ਕੰਗਣਾ ਨਾਲ ਵਾਪਰੇ ਥੱਪੜ ਕਾਂਡ ਉੱਪਰ ਸਰਨਾ ਨੇ ਕਿਹਾ ਪੰਜਾਬ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਦੀ ਆਦੀ ਹੈ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ 6 ਜੂਨ,ਬੋਲੇ ਪੰਜਾਬ ਬਿਓਰੋ: ਥੱਪੜ ਕਾਂਡ ਉੱਪਰ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਬੀਬੀ ਕੰਗਨਾ ਰਨੌਤ ਸਿੱਖਾਂ ਅਤੇ ਕਿਸਾਨਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਦੀ ਆਦੀ ਹੈ। 

ਇੱਥੇ ਦੱਸਣਾ ਬਣਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਨਵੀਂ ਚੁਣੀ ਗਈ ਐਮ.ਪੀ ਕੰਗਣਾ ਰਣੌਤ ਦੇ ਚੰਡੀਗੜ੍ਹ ਹਵਾਈ ਅੱਡੇ ਤੇ ਇੱਕ ਸੁਰੱਖਿਆ ਮੁਲਾਜ਼ਮ ਬੀਬੀ ਵੱਲੋਂ ਕਿਸਾਨੀ ਸੰਘਰਸ਼ ਬਾਰੇ ਵਰਤੀ ਨਫਰਤੀ ਭਾਸ਼ਾ ਦੇ ਰੋਸ ਵਜੋਂ ਥੱਪੜ ਮਾਰੇ ਜਾਣ ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੀ ਐਮ.ਪੀ ਕੰਗਣਾ ਕਣੌਤ ਵਲੋਂ ਉਹ ਕਹਿਣਾ ਕਿ ਪੰਜਾਬ ਵਿੱਚ ਅੱਤਵਾਦ ਵੱਧ ਰਿਹਾ ਹੈ । ਇਹ ਉਕਤ ਬੀਬੀ ਵੱਲੋਂ ਪਹਿਲਾਂ ਤੋਂ ਪੰਜਾਬ ਤੇ ਸਿੱਖਾਂ ਬਾਰੇ ਵਰਤੀ ਜਾਂਦੀ ਅੱਤ ਦੀ ਨਫ਼ਰਤੀ ਭਾਸ਼ਾ ਦਾ ਦੁਹਰਾਅ ਹੈ । ਇਹ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਅੱਤਵਾਦ ਜਾਂ ਵੱਖਵਾਦ ਦਾ ਮਸਲਾ ਨਹੀਂ ਸਗੋਂ ਮਨੁੱਖੀ ਖਿੱਚੋਤਾਣ ਦੇ ਸਮਾਜਿਕ ਆਰਥਿਕ ਸੰਕਟ ‘ਚੋਂ ਆਇਆ ਵਿਹਾਰ ਹੈ। ਇਸਤੋਂ ਪਹਿਲਾਂ ਵੀ ਕੰਗਣਾ ਨੇ ਕਿਸਾਨ ਅੰਦੋਲਣ ਵਿੱਚ ਬੈਠੀਆਂ ਬੀਬੀਆਂ ਨੂੰ 100 ਰੁਪਏ ਦਿਹਾੜੀ ‘ਤੇ ਆਈਆਂ ਕਿਹਾ ਸੀ।ਕੰਗਣਾ ਨੂੰ ਥੱਪੜ ਮਾਰਨ ਵਾਲੀ ਬੀਬੀ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਧਰਨੇ ਵਿੱਚ ਬੈਠੀ ਸੀ ਅਤੇ ਕੰਗਨਾ ਉਹਨਾਂ ਬਾਰੇ ਨਫਰਤੀ ਬਿਆਨ ਦੇ ਰਹੀ ਸੀ । ਜਿਸ ਕਰਕੇ ਉਸਦੇ ਮਨ ‘ਚ ਗੁੱਸਾ ਸੀ । ਬੀਬੀ ਕੁਲਵਿੰਦਰ ਕੌਰ ਮੁਤਾਬਕ ਭਾਜਪਾ ਐਮ.ਪੀ ਕੰਗਣਾ ਰਣੌਤ ਪਤਾ ਤਾਂ ਕਰੇ ਕਿ ਧਰਨੇ ‘ਤੇ ਬੈਠੇ ਕਿਸਾਨ ਕੌਣ ਹਨ ਅਤੇ ਉਹਨਾਂ ਦਾ ਦਰਦ ਕੀ ਹੈ ? ਪਰ ਇਸਦੀ ਬਜਾਏ ਉਕਤ ਐਮ.ਪੀ ਨੇ ਜੋ ਬਿਆਨ ਪੰਜਾਬ ਬਾਰੇ ਦਿੱਤਾ ਹੈ ਉਹ ਅੱਤ ਦੀ ਨਫ਼ਰਤ ਹੈ । ਭਾਜਪਾ ਦੇ ਪੰਜਾਬ ਦੇ ਆਗੂ ਤੇ ਭਾਜਪਾ ਵਿੱਚ ਸ਼ਾਮਲ ਹੋਏ ਅਖੌਤੀ ਸਿੱਖ ਆਗੂ ਦੱਸਣ ਕਿ ਕੀ ਉਹ ਆਪਣੀ ਐਮ.ਪੀ ਦੇ ਇਸ ਬਿਆਨ ਨਾਲ ਸਹਿਮਤ ਹਨ ? ਤੇ ਉਹ ਵੀ ਮੰਨਦੇ ਹਨ ਕਿ ਕਿਸਾਨੀ ਸੰਘਰਸ਼ ਦਾ ਗੁੱਸਾ ਉਹਨਾਂ ਲਈ ਵੱਖਵਾਦ ਹੈ । ਜੇਕਰ ਅਜਿਹਾ ਨਹੀਂ ਤਾਂ ਕੀ ਉਹ ਆਪਣੀ ਪਾਰਟੀ ਦੀ ਐਮ.ਪੀ ਦੇ ਇਸ ਬਿਆਨ ਦੀ ਨਿਖੇਧੀ ਕਰਨਗੇ ਤੇ ਉਸਨੂੰ ਮਾਫੀ ਮੰਗਣ ਲਈ ਕਹਿਣਗੇ ?

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।