ਪੰਜਾਬ ਦੇ ਵਿਦਿਆਰਥੀ ਦੀ ਮੌਤ ‘ਤੇ 18.50 ਲੱਖ ਦਾ ਮੁਆਵਜ਼ਾ: ਟ੍ਰਿਬਿਊਨਲ ਨੇ ਦਿੱਤਾ ਫੈਸਲਾ
ਚੰਡੀਗੜ੍ਹ 9 ਸਤੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਛੇ ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਬੀਸੀਏ ਵਿਦਿਆਰਥੀ ਦੀ ਮੌਤ ਦੇ ਮਾਮਲੇ ਵਿੱਚ ਮੋਟਰ ਐਕਸੀਡੈਂਟ ਟ੍ਰਿਬਿਊਨਲ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਮ੍ਰਿਤਕ ਦੇ ਮਾਪਿਆਂ ਨੂੰ 18.50 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਹ ਮੁਆਵਜ਼ਾ ਬੀਮਾ ਕੰਪਨੀ, ਡਰਾਈਵਰ ਅਤੇ ਕਾਰ ਮਾਲਕ ਨੂੰ ਅਦਾ ਕਰਨਾ ਹੋਵੇਗਾ। ਮ੍ਰਿਤਕ ਵਿਦਿਆਰਥੀ ਕਪਿਲ ਪਠਾਨਕੋਟ ਦਾ ਰਹਿਣ ਵਾਲਾ ਸੀ ਅਤੇਹਾਦਸੇ ਦੇ ਸਮੇਂ ਜੰਮੂ ਤੋਂ ਪਠਾਨਕੋਟ ਵਾਪਸ ਆ ਰਿਹਾ ਸੀ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 23 ਸਾਲਾ ਕਪਿਲ ਕਾਰ ਵਿੱਚ ਪਠਾਨਕੋਟ ਜਾ ਰਿਹਾ ਸੀ। ਵਿਜੇਪੁਰ ਥਾਣਾ ਖੇਤਰ ਦੇ ਸਵੰਖਾ ਮੋੜ ਨੇੜੇ ਉਸ ਦੀ ਕਾਰ ਗਲਤ ਪਾਰਕ ਕੀਤੇ ਟਰੈਕਟਰ ਨਾਲ ਟਕਰਾ ਗਈ। ਕਪਿਲ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੇ ਡਰਾਈਵਰ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 279 (ਲਾਪਰਵਾਹੀ ਨਾਲ ਗੱਡੀ ਚਲਾਉਣਾ) ਅਤੇ 304-ਏ (ਲਾਪਰਵਾਹੀ ਕਾਰਨ ਮੌਤ) ਦੇ ਤਹਿਤ ਕੇਸ ਦਰਜ ਕੀਤਾ ਸੀ।












