ਤਲਵੰਡੀ ਭਾਈ ਵਿਖੇ ਚੱਲਦੀ ਕਾਰ ਨੂੰ ਲੱਗੀ ਅੱਗ

ਪੰਜਾਬ

ਤਲਵੰਡੀ ਭਾਈ ਵਿਖੇ ਚੱਲਦੀ ਕਾਰ ਨੂੰ ਲੱਗੀ ਅੱਗ


ਤਲਵੰਡੀ ਭਾਈ, 11 ਨਵੰਬਰ,ਬੋਲੇ ਪੰਜਾਬ ਬਿਊਰੋ :


ਸੜਕ ਵਿਚਕਾਰ ਚੱਲਦੀ ਕਾਰ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੁਪਹਿਰ ਨੂੰ ਤਲਵੰਡੀ ਭਾਈ ਵਿੱਚ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਵਾਲ-ਵਾਲ ਬਚ ਗਏ। ਉਕਤ ਘਟਨਾ ਬਠਿੰਡਾ-ਅੰਮ੍ਰਿਤਸਰ ਕੌਮੀਸ਼ਾਹ ਰੋਡ ‘ਤੇ ਚੋਟੀਆਂ ਰੇਲਵੇ ਪੁਲ ਨੇੜੇ ਵਾਪਰੀ।
ਕਾਰ ਜੀਰੇਵਾਲੀ ਤੋਂ ਫਰੀਦਕੋਟ ਵੱਲ ਜਾ ਰਹੀ ਸੀ ਕਿ ਕਿਸੇ ਕਾਰਨ ਕਾਰ ਨੂੰ ਅੱਗ ਲੱਗ ਗਈ, ਜਿਸ ਦੌਰਾਨ ਫਰੀਦਕੋਟ ਦੇ ਰਹਿਣ ਵਾਲੇ ਭਰਾ-ਭੈਣ ਅਤੇ ਉਨ੍ਹਾਂ ਦੀ ਮਾਤਾ ਕਾਰ ‘ਚੋਂ ਬਾਹਰ ਆ ਗਏ। ਇਸ ਦੌਰਾਨ ਕਾਰ ‘ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਤਲਵੰਡੀ ਭਾਈ ਥਾਣਾ ਮੁਖੀ ਦਿਲਬੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਨੂੰ ਪੁਲੀਸ ਸਹਾਇਤਾ ਦਿੱਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।