ਨਵੀਂ ਦਿੱਲੀ, 12 ਦਸੰਬਰ,ਬੋਲੇ ਪੰਜਾਬ ਬਿਊਰੋ :
ਪੱਛਮੀ ਹਿਮਾਲਿਆਈ ਰਾਜਾਂ ਦੇ ਨਾਲ-ਨਾਲ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਡ ਦੀ ਲਪੇਟ ਵਿੱਚ ਹੈ। ਹਿਮਾਚਲ ਪ੍ਰਦੇਸ਼ ਦੇ ਅੱਧੇ ਤੋਂ ਵੱਧ ਖੇਤਰਾਂ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ ਪਹੁੰਚ ਗਿਆ ਹੈ। ਕਸ਼ਮੀਰ ਘਾਟੀ ਵਿੱਚ ਪਹਿਲਾਂ ਹੀ ਤਾਪਮਾਨ ਮਾਇਨਸ ਵਿੱਚ ਚੱਲ ਰਿਹਾ ਹੈ।ਉੱਪਰੋਂ ਹੋ ਰਹੀ ਬਰਫਬਾਰੀ ਨੇ ਠੰਢ ਹੋਰ ਵਧਾ ਦਿੱਤੀ ਹੈ।
ਜੰਮੂ ਡਵੀਜ਼ਨ ਵਿੱਚ ਵੀ ਪਿਛਲੇ ਸਾਲ ਦਾ ਠੰਢ ਦਾ ਰਿਕਾਰਡ ਟੁੱਟ ਗਿਆ ਹੈ। ਲੇਹ ਅਤੇ ਲਦਾਖ ਵਿੱਚ ਵੀ ਖੂਨ ਜਮਾਉਣ ਵਾਲੀ ਠੰਢ ਪੈ ਰਹੀ ਹੈ।
ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਪਾਰੇ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਕਈ ਜਗ੍ਹਾ ਘੱਟੋ-ਘੱਟ ਤਾਪਮਾਨ 2 ਡਿਗਰੀ ਤੋਂ ਵੀ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 15 ਦਸੰਬਰ ਤੱਕ ਕੜਾਕੇ ਦੀ ਠੰਡ ਪੈਣ ਅਤੇ ਠੰਢੀਆਂ ਹਵਾਵਾਂ ਚਲਣ ਦੀ ਚੇਤਾਵਨੀ ਦਿੱਤੀ ਹੈ।











