3 ਦਿਨਾਂ ਤੋਂ ਬੋਰਵੈੱਲ ‘ਚ ਫਸੇ ਬੱਚੇ ਨੂੰ ਬਾਹਰ ਕੱਢਿਆ

ਨੈਸ਼ਨਲ


ਜੈਪੁਰ, 12 ਦਸੰਬਰ,ਬੋਲੇ ਪੰਜਾਬ ਬਿਊਰੋ :
ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ 3 ਦਿਨਾਂ ਤੋਂ ਬੋਰਵੈੱਲ ਵਿੱਚ ਫਸੇ 5 ਸਾਲਾ ਆਰੀਅਨ ਦੀ ਮੌਤ ਹੋ ਗਈ ਹੈ। ਆਰੀਅਨ ਨੂੰ ਬੁੱਧਵਾਰ ਰਾਤ ਨੂੰ 57 ਘੰਟੇ ਬਾਅਦ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ ਸੀ। ਉਸ ਨੂੰ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਦੱਸਣਯੋਗ ਹੈ ਕਿ ਬੱਚਾ 9 ਦਸੰਬਰ ਨੂੰ ਬੋਰਵੈੱਲ ‘ਚ ਡਿੱਗਿਆ ਸੀ। ਤਿੰਨ ਦਿਨਾਂ ਦੇ ਬਚਾਅ ਕਾਰਜ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। 
ਦੱਸਣਯੋਗ ਹੈ ਕਿ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਆਰੀਅਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਬੋਰਵੈੱਲ ਤੋਂ ਕੁਝ ਦੂਰੀ ‘ਤੇ ਪਾਈਲਿੰਗ ਮਸ਼ੀਨ ਦੀ ਵਰਤੋਂ ਕਰਕੇ ਨਵਾਂ ਟੋਆ ਪੁੱਟਿਆ ਗਿਆ ਸੀ। ਐਨਡੀਆਰਐਫ ਦੇ ਜਵਾਨਾਂ ਨੂੰ ਪੀਪੀ ਕਿੱਟਾਂ ਪਾ ਕੇ 150 ਫੁੱਟ ਹੇਠਾਂ ਉਤਾਰਿਆ। ਜਵਾਨਾਂ ਨੇ ਆਰੀਅਨ ਤੱਕ ਪਹੁੰਚਣ ਲਈ ਟੋਏ ਤੋਂ ਬੋਰਵੈੱਲ ਤੱਕ ਇੱਕ ਸੁਰੰਗ ਬਣਾਈ। ਪਾਈਲਿੰਗ ਮਸ਼ੀਨ ਨਾਲ ਖੁਦਾਈ ਕਰਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।