ਤਿੰਨ ਰੋਜ਼ਾ ਮੈਗਾ ਸਾਹਿਤਕ ਉਤਸਵ ‘‘ਅਭਿਵਿਅਕਤੀ 4.0” ਸਫ਼ਲਤਾ ਪੂਰਵਕ ਸਮਾਪਤ

ਚੰਡੀਗੜ੍ਹ

ਸਾਬਕਾ ਡਿਪਲੋਮੈਟ ਨਵਤੇਜ ਐਸ ਸਰਨਾ ਨੇ ਆਪਣੀ ਰਚਨਾਵਾਂ ਅਤੇ ਇਤਿਹਾਸਕ ਗਲਪ ਲਿਖਣ ਦੀਆਂ ਚੁਣੌਤੀਆਂ ਬਾਰੇ ਪ੍ਰਗਟਾਏ ਵਿਚਾਰ

ਪੱਛਮੀ ਕਮਾਂਡ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਵੱਲੋਂ ਲੈਫਟੀਨੈਂਟ ਜਨਰਲ ਕਮਲਜੀਤ ਸਿੰਘ ਦੀ ਕਿਤਾਬ ‘ਜਨਰਲ ਜੌਂਟਿੰਗਜ਼’ ਰਿਲੀਜ਼ ਕੀਤੀ

ਚੰਡੀਗਡ਼੍ਹ: 10 ਨਵੰਬਰ, ਬੋਲੇ ਪੰਜਾਬ ਬਿਊਰੋ :

ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ (ਆਵਾ) ਦੁਆਰਾ ਇੱਕ ਮਿਸਾਲੀ ਪਹਿਲਕਦਮੀ ਤਹਿਤ ਤਿੰਨ ਦਿਨਾਂ ਸਾਹਿਤਕ ਉਤਸਵ-ਅਭਿਵਅਕਤੀ 4.0 ਆਯੋਜਿਤ ਕੀਤਾ ਗਿਆ। ਤਿੰਨ ਦਿਨਾ ਸਮਾਗਮ ਦੀ ਸਮਾਪਤੀ ਸਮਾਰੋਹ ਦਾ ਆਰੰਭ ਭਾਰਤ ਦੇ ਸਾਬਕਾ ਡਿਪਲੋਮੈਟ ਨਵਤੇਜ ਐਸ ਸਰਨਾ ਅਤੇ ਪ੍ਰਸਿੱਧ ਲੇਖਕ ਡਾ.ਰਾਧਾਕ੍ਰਿਸ਼ਨਨ ਪਿੱਲਈ ਵੱਲੋਂ ਲਿਖਣ ਕਾਰਜਾਂ ਦੀਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕਰਨ ਨਾਲ ਹੋਇਆ। ਇਸ ਮੌਕੇ ਪੱਛਮੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ, ਏਵੀਐਸਐਮ ਅਤੇ ਸਾਬਕਾ ਆਰਮੀ ਚੀਫ਼ ਜਨਰਲ ਵੀਪੀ ਮਲਿਕ ਵੱਲੋਂ ਲੈਫਟੀਨੈਂਟ ਜਨਰਲ ਕਮਲਜੀਤ ਸਿੰਘ, ਪੀ.ਵੀ.ਐਸ.ਐਮ., ਏ.ਵੀ.ਐਸ.ਐਮ (ਸੇਵਾਮੁਕਤ) ਦੀ ਕਿਤਾਬ ‘ਜਨਰਲ ਜੌਟਿੰਗਜ਼’ ਵੀ ਰਿਲੀਜ਼ ਕੀਤੀ ਗਈ।

ਆਪਣੇ ਕੁੰਜੀਵਤ ਭਾਸ਼ਣ ਵਿੱਚ ਡਾ: ਪਿੱਲਈ ਨੇ ਪੁਸਤਕ ਲੇਖਣ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇੱਕ ਚੰਗਾ ਲੇਖਕ ਬਣਨ ਲਈ ਪਡ਼੍ਹਨ ਦੀ ਆਦਤ ਪੈਦਾ ਕਰਨ ਦੀ ਲੋਡ਼ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ‘‘ਸਾਡੇ ਵਿੱਚੋਂ ਹਰ ਇੱਕ ਕੋਲ ਦੱਸਣ ਲਈ ਇੱਕ ਕਹਾਣੀ ਹੈ ਅਤੇ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਉਸ ਕਹਾਣੀ ਨੂੰ ਕਿਵੇਂ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਕਿਤਾਬਾਂ ਪਡ਼੍ਹ ਰਹੇ ਹਨ ਪਰ ਜੋ ਕਿਤਾਬਾਂ ਪਡ਼੍ਹੀਆਂ ਜਾਂਦੀਆਂ ਹਨ ਉਹ ਮੁੱਖ ਤੌਰ ’ਤੇ ਪਾਠ ਪੁਸਤਕਾਂ ਹੀ ਹੁੰਦੀਆਂ ਹਨ। ਇਸ ਲਈ ਸਾਡੇ ਕੋਲ ਲੋਕਾਂ ਨੂੰ ਗੈਰ-ਪਾਠ ਪੁਸਤਕਾਂ ਪਡ਼੍ਹਨ ਲਈ ਪ੍ਰੇਰਿਤ ਕਰਨ ਦਾ ਮੌਕਾ ਹੈ।

ਸੀਨੀਅਰ ਪੱਤਰਕਾਰ ਵਿਪਿਨ ਪੱਬੀ ਦੇ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਨਵਤੇਜ ਐਸ ਸਰਨਾ ਨੇ ਆਪਣੀਆਂ ਪ੍ਰਸਿੱਧ ਰਚਨਾਵਾਂ-‘ਦਾ ਐਕਸਾਈਲ’ ਅਤੇ ‘ਕ੍ਰਿਮਸਨ ਸਪਰਿੰਗ’ ਦੇ ਸੰਦਰਭ ਵਿੱਚ ਰਚਨਾਤਮਕ ਲੇਖਣੀ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਤਿਹਾਸਕ ਗਲਪ ਲਿਖਣ ਦੀ ਦੁਚਿੱਤੀ ਨੂੰ ਸਵੀਕਾਰ ਕਰਦੇ ਹੋਏ, ਸ੍ਰੀ ਸਰਨਾ ਨੇ ਕਿਹਾ, ‘‘ਮੈਂ ਵੇਰਵਿਆਂ ਬਾਰੇ ਬਹੁਤ ਸਾਵਧਾਨ ਰਿਹਾ ਹਾਂ। ਮੈਂ ਪਲਾਂਟ ਦੀ ਵਰਤੋਂ ਸਿਰਫ ਖਾਲੀ ਥਾਂ ਨੂੰ ਭਰਨ ਲਈ ਕੀਤੀ ਹੈ।”

ਮਹਾਨ ਕ੍ਰਾਂਤੀਕਾਰੀ ਊਧਮ ਸਿੰਘ ’ਤੇ ਪੁੱਛੇ ਸਵਾਲ ’ਤੇ ਸ੍ਰੀ ਸਰਨਾ ਨੇ ਕਿਹਾ, ‘‘ਊਧਮ ਸਿੰਘ ਬਾਰੇ ਬਹੁਤ ਸਾਰੀਆਂ ਗੱਲਾਂ ਬਾਰੇਪਤਾ ਨਹੀਂ ਹੈ, ਇਸ ਲਈ ਇਤਿਹਾਸ ਨੂੰ ਤੋਡ਼-ਮਰੋਡ਼ ਕੇ ਪੇਸ਼ ਨਾ ਕਰੋ। ਇਤਿਹਾਸ ਪ੍ਰਤੀ ਸੱਚੇ ਰਹੋ ਅਤੇ ਤਾਰੀਖਾਂ ਸੱਚੀਆਂ ਹੋਣੀਆਂ ਚਾਹੀਦੀਆਂ ਹਨ।” ਬਹੁਤ ਸਾਰੀਆਂ ਮਿੱਥਾਂ ਦਾ ਪਰਦਾਫਾਸ਼ ਕਰਦਿਆਂ, ਸ੍ਰੀ ਸਰਨਾ ਦਾ ਪੱਕਾ ਵਿਚਾਰ ਸੀ ਕਿ ‘‘ਇੱਕ ਲੇਖਕ ਨੂੰ ਆਪਣੀ ਲੇਖਣੀ ਵਿਚ ਆਪਣੀਆਂ ਨਿੱਜੀ ਭਾਵਨਾਵਾਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਤਾਂ ਹੀ ਤੁਸੀਂ ਨਿਰਪੱਖਤਾ ਨਾਲ ਲਿਖ ਸਕਦੇ ਹੋ।’’ ਸ੍ਰੀ ਸਰਨਾ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜ਼ਿੰਦਾ ਦੇ ਸਭ ਤੋਂ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਬਾਰੇ ਵੀ ਗੱਲ ਕੀਤੀ, ਜੋ ਉਨ੍ਹਾਂ ਦੇ ਨਾਵਲ ‘ਦਾ ਐਕਸਾਈਲ’ ਦਾ ਕੇਂਦਰੀ ਵਿਸ਼ਾ ਹੈ।

ਪੱਤਰਕਾਰ ਸੋਨੀ ਸਾਂਗਵਾਨ ਦੁਆਰਾ ਸੰਚਾਲਿਤ ‘ਪਡ਼੍ਹਨ ਦੀ ਆਦਤ ਨੂੰ ਮੁਡ਼ ਸੁਰਜੀਤ ਕਰਨਾ’ ਵਿਸ਼ੇ ’ਤੇ ਇੱਕ ਜੀਵੰਤ ਪੈਨਲ ਚਰਚਾ ਵਿੱਚ ਪੈਨਲਿਸਟ ਅਜੈ ਜੈਨ, ਵੰਦਨਾ ਪੱਲੀ ਅਤੇ ਸਗੁਨਾ ਜੈਨ ਨੇ ਅੱਜ ਦੇ ਨੌਜਵਾਨਾਂ ਵਿੱਚ ਪਡ਼੍ਹਨ ਦੀ ਆਦਤ ਪੈਦਾ ਕਰਨ ਦੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਗੱਲ ਕੀਤੀ।

ਅੰਬਰੀਨ ਜ਼ੈਦੀ ਦੁਆਰਾ ਸੰਚਾਲਿਤ ‘ਡਿਜੀਟਲ ਸਟੋਰੀਜ਼: ਸਟੋਰੀਟੇਲਿੰਗ ਇਨ ਦ ਏਜ਼ ਆਫ ਸਕ੍ਰੀਨਜ਼’ ਵਿਸ਼ੇ ’ਤੇ ਪੈਨਲ ਚਰਚਾ ਵਿੱਚ ਡੂੰਘਾਈ ਨਾਲ ਚਰਚਾ ਕੀਤੀ ਗਈ।

ਦਿ ਟ੍ਰਿਬਿਊਨ ਦੀ ਮੁੱਖ ਸੰਪਾਦਕਾ ਜੋਤੀ ਮਲਹੋਤਰਾ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਸਮਾਜ ਵਿੱਚ ਸਾਹਿਤ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਇੱਕ ਮਹਿਲਾ ਪੱਤਰਕਾਰ ਵਜੋਂ ਆਪਣੇ ਅਨੁਭਵ ਅਤੇ ਸਫ਼ਰ ਬਾਰੇ ਵੀ ਦੱਸਿਆ।
ਆਵਾ ਦੀ ਖੇਤਰੀ ਪ੍ਰਧਾਨ ਸ਼ੁਚੀ ਕਟਿਆਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਅਭਿਵਿਅਕਤੀ 4.0 ਦੇ ਸ਼ਾਨਦਾਰ ਸਮਾਪਤੀ ਸਮਾਰੋਹ ਮੌਕੇ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਦੀਆਂ ਸੱਭਿਆਚਾਰਕ ਮੰਡਲੀਆਂ ਵੱਲੋਂ ਖੇਤਰੀ ਨਾਚਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।