ਸੰਗਰੂਰ ‘ਚ ਸਾਬਕਾ ਫੌਜੀ ਨੇ ਗੋਲੀਆਂ ਮਾਰ ਕੇ ਆਪਣੇ ਹੀ ਪੁੱਤ ਨੂੰ ਮਾਰਿਆ, ਮਾਂ-ਧੀ ਨੇ ਮੁਸ਼ਕਲ ਨਾਲ ਬਚਾਈ ਜਾਨ

ਚੰਡੀਗੜ੍ਹ ਪੰਜਾਬ

ਸੰਗਰੂਰ ‘ਚ ਸਾਬਕਾ ਫੌਜੀ ਨੇ ਗੋਲੀਆਂ ਮਾਰ ਕੇ ਆਪਣੇ ਹੀ ਪੁੱਤ ਨੂੰ ਮਾਰਿਆ, ਮਾਂ-ਧੀ ਨੇ ਮੁਸ਼ਕਲ ਨਾਲ ਬਚਾਈ ਜਾਨ

ਸੰਗਰੂਰ, 23 ਸਤੰਬਰ, ਬੋਲੇ ਪੰਜਾਬ ਬਿਊਰੋ

ਸੰਗਰੂਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ।ਉਥੇ ਇੱਕ ਪਿਓ ਆਪਣੇ ਪੁੱਤ ਦਾ ਦੁਸ਼ਮਣ ਬਣ ਗਿਆ।ਮਿਲੀ ਜਾਣਕਾਰੀ ਮੁਤਾਬਕ ਚੀਮਾ ਦੇ ਇੱਕ ਨੌਜਵਾਨ ਦਾ ਉਸ ਦੇ ਪਿਤਾ ਵੱਲੋਂ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਘਰ ‘ਚ ਮੌਜੂਦ ਮਾਂ-ਧੀ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਪੁਲਿਸ ਨੇ ਲਾਸ਼ ਦਾ ਸਥਾਨਕ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਥਾਣਾ ਚੀਮਾ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਰਵੀਨਾ ਰਾਣੀ ਉਰਫ਼ ਪਰਮਜੀਤ ਕੌਰ ਚੀਮਾ ਨੇ ਜਾਣਕਾਰੀ ਦਿੱਤੀ ਕਿ ਅਮਨਦੀਪ ਸਿੰਘ ਦਾ ਪਿਤਾ ਗੋਪਾਲ ਸਿੰਘ ਫ਼ੌਜ ਵਿੱਚੋਂ ਸੇਵਾਮੁਕਤ ਹੈ ਅਤੇ ਹੁਣ ਪ੍ਰਾਈਵੇਟ ਨੌਕਰੀ ਕਰਦਾ ਹੈ। ਗੋਪਾਲ ਸਿੰਘ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਘਰ ‘ਚ ਹਮੇਸ਼ਾ ਝਗੜਾ ਰਹਿੰਦਾ ਸੀ। ਇਸ ਦੌਰਾਨ ਬੀਤੀ ਰਾਤ ਕਰੀਬ 11 ਵਜੇ ਗੋਪਾਲ ਸਿੰਘ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।