ਖਿਡਾਰਨਾਂ, ਬਲਾਤਕਾਰ ਪੀੜਤਾਂ ਦੀ ਆਵਾਜ ਚੁੱਕਣ ਵੇਲੇ ਕੰਗਣਾ ਦੀ ਜੁਬਾਨ ਚ ਦਹੀਂ ਜੰਮ ਜਾਂਦੀ ਹੈ : ਬਲਜੀਤ ਮਖੂ
ਫਿਰੋਜ਼ਪੁਰ, 6 ਜੂਨ ,ਬੋਲੇ ਪੰਜਾਬ ਬਿਓਰੋ:
ਅੱਜ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਦੇ ਆਸਪਾਸ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਨਵੀਂ ਚੁਣੀ ਗਈ ਐਮਪੀ ਤੇ ਬਾਲੀਵੁੱਡ ਸਟਾਰ ਕੰਗਣਾ ਰਣੌਤ ਆਪਣੇ ਕਿਸੇ ਦੌਰੇ ਨੂੰ ਲੈਕੇ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਆਉਂਦੇ ਹਨ ਤੇ ਓਹਨਾਂ ਨੂੰ ਪਹਿਲਾਂ ਤੋਂ ਹੀ Z ਸੁਰੱਖਿਆ ਦਿੱਤੀ ਹੋਈ ਹੈ। ਇਸ ਦੌਰਾਨ CISF ਦੇ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਜਦ ਓਹਨਾਂ ਨਾਲ ਗੱਲਬਾਤ ਕਰਦੇ ਨੇ ਤਾਂ ਕੰਗਣਾ ਰਣੌਤ ਦੁਆਰਾ ਓਹਨਾਂ ਨਾਲ ਬਹਿਸਬਾਜ਼ੀ ਕੀਤੀ ਜਾਂਦੀ ਹੈ ਤੇ ਇਹ ਬਹਿਸਬਾਜ਼ੀ ਇਥੋਂ ਤੱਕ ਪੁੱਜ ਜਾਂਦੀ ਹੈ ਕਿ ਅੱਗਿਓ ਏਅਰਪੋਰਟ ਤੇ ਸੁਰੱਖਿਆ ਕਰਮੀ ਵਜੋਂ ਤਾਇਨਾਤ ਮਹਿਲਾ ਮੁਲਾਜਮ ਕੁਲਵਿੰਦਰ ਕੌਰ ਵੱਲੋ ਓਹਨਾਂ ਦੇ ਉੱਪਰ ਥੱਪੜ ਜੜ ਦਿੱਤਾ ਜਾਂਦਾ ਹੈ ਜੋ ਕਿ ਇਲਜ਼ਾਮ ਕੰਗਣਾ ਰਣੌਤ ਵੱਲੋਂ ਲਗਾਏ ਹਨ। ਓਥੇ ਹੀ ਇਸ ਸਭ ਘਟਨਾਕ੍ਰਮ ਦੌਰਾਨ ਮਹਿਲਾ ਮੁਲਾਜਮ ਕੁਲਵਿੰਦਰ ਕੌਰ ਦਾ ਇਕ ਵੀਡੀਓ ਵਾਇਰਲ ਹੁੰਦਾ ਹੈ ਜਿਸ ਵਿੱਚ ਓਹ ਕਿਸਾਨ ਅੰਦੋਲਨ ਦੌਰਾਨ ਕੰਗਣਾ ਰਣੌਤ ਦੁਆਰਾ ਦਿਤੇ ਗਏ ਵਿਵਾਦਤ ਬਿਆਨਾਂ ਦੀ ਨਿਖੇਧੀ ਕਰਦੇ ਨਜਰ ਆਉਂਦੇ ਨੇ ਤੇ ਓਹਨਾਂ ਇਥੋਂ ਤੱਕ ਕੀ ਵੀ ਕਿਹਾ ਕਿ ਕੰਗਣਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ ਸਾਡੀਆਂ ਮਾਵਾਂ ਭੈਣਾਂ ਨੂੰ 100-100 ਰੁਪਏ ਪਿੱਛੇ ਵਿਕਣ ਦੇ ਬਿਆਨ ਦਿੱਤੇ।
ਇਸ ਉਪਰੋਕਤ ਮਸਲੇ ਮਗਰੋਂ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾਈ ਇਸਤਰੀ ਵਿੰਗ ਦੇ ਮਹਿਲਾ ਆਗੂ ਬਲਜੀਤ ਕੌਰ ਮਖੂ ਨੇ ਪੱਤਰਕਾਰਾਂ ਦੇ ਨਾਮ ਜ਼ਾਰੀ ਪ੍ਰੈਸ ਨੋਟ ਚ ਕਿਹੁ ਕਿ ਮਹਿਲਾ ਮੁਲਾਜਮ ਕੁਲਵਿੰਦਰ ਕੌਰ ਦਾ ਤਾਂ ਕੋਈ ਕਸੂਰ ਹੀ ਨਹੀਂ ਬਲਕਿ ਕੰਗਣਾ ਰਣੌਤ ਨੇ ਆਪਣੀ ਹੈਂਕੜ ਦਿਖਾਉਂਦੇ ਹੋਏ ਕੁਲਵਿੰਦਰ ਕੌਰ ਨੂੰ ਆਪਣੇ ਚੇਹਰੇ ਤੇ ਪੰਜ ਉਂਗਲਾਂ ਛਪਲਾਉਣ ਲਈ ਮਜਬੂਰ ਕੀਤਾ। ਇਸ ਮੌਕੇ ਬੀਬੀ ਮਖੂ ਨੇ ਕਿਹਾ ਕਿ ਕੰਗਣਾ ਰਣੌਤ ਦੇ ਆਪਣੇ ਸੂਬੇ ਚ ਅੰਕਿਤਾ ਭੰਡਾਰੀ ਨੂੰ ਭਾਜਪਾਈਆਂ ਨੇ ਸਪੈਸ਼ਲ ਸਰਵਿਸ ਲਈ ਦਬਾਅ ਬਣਾਇਆ ਸੀ ਪਰ ਉਕਤ ਲੜਕੀ ਆਪਣੇ ਈਮਾਨ ਤੇ ਸਾਫ ਸੀ ਤੇ ਉਸਨੇ ਮਨ੍ਹਾ ਕਰ ਦਿੱਤਾ ਜਿਸ ਮਗਰੋਂ ਉਕਤ ਲੜਕੀ ਨੂੰ ਫ਼ੂਕ ਤਾਂ ਜਰੂਰ ਦੀਤਾ ਗਿਆ ਹੈ ਹਿਮਾਚਲ ਪ੍ਰਸ਼ਾਸਨ ਦੁਆਰਾ ਪਰ ਉਸਦਾ ਇਨਸਾਫ਼ ਹਲੇ ਤੱਕ ਨਹੀਂ ਮਿਲਿਆ,,
ਬੀਬੀ ਮਖੂ ਨੇ ਦੱਸਿਆ ਕਿ ਕੁਲਵਿੰਦਰ ਕੌਰ ਕੋਈ ਸਾਜ਼ਿਸ਼ਕਰਤਾ ਨਹੀਂ ਬਲਕਿ ਜੋ ਥੱਪੜ ਕਾਂਡ ਵਾਪਰਿਆ ਇਸਦੀ ਜਿੱਮੇਵਾਰ ਖੁਦ ਕੰਗਣਾ ਹੈ ਕਿਓਂਕਿ ਕਿਸਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣਾ ਬਿਲਕੁਲ ਗਲਤ ਹੈ।












