ਕੋਟਫਤੂਹੀ : ਘਰਵਾਲ਼ੇ ਤੋਂ ਦੁੱਖੀ ਔਰਤ ਨੇ ਨਹਿਰ ‘ਚ ਛਾਲ ਮਾਰੀ

ਚੰਡੀਗੜ੍ਹ ਪੰਜਾਬ


ਕੋਟਫਤੂਹੀ, 7 ਜੁਲਾਈ ,ਬੋਲੇ ਪੰਜਾਬ ਬਿਊਰੋ :


ਸਥਾਨਕ ਬਿਸਤ ਦੁਆਬ ਨਹਿਰ ਵਿੱਚ ਇੱਕ 50 ਸਾਲਾ ਔਰਤ ਵੱਲੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸੀ ਜਾਂਦੀ ਹੈ। ਜਦੋਂ ਔਰਤ ਨੇ ਛਾਲ ਮਾਰੀ ਤਾਂ ਈਸਪੁਰ ਵੱਲੋਂ ਆ ਰਹੇ ਆਟੋ ਰਿਕਸ਼ਾ ਚਾਲਕ ਨੇ ਰੌਲਾ ਪਾਇਆ ਅਤੇ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਿਸਤ ਦੁਆਬ ਨਹਿਰ ਦੇ ਨਜ਼ਦੀਕ ਪਿੰਡ ਜੰਗੀਵਾਲ ਦੀ ਰਹਿਣ ਵਾਲੀ 50 ਸਾਲਾ ਔਰਤ ਜਿਸ ਦਾ ਪਤੀ ਹਰ ਰੋਜ਼ ਉਸ ਦੀ ਕੁੱਟਮਾਰ ਕਰਦਾ ਸੀ, ਜਿਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਅਚਾਨਕ ਖੁਦਕੁਸ਼ੀ ਕਰਨ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਜੇਕਰ ਰਾਹਗੀਰਾਂ ਨੇ ਉਸ ਨੂੰ ਦੇਖ ਕੇ ਬਾਹਰ ਨਾ ਕੱਢਿਆ ਹੁੰਦਾ ਤਾਂ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੀ ਸੀ। ਔਰਤ ਨੇ ਦੱਸਿਆ ਕਿ ਉਸ ਦੇ 4 ਬੱਚੇ ਹਨ ਅਤੇ ਉਸ ਦਾ ਪਤੀ ਕਾਫੀ ਸਮੇਂ ਤੋਂ ਉਸ ਤੋਂ ਵੱਖ ਰਹਿ ਰਿਹਾ ਸੀ। ਬੱਚਿਆਂ ਨੂੰ ਸਮਝਾਉਣ ਤੋਂ ਬਾਅਦ ਉਹ ਪਿਛਲੇ ਕੁਝ ਸਮੇਂ ਤੋਂ ਪਰਿਵਾਰ ਨਾਲ ਰਹਿ ਰਿਹਾ ਹੈ ਪਰ ਛੋਟੀ-ਮੋਟੀ ਗੱਲ ‘ਤੇ ਘਰ ‘ਚ ਗਾਲ੍ਹਾਂ ਕੱਢਦਾ ਅਤੇ ਲੜਦਾ ਰਹਿੰਦਾ ਹੈ। ਜਿਸ ਕਾਰਨ ਪਤੀ-ਪਤਨੀ ਦੇ ਝਗੜੇ ਤੋਂ ਤੰਗ ਆ ਕੇ ਔਰਤ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਇਹ ਕਦਮ ਚੁੱਕਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਇਆ ਅਤੇ ਸਮਝਾ ਕੇ ਘਰ ਵਾਪਸ ਭੇਜ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।