ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਨਵਾਂ ਸਾਲ ਮਨਾਇਆ ਗਿਆ

ਪੰਜਾਬ

ਸ੍ਰੀ ਚਮਕੌਰ ਸਾਹਿਬ,1, ਜਨਵਰੀ ,ਬੋਲੇ ਪੰਜਾਬ ਬਿਊਰੋ :

ਬਿਲਡਿੰਗ ਉਸਾਰੀ ਨਾਲ ਸੰਬੰਧਿਤ ਉਸਾਰੀ ਮਿਸਤਰੀ ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾਂ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਨਵੇਂ ਸਾਲ ਦੀ ਆਮਦ ਮੋਕੇ ਲੇਬਰ ਚੌਂਕ ਵਿਖੇ ਮਜ਼ਦੂਰਾਂ, ਮਿਸਤਰੀਆਂ ਦੀ ਚੜ੍ਹਦੀਕਲਾ ਲਈ ਵਿਸ਼ਵਕਰਮਾਂ ਮੰਦਿਰ ਵਿਚ ਅਰਦਾਸ ਕਰਨ ਉਪਰੰਤ ਚੌਂਕ ਵਿੱਚ ਲੱਡੂਆਂ ਤੇ ਚਾਹ ਦੇ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਪ੍ਰੈਸ ਸਕੱਤਰ ਸਤਵਿੰਦਰ ਸਿੰਘ ਨੀਟਾ ਨੇ ਦੱਸਿਆਂ ਕਿ ਸਮੁੱਚੇ ਆਗੂਆਂ ਵੱਲੋਂ ਜਿੱਥੇ ਉਸਾਰੀ ਨਾਲ ਸੰਬੰਧਿਤ ਮਜ਼ਦੂਰਾਂ, ਮਿਸਤਰੀਆਂ ਅਤੇ ਆਮ ਲੋਕਾਂ ਨੂੰ ਨਵੇਂ ਸਾਲ ਦੇ ਵਧਾਈ ਦੇ ਸੰਦੇਸ਼ ਦਿੱਤੇ ਗਏ, ਉੱਥੇ ਨਾਲ ਹੀ ਇਹਨਾਂ ਨਗਰ ਕੌਂਸਲ ਤੋਂ ਮੰਗ ਕੀਤੀ ਗਈ ਕਿ ਅਧੂਰੇ ਪਏ ਲੇਬਰ ਚੌਂਕ ਨੂੰ ਮੁਕੰਮਲ ਕਰਾਇਆ ਜਾਵੇ, ਲੇਬਰ ਚੌਂਕ ਵਿਖੇ ਮਜ਼ਦੂਰਾਂ ਦੇ ਬੈਠਣ ਦਾ , ਬਿਜਲੀ ਦਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਆਗੂਆਂ ਵੱਲੋਂ ਰੋਸ ਪ੍ਰਗਟ ਕੀਤਾ ਕਿ ਇੱਕ ਪਾਸੇ ਕਿਰਤ ਮੰਤਰੀ ਇਹ ਦਾਅਵੇ ਕਰ ਰਹੇ ਹਨ ਕਿ ਮਜ਼ਦੂਰਾਂ ਦੀ ਭਲਾਈ ਲਈ ਕਿਰਤ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਲਗਾਏ ਗਏ ਹਨ, ਜਦੋਂ ਕਿ ਜਥੇਬੰਦੀ ਬਾਰ-ਬਾਰ ਮੰਗ ਕਰਨ ਤੇ ਵੀ ਅੱਜ ਤੱਕ ਇੱਕ ਵੀ ਕੈਂਪ ਨਹੀਂ ਲਾਇਆ ਜਾ ਰਿਹਾ। ਇਹਨਾਂ ਮੰਗ ਕੀਤੀ ਕਿ ਮਜ਼ਦੂਰਾਂ ਦੀ ਰਜਿਸਟਰੇਸ਼ਨ, ਭਲਾਈ ਸਕੀਮਾਂ ਸਮੂਹ ਲੇਬਰ ਚੌਂਕਾਂ ਵਿਖੇ ਕੈਂਪ ਲਗਾਏ ਜਾਣ ਤਾਂ ਜੋ ਮਜ਼ਦੂਰਾਂ ਦੇ ਕੰਮ ਹੋ ਸਕਣ ,ਇਸ ਮੌਕੇ ਰਮੇਸ਼ ਕੁਮਾਰ ਕਾਕਾ ,ਅਜੈਬ ਸਿੰਘ ਸਮਾਣਾ, ਦਵਿੰਦਰ ਸਿੰਘ ਰਾਜੂ, ਮਨਮੋਹਣ ਸਿੰਘ ਕਾਲਾ, ਦਲਜੀਤ ਸਿੰਘ ਬਿੱਟੂ ਦਲਵੀਰ ਸਿੰਘ ਜਟਾਣਾ, ਲਖਬੀਰ ਸਿੰਘ ਹਵਾਰਾ ਕਲਾਂ, ਗੁਲਾਬ ਚੰਦ ਚੌਹਾਨ, ਮਲਾਗਰ ਸਿੰਘ, ਠੇਕੇਦਾਰ ਸੁਰਿੰਦਰ ਸਿੰਘ ਆਦਿ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।