧਰਮ ਨੂੰ ਸ਼ਾਮਲ ਕਰ ਦੇਣ ਨਾਲ ਹੀ ਇਸ ਨੂੰ ਸਿੱਖ ਧਰਮ ਉਪਰ ਲਾਗੂ ਨਹੀਂ ਮਨਿਆ ਜਾ ਸਕਦਾ। ਕਿਉਂਕਿ ਇਥੇ ਸਿੱਖ ਧਰਮ ਉਪਰ ਇਹ ਕਨੂੰਨ ਲਾਗੂ ਕਰਨ ਵਾਸਤੇ ਸਿੱਖ ਵਿਆਹ ਸਬੰਧੀ ਪ੍ਰਮਾਣਤ ਅਤੇ ਪ੍ਰਚਲਤ ਵਿਆਹ ਰੀਤੀ ਰਿਵਾਜਾਂ ਦੀ ਪ੍ਰਮਾਣਕਤਾ ਦਾ ਜ਼ਿਕਰ ਇਸੇ ਕਨੂੰਨ ਦੀ ਧਾਰਾ ਸੱਤ ਵਿਚ ਵੀ ਜ਼ਰੂਰੀ ਕੀਤਾ ਗਿਆ ਹੋਣਾ ਚਾਹੀਦਾ ਹੈ।
ਇਥੇ ਸੈਕਸ਼ਨ ਸੱਤ ਦੇ ਅਨੁਸਾਰ ਵਿਆਹ ਦੀ ਸਿਰਫ਼ ਇਕੋ ਪਰਮਾਣਤ ਰੀਤ ਨੂੰ ਹੀ ਬੱਝੇ ਹੋਏ ਬੰਧਨਾਂ ਤੋਂ ਬੰਧਨ ਮੁਕਤ ਕੀਤਾ ਜਾ ਸਕਦਾ ਹੈ। ਓਹ ਹੈ ਸਪਤਕਦਮੀ ਦੇ ਨਾਮ ਨਾਲ ਜਾਣੀ ਜਾਂਦੀ ਰੀਤ। ਇਥੇ ਸਿਰਫ ਇਸ ਰੀਤ ਦੇ ਬੰਧਨਾਂ ਨੂੰ ਹੀ ਇਸ ਕਨੂੰਨ ਦੇ ਸੈਕਸ਼ਨ 13 ਅਤੇ 13ਬੀ ਰਾਹੀਂ ਬੰਧਨਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਇਥੇ ਇਸ ਸਪਤਕਦਮੀ ਰੀਤ ਤੋਂ ਇਲਾਵਾ ਸਾਰੇ ਰੀਤੀ ਰਿਵਾਜਾਂ ਨੂੰ ਗੈਰ ਸਿਧਾਂਤਕ ਕਰਾਰ ਦਿੱਤਾ ਗਿਆ ਹੈ। ਇਸੇ ਕਾਰਨ ਹੀ ਉਕਤ ਕੇਸ ਦਾ ਨਿਪਟਾਰਾ ਕਰਦੇ ਹੋਏ ਇਸ ਮੇਕਦਮੇ ਵਿਚਲੀਆਂ ਦੋਹਾਂ ਧਿਰਾਂ ਦੇ ਵਿਆਹ ਨੂੰ ਗੈਰ ਸਪਤਕਦਮੀ ਰੀਤ ਦਾ ਹੋਣ ਕਾਰਨ ਹੀ ਇਸ ਨੂੰ ਗੈਰ ਸਿਧਾਂਤਕ ਹੋਣ ਕਰਕੇ ਰੱਦ ਕਰਦੇ ਹੋਏ ਇਹਨਾਂ ਵਿਚਲੇ ਵਿਆਹ ਨਾਲ ਮੁਤਲਕਾ ਸਾਰੀਆਂ ਦਰਖ਼ਾਸਤਾਂ ਅਤੇ ਪਟੀਸ਼ਨਾਂ ਨੂੰ ਇਕੋ ਝਟਕੇ ਵਿੱਚ ਹੀ ਖਤਮ ਕਰਦੇ ਹੋਏ ਨਿਪਟਾਰਾ ਕਰ ਦਿੱਤਾ ਗਿਆ ਹੈ।
ਇਥੇ ਸਪਤਕਦਮੀ ਰੀਤ ਦਾ ਸੰਖੇਪ ਵਿਚ ਉਲੇਖ ਕਰਨਾ ਵੀ ਜ਼ਰੂਰੀ ਹੈ। ਇਹ ਪ੍ਰਥਾ ਅਨੁਸਾਰ ਵਿਆਂਹਦੜ ਲਾੜੇ ਅਤੇ ਲਾੜੀ ਵਲੋਂ ਅਗੜ ਪਿੱਛੜ ਹੋ ਕੇ ਇਕੱਠੇ ਹੀ ਮੌਕੇ ਦੇ ਪੰਡਿਤ ਵਲੋਂ ਕੀਤੇ ਜਾ ਰਹੇ ਮੰਤਰਾਂ ਦੇ ਉਚਾਰਨ ਦੇ ਨਾਲ ਨਾਲ ਪਵਿੱਤਰ ਅਗਨੀ ਦੇ ਦੁਵਾਲੇ ਉਤੋ ਉੜਿੱਤੀ ਸੱਤ ਪਰਿਕਰਮਾ ਕਰਨ ਨੂੰ ਸਪਤਕਦਮੀ ਰੀਤ ਕਿਹਾ ਜਾਂਦਾ ਹੈ। ਇਥੇ ਸੱਤ ਪਰਿਕਰਮਾ ਨੂੰ ਜ਼ਿੰਦਗੀ ਦੇ ਅਗਲੇਰੇ ਪੜਾਅ ਵਲ ਵਧਣ ਦਾ ਇਕ ਇਕ ਕਦਮ ਮਨ ਕੇ ਇਸ ਪ੍ਰਥਾ ਨੂੰ ਸਪਤਕਦਮੀ ਨਾਮ ਦਿੱਤਾ ਗਿਆ ਹੈ। ਇਥੇ ਮੰਤਰਾਂ ਦੇ ਉਚਾਰਨ ਨਾਲ ਸਪਤਕਦਮੀ ਰੀਤ ਨਾਲ ਸੰਪੂਰਨ ਹੋਣ ਵਾਲੇ ਵਿਆਹ ਨੂੰ ਕਰਮਕਾਂਡ ਵਾਲਾ ਵਿਆਹ ਵੀ ਮਨਿਆ ਜਾਂਦਾ ਹੈ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ। ਕਿ ਇਸ ਕਰਮਕਾਂਡੀ ਵਿਆਹ ਨੂੰ ਪਵਿੱਤਰ ਅਗਨੀ ਦੁਆਲੇ ਲਾੜੇ ਲਾੜੀ ਵਲੋਂ ਸੱਤ ਪਰਿਕਰਮਾ ਮੁਕੰਮਲ ਕੀਤੀਆਂ ਜਾਣ ਉਪਰ ਹੀ ਵਿਆਹ ਮਨਿਆ ਜਾਂਦਾ ਹੈ। ਇਕ ਕਦਮ ਵੀ ਘੱਟ ਰਹਿਣ ਤੇ ਇਸ ਨੂੰ ਸੰਪੂਰਨ ਵਿਆਹ ਨਹੀਂ ਮਨਿਆ ਜਾਂਦਾ। ਵੈਸੇ ਤਾਂ ਇਸ ਪ੍ਰਥਾ ਉਪਰ ਇਕ ਚੰਗਾ ਕਿਤਾਬਚਾ ਲਿਖਿਆ ਜਾ ਸਕਦਾ ਹੈ ਲੇਖ ਵਿਚ ਸ਼ਬਦਾਂ ਦੀ ਬੰਦਸ਼ ਨੂੰ ਵੇਖਦੇ ਹੋਏ ਇਥੇ ਹੀ ਰੋਕ ਕੇ ਅਗੇ ਵਧਦੇ ਹਾਂ। ਇਥੇ ਇਹ ਜ਼ਰੂਰ ਸਾਂਝਾ ਕਰਨਾ ਬਣਦਾ ਹੈ ਕਿ ਇਥੇ ਸੱਤ ਕਦਮਾਂ ਨੂੰ ਸੱਤਾ ਜਨਮਾਂ, ਸੱਤ ਵਾਦਿਆਂ, ਸੱਤ ਵਚਨਾਂ, ਸੱਤ ਸੰਕਲਪਾਂ, ਸੱਤ ਬੰਦਸ਼ਾਂ ਆਦਿ ਨਾਲ ਜੋੜ ਕੇ ਵੇਖਿਆ ਜਾਂਦਾ ਹੈ।
ਇਥੇ ਜਿਕਰ ਇਹ ਕਰਨਾਂ ਬਣਦਾ ਹੈ ਕਿ ਇਸ ਹਿੰਦੂ ਵਿਆਹ ਕਾਨੂੰਨ 1955 ਦੀ ਧਾਰਾ ਸੱਤ ਵਿਚ ਇਸ ਕਰਮਕਾਂਡੀ ਸਪਤਕਦਮੀ ਰੀਤ ਤੋਂ ਸਿਵਾਏ ਹੋਰ ਕਿਸੇ ਵੀ ਵਿਆਹਕ ਰੀਤ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ। ਮੁਕਦੀ ਗੱਲ ਬਾਕੀ ਸਾਰੇ ਵਿਆਹਕ ਰੀਤੀ ਰਿਵਾਜਾਂ ਨੂੰ ਮੁਕੰਮਲ ਅਯੋਗ ਦਸਿਆ ਹੋਇਆ ਹੈ।
ਅਜੇਹੇ ਵਿਚ ਸੋਚਣਾ ਇਹ ਪੈ ਰਿਹਾ ਹੈ, ਕਿ ਸਿੱਖ ਧਰਮ ਦੀਆਂ ਵਿਆਹ ਰਸਮਾਂ ਤਾਂ ਇਸ ਕਰਮਕਾਂਡੀ ਸਪਤਕਦਮੀ ਰੀਤ ਤੋਂ ਬਿਲਕੁਲ ਵੱਖਰੀਆਂ ਹਨ। ਭਾਵ ਸਪਤਕਦਮੀ ਰੀਤ ਨੂੰ ਰਾਤ ਦੇ ਵੇਲੇ ਚੋਰੀ ਚੋਰੀ ਚੋਰੀਆਂ ਰੱਖ ਕੇ ਸਿਰੇ ਚਾੜ੍ਹਿਆ ਜਾਂਦਾ ਹੈ। ਇਥੇ ਵਿਆਹ ਮੰਤਰਾਂ ਦੇ ਹੇਰ ਫੇਰ ਨਾਲ ਲਾੜੀ ਨੂੰ ਪਰਨਾਉਣ ਆਏ ਲਾੜੇ ਨੂੰ ਹਕੀਕਤ ਵਿਚ ਅੰਦਰਖਾਤੇ ਪੰਜਵਾਂ ਪਤੀ ਬਣਾਇਆ ਜਾਂਦਾ ਹੈ। ਆਓ ਇਸ ਦੀ ਅੰਦਰਲੀ ਹਕੀਕਤ ਦਾ ਸੰਖੇਪ ਵਿਚ ਵਰਨਣ ਜਾਣਦੇ ਹਾਂ ਇਥੇ ਮੰਤਰਾਂ ਦੇ ਉਚਾਰਨ ਰਾਹੀਂ ਸਾਰਿਆਂ ਤੋਂ ਪਹਿਲਾਂ ਲਾੜੀ ਦੇ ਪਰਿਵਾਰ ਸਮੇਤ ਵਿਆਹ ਵਿਚ ਹਾਜ਼ਰ ਸਕੇ ਸਬੰਧੀਆਂ ਦੋਸਤਾਂ ਮਿੱਤਰਾਂ ਨੂੰ ਗੁੰਗੇ ਬੋਲੇ ਕਰਕੇ ਪੰਡਤ ਜੀ ਲੜਕੀ ਨੂੰ ਇਕ ਵਸਤੂ ਦੇ ਰੂਪ ਵਿਚ ਓਸ ਨਾਲ ਹਕੇਰ ਤਰਾਂ ਦਾ ਵਿਵਹਾਰ ਕਰਨ ਉਪਰੰਤ ਓਸ ਨੂੰ ਦਾਨ ਕਰ ਸਕਣ ਤਰ ਦੀ ਸ਼ਰਤ ਉਪਰ ਆਪਣੇ ਕਬਜ਼ੇ ਵਿਚ ਲੈ ਲੈਂਦੇ ਹਨ। ਇਸ ਉਪਰੰਤ ਪੰਡਿਤ ਜੀ ਓਸ ਲੜਕੀ ਦਾ ਵਿਆਹ ਚੰਦਰਮਾ ਦੇ ਨਾਲ ਕਰਦੇਂ ਹਨ, ਫਿਰ ਓਸ ਦਾ ਵਿਆਹ ਵਿਸ਼ਵਾ-ਵਸੂ ਨਾਂ ਦੇ ਇਕ ਗੰਧਰਵ ਨਾਲ ਕਰਵਾ ਕੇ, ਓਸ ਦਾ ਅਗਲਾ ਵਿਆਹ ਅਗਨੀ ਦੇਵਤਾ ਨਾਲ ਕਰਦੇ ਹੋਏ, ਆਖਰ ਵਿੱਚ ਓਸ ਦਾ ਵਿਆਹ ਓਸ ਨੂੰ ਪਰਨਾਉਣ ਆਏ ਵਿਆਂਹਦੜ ਲਾੜੇ ਨਾਲ ਕੀਤਾ ਜਾਂਦਾ ਹੈ। ਇਹ ਸਾਰਾ ਕੁਝ ਗੁਪ ਚੁੱਪ ਤਰੀਕੇ ਨਾਲ ਮੰਤਰਾਂ ਵਿਚ ਹੀ ਲੁਕਾਇਆ ਹੋਇਆ ਹੈ। ਅੱਜ ਦੀ ਤਰੀਕ ਵਿਚ ਇਸ ਸਾਰੇ ਕੁਝ ਦੀਆਂ ਹਕੀਕਤਾਂ ਸਰਲ ਭਾਸ਼ਾ ਵਿਚ ਅਨੁਵਾਦਿਤ ਪੁਸਤਕਾਂ ਸਮੇਤ ਬਹੁਤ ਸਾਰੇ ਹਿੰਦੂ ਚੈਨਲਾਂ ਉਪਰ ਖੋਜ ਕਰਕੇ ਬੜੀ ਅਸਾਨੀ ਨਾਲ ਵੇਖੀਆਂ ਜਾਚੀਆਂ ਅਤੇ ਸੁਣੀਆਂ ਜਾ ਸਕਦੀਆਂ ਹਨ। ਇਹੀ ਕਾਰਨ ਹੈ ਕਿ ਇਸ ਨੂੰ ਕਰਮਕਾਂਡੀ ਵਿਆਹ ਦਾ ਦਰਜਾ ਦਿੱਤਾ ਗਿਆ ਹੈ।
ਹੁਣ ਗੱਲ ਕਰਦੇ ਹਾਂ ਸਿੱਖ ਵਿਆਹ ਬਾਰੇ ਇਸ ਸਮੁੱਚੇ ਰੀਤੀ ਰਿਵਾਜਾ ਇਸ ਤੋਂ ਵਖਰੇ ਅਤੇ ਅਲੱਗ ਹਨ। ਇਥੇ ਜੋ ਵਿਆਹ ਹੈ। ਸਾਰਿਆਂ ਤੋਂ ਪਹਿਲਾਂ ਇਹ ਗੱਜ ਵੱਜ ਕੇ ਦਿਨੇ ਦੁਪਿਹਰੇ ਕੀਤਾ ਜਾਂਦਾ ਹੈ।‌ ਦੂਸਰਾ ਇਥੇ ਕਰਮਕਾਂਡਾਂ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ ਹੈ। ਇਥੇ ਸਿੱਖ ਧਰਮ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 773 ਉਪਰ ਸੂਹੀ ਰਾਗ ਵਿਚ ਸੁਭਾਇਮਾਨ, ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਪਰਗਟ ਰੱਬੀ ਬਾਣੀ, ਜੋ ਸਾਨੂੰ ਅਧਿਆਤਮਵਾਦ ਦੇ ਵਜਦ ਵਿਚ ਰਹਿ ਕੇ ਦੁਨੀਆਂ ਦਾਰੀ ਦੇ ਵਿਚ ਵਿਚਰਣ ਵਾਸਤੇ ਪ੍ਰੇਰਦੀ ਹੈ। ਇਸ ਦੇ ਵਜਦ ਵਿਚ ਅਸੀਂ ਇਕ ਦੂਸਰੇ ਨਾਲ ਸੰਕਲਪ ਬਧ ਹੁੰਦੇ ਹੋਏ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਸਾਹਿਬ ਦੇ ਦੁਆਲੇ ਚਾਰ ਪਰਿਕ੍ਰਮਾ ਕਰਦੇ ਹਾਂ। ਮੁਕਦੀ ਗੱਲ ਇਥੇ ਕਰਮਕਾਂਡਾਂ ਤੋਂ ਦੂਰ ਨਰੋਲ ਅਧਿਆਤਮ ਨੂੰ ਪ੍ਰਤੱਖ ਅੰਗੀਕਾਰ ਕੀਤਾ ਜਾਂਦਾ ਹੈ।
ਅਜੇਹੇ ਵਿਚ ਜਦੋਂ ਇਥੇ ਹਿੰਦੂ ਵਿਆਹ ਕਾਨੂੰਨ 1955 ਦੇ ਸੈਕਸ਼ਨ ਸੱਤ ਅਨੁਸਾਰ ਸਪਤਕਦਮੀ ਤੋਂ ਸਿਵਾਏ ਹੋਰ ਸਾਰੀਆਂ ਵਿਆਹ ਪ੍ਰਣਾਲੀਆਂ, ਪਰੰਪਰਾਵਾਂ ਅਤੇ ਰੀਤੀ ਰਿਵਾਜਾਂ ਨੂੰ ਗੈਰ ਕਾਨੂੰਨੀ ਅਤੇ ਗੈਰ ਸਿਧਾਂਤਕ ਕਰਾਰ ਦਿੱਤਾ ਹੋਇਆ ਹੈ। ਤਾਂ ਅਜੇਹੇ ਵਿਚ ਇਕਲੇ ਸੈਕਸ਼ਨ ਦੋ ਵਿਚ ਸਿੱਖ ਸ਼ਬਦ ਲਿਖ ਦਿੱਤੇ ਜਾਣ ਨਾਲ ਓਨੀ ਦੇਰ ਇਸ ਕਨੂੰਨ ਨੂੰ ਸਿੱਖ ਧਰਮ ਉਪਰ ਲਾਗੂ ਨਹੀਂ ਮਨਿਆ ਦਾ ਸਕਦਾ ਜਿਨੀ ਦੇਰ ਸਿੱਖ ਰੀਤੀ ਰਿਵਾਜਾਂ ਅਨੂਸਾਰ ਅਧਿਆਤਮਵਾਦ ਨੂੰ ਅੰਗੀਕਾਰ ਕਰਕੇ ਕੀਤੇ ਜਾਂਦੇ ਗੈਰ ਕਰਮਕਾਂਡੀ ਵਿਆਹਾਂ ਨੂੰ ਹਿੰਦੂ ਵਿਆਹ ਕਾਨੂੰਨ 1955 ਦੇ ਸੈਕਸ਼ਨ ਸੱਤ ਵਿਚ ਦਰਜ ਕਰਮਕਾਂਡੀ ਵਿਆਹ ਦੇ ਬਰਾਬਰ ਪ੍ਰਤੱਖ ਮਾਨਤਾ ਨਹੀਂ ਦਿੱਤੀ ਜਾਂਦੀ।
ਅਜੇਹੇ ਵਿਚ ਕਨੂੰਨੀ ਤੌਰ ਉਪਰ ਵੇਖਿਆ ਜਾਵੇ ਇਸ ਰੂਲਿੰਗ ਦੇ ਆਉਣ ਨਾਲ। ਸਿੱਖ ਰੀਤੀ ਰਿਵਾਜਾਂ ਅਨੁਸਾਰ ਹੋਏ ਵਿਆਹਾਂ ਸਬੰਧੀ ਹਿੰਦੂ ਵਿਆਹ ਕਾਨੂੰਨ 1955 ਦੇ ਸੈਕਸ਼ਨ 13 ਅਤੇ 13(ਬੀ) ਦੇ ਤਹਿਤ ਚਲ ਰਹੇ ਤਲਾਕਾਂ ਦੇ ਤਮਾਮ ਕੇਸ ਯੱਕਮੁਸ਼ਤ ਖਤਮ ਮਨ ਲਏ ਜਾਣੇ ਚਾਹੀਦੇ ਹਨ।‌ ਹਾਂ ਇਸ ਵਾਸਤੇ ਕੁਝ ਵਿਕਲਪ ਜ਼ਰੂਰ ਸੁਝਾਏ ਜਾ ਸਕਦੇ ਹਨ।
ਪਹਿਲਾ ਸੁਝਾਅ ਹਿੰਦੂ ਵਿਆਹ ਕਾਨੂੰਨ 1955 ਦੇ ਸੈਕਸ਼ਨ ਸੱਤ ਵਿਚ ਸਿੱਖ ਵਿਆਹ ਰੀਤੀ ਰਿਵਾਜਾਂ ਨੂੰ ਮਾਨਤਾ ਨਹੀਂ ਹੈ ਇਸ ਲਈ ਇਸ ਨੂੰ ਇਸ ਕਨੂੰਨ ਦੇ ਤਹਿਤ ਬੰਧਨ ਮੁਕਤ ਨਹੀਂ ਕੀਤਾ ਜਾ ਸਕਦਾ ਹੈ। ਇਸ ਵਾਸਤੇ ਜਾਂ ਤਾਂ ਇਹ ਰਿੱਟਾਂ ਵਾਪਸ ਲੈ ਲਈਆਂ ਜਾਣ ਜਾਂ ਫਿਰ ਕੋਈ ਯੋਗ ਕਨੂੰਨ ਨਾਂ ਹੋਣ ਕਾਰਨ ਖਾਰਜ ਕੀਤੀਆਂ ਜਾਂਦੀਆਂ ਹਨ।
ਦੂਸਰਾ ਵਿਕਲਪ ਹਿੰਦੂ ਵਿਆਹ ਕਾਨੂੰਨ 1955 ਦੀ ਧਾਰਾ ਸੱਤ ਅਨੁਸਾਰ ਸਪਤਕਦਮੀ ਰੀਤ ਦਾ ਕਰਮਕਾਂਡੀ ਵਿਆਹ ਨਾਂ ਹੋਣ ਕਾਰਨ ਇਹ ਵਿਆਹ ਮਾਨਤਾ ਪ੍ਰਾਪਤ ਅਤੇ ਪ੍ਰਮਾਣਤ ਨਹੀਂ ਹਨ। ਇਸ ਵਾਸਤੇ ਇਹ ਸਾਰੇ ਵਿਆਹ ਯਕ ਮੁਸ਼ਤ ਨੱਲ ਅਤੇ ਵਾਇਡ ਕਰਾਰ ਦਿੱਤੇ ਜਾਂਦੇ ਹਨ।
ਸਤਨਾਮ ਸਿੰਘ ਬਾਜਵਾ।
ਸਾਬਕਾ ਸਹਾਇਕ ਥਾਣੇਦਾਰ।
ਮੋਬਾਇਲ 9569015515.
ਈਮੇਲ garhwadore@gmail.com

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।