ਪੰਜਾਬ ਦੇ ਜਲੰਧਰ ਵਿੱਚ ਇਤਿਹਾਸਕ ਚਰਚ 5 ਕਰੋੜ ‘ਚ ਵੇਚਿਆ

ਚੰਡੀਗੜ੍ਹ ਪੰਜਾਬ

ਲੁਧਿਆਣਾ ਦੀ ਔਰਤ ਸਮੇਤ ਦੋ ਠੱਗਾਂ ਤੇ ਹੋਇਆ ਕੇਸ ਦਰਜ

ਜਲੰਧਰ 9 ਸਤੰਬਰ,ਬੋਲੇ ਪੰਜਾਬ ਬਿਊਰੋ :


ਪੰਜਾਬ ਦੇ ਜਲੰਧਰ ਵਿੱਚ ਇੱਕ ਠੱਗ ਨੇ 135 ਸਾਲ ਪੁਰਾਣਾ ਗੋਲਕਨਾਥ ਚਰਚ ਵੇਚ ਦਿੱਤਾ ਸੀ। ਸਿਟੀ ਪੁਲਿਸ ਨੇ ਜਾਂਚ ਤੋਂ ਬਾਅਦ ਇਸ ਸਬੰਧੀ ਐਫ.ਆਈ.ਆਰ. ਵਿੱਚ ਦੋ ਲੋਕਾਂ ਦੇ ਨਾਮ ਦਰਜ ਕੀਤੇ ਹਨ। ਜਿਨ੍ਹਾਂ ਦੀ ਪਛਾਣ ਜੌਰਡਨ ਮਸੀਹ ਵਾਸੀ ਨਿਊ ਕਲਵਰੀ ਚਰਚ, ਮਿਸ਼ਨ ਕੰਪਾਉਂਡ, ਲੁਧਿਆਣਾ ਅਤੇ ਮੈਰੀ ਵਿਲਸਨ ਵਾਸੀ ਅੰਬੇਡਕਰ ਨਗਰ, ਲੁਧਿਆਣਾ ਵਜੋਂ ਹੋਈ ਹੈ, ਵਿਰੁੱਧ ਆਈਪੀਸੀ ਦੀ ਧਾਰਾ 420 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਐਫਆਈਆਰ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਚਰਚ ਨੂੰ ਸਿਰਫ਼ 5 ਕਰੋੜ ਰੁਪਏ ਵਿੱਚ ਵੇਚਿਆ ਸੀ। ਇਸ ਧੋਖਾਧੜੀ ਦੀ ਐਫਆਈਆਰ ਨਵੀ ਬਾਰਾਦਰੀ ਥਾਣੇ ਵਿੱਚ ਦਰਜ ਕੀਤੀ ਗਈ ਹੈ। ਜਲਦੀ ਹੀ ਪੁਲਿਸ ਮਾਮਲੇ ਦੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਿਲ ਕਰੇਗੀ, ਜੇਕਰ ਉਹ ਸਹਿਯੋਗ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।