ਲੁਧਿਆਣਾ ‘ਚ ਕਾਰੋਬਾਰੀ ਹਨੀ ਸੇਠੀ ਗ੍ਰਿਫਤਾਰ, ਮਹਿਲਾ ਨੂੰ ਬਲੈਕਮੇਲ ਕਰਨ ਦਾ ਦੋਸ਼
ਲੁਧਿਆਣਾ 10 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਲੁਧਿਆਣਾ ‘ਚ ਜੁੱਤੀਆਂ ਦਾ ਕਾਰੋਬਾਰ ਕਰਨ ਵਾਲੇ ਇੰਦਰਪ੍ਰੀਤ ਸਿੰਘ ਉਰਫ਼ ਹਨੀ ਸੇਠੀ, ਵਾਸੀ ਪਿੰਡ ਪਾਇਲ ਨੂੰ ਥਾਣਾ ਦੁੱਗਰੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੁੱਗਰੀ ਥਾਣਾ ਪੁਲਸ ਨੇ ਕਰੀਬ 2 ਮਹੀਨੇ ਪਹਿਲਾਂ ਹਨੀ ਸੇਠੀ ਅਤੇ ਉਸ ਦੇ ਦੋਸਤ ਅਵੀ ਸਿੱਧੂ ਖਿਲਾਫ ਮਾਮਲਾ ਦਰਜ ਕੀਤਾ ਸੀ। ਦੋਵਾਂ ਦੋਸਤਾਂ ‘ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਮਹਿਲਾ ਵਿਰੁੱਧ ਅਪਸ਼ਬਦ ਬੋਲਣ ਦਾ ਦੋਸ਼ ਹੈ। ਦੱਸ ਦੇਈਏ ਕਿ ਅਵੀ ਸਿੱਧੂ ਇੰਗਲੈਂਡ ਵਿੱਚ ਰਹਿੰਦੇ ਹਨ।ਮੁਲਜ਼ਮਾਂ ’ਤੇ ਮਹਿਲਾ ਨੂੰ ਬਲੈਕਮੇਲ ਕਰਨ ਦਾ ਵੀ ਦੋਸ਼ ਹੈ। ਮਹਿਲਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ੀ ਹਨੀ ਸੇਠੀ ਅਤੇ ਉਸਦੇ ਦੋਸਤ ਅਵੀ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ।
ਮਹਿਲਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਜਦੋਂ ਜਾਂਚ ਕੀਤੀ ਤਾਂ ਦੋਵੇਂ ਮੁਲਜ਼ਮ ਹਨੀ ਸੇਠੀ ਅਤੇ ਅਵੀ ਸਾਹਮਣੇ ਆਏ। ਮਹਿਲਾ ਨੇ ਪੁਲਸ ਨੂੰ ਦੱਸਿਆ ਸੀ ਕਿ ਦੋਸ਼ੀ ਹਨੀ ਸੇਠੀ ਅਤੇ ਅਵੀ ਉਸ ਨੂੰ ਬਲੈਕਮੇਲ ਕਰਦੇ ਸਨ। ਉਹ ਉਸ ਦੀਆਂ ਅਸ਼ਲੀਲ ਫੋਟੋਆਂ ਫੇਸਬੁੱਕ ‘ਤੇ ਪਾਉਣ ਦੀ ਧਮਕੀ ਦੇ ਕੇ ਪੈਸੇ ਦੀ ਮੰਗ ਕਰ ਰਹੇ ਹਨ। ਮੁਲਜ਼ਮਾਂ ਨੇ ਮਹਿਲਾ ਨੂੰ ਪੋਰਨ ਸਟਾਰ ਵੀ ਦੱਸਿਆ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਹਿਲਾ ਮੁਤਾਬਕ ਅਵੀ ਨੇ ਉਸ ਨੂੰ ਪੋਰਨ ਸਟਾਰ ਵੀ ਕਿਹਾ ਹੈ। ਦੋਸ਼ੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਹ ਜਲਦ ਹੀ ਆਪਣੀ ਅਸ਼ਲੀਲ ਵੀਡੀਓ ਲੋਕਾਂ ਨਾਲ ਸ਼ੇਅਰ ਕਰੇਗਾ। ਮਹਿਲਾ ਨੇ ਕਿਹਾ ਕਿ ਦੋਸ਼ੀਆਂ ਨੇ ਉਸ ਦਾ ਅਕਸ ਖਰਾਬ ਕੀਤਾ ਹੈ।












